ਐਸ.ਏ.ਐਸ.ਨਗਰ, 17 ਅਕਤੂਬਰ :
ਤਿਉਹਾਰਾਂ ਦੇ ਸੀਜ਼ਨ ਦੌਰਾਨ ਲੋਕਾਂ ਨੂੰ ਖਾਣ-ਪੀਣ ਦੀਆਂ ਮਿਆਰੀ ਤੇ ਸ਼ੁੱਧ ਚੀਜ਼ਾਂ ਉਪਲਬੱਧ ਕਰਾਉਣ ਦੇ ਉਦੇਸ਼ ਨਾਲ ਜ਼ਿਲ੍ਹਾ ਸਿਹਤ ਵਿਭਾਗ ਦੀ ਫ਼ੂਡ ਸੇਫਟੀ ਟੀਮ ਨੇ ਸ਼ਹਿਰ ਦੀਆਂ ਵੱਡੀਆਂ ਮਠਿਆਈ ਦੀਆਂ ਦੁਕਾਨਾਂ ਦੇ ਕਾਰਖਾਨਿਆਂ ਵਿਚ ਅਚਨਚੇਤ ਚੈਕਿੰਗ ਕੀਤੀ।
ਸਹਾਇਕ ਕਮਿਸ਼ਨਰ ਫ਼ੂਡ ਸੇਫਟੀ ਅਮਿਤ ਜੋਸ਼ੀ ਨੇ ਦਸਿਆ ਕਿ ਫ਼ੂਡ ਐਂਡ ਡਰੱਗਜ਼ ਐਡਮਨਿਸਟਰੇਸ਼ਨ ਪੰਜਾਬ ਦੇ ਕਮਿਸ਼ਨਰ ਸ੍ਰੀ ਅਭਿਨਵ ਤ੍ਰਿਖਾ ਅਤੇ ਸਿਵਲ ਸਰਜਨ ਡਾ. ਮਹੇਸ਼ ਕੁਮਾਰ ਦੀਆਂ ਹਦਾਇਤਾਂ ’ਤੇ ਟੀਮ ਨੇ ਵੱਖ ਵੱਖ ਥਾਈਂ ਮਠਿਆਈਆਂ ਦੇ ਮਿਆਰ ਦੀ ਜਾਂਚ ਕੀਤੀ।
ਇਸ ਦੌਰਾਨ ਸਾਫ-ਸਫ਼ਾਈ ਆਦਿ ਦਾ ਵੀ ਮੁਆਇਨਾ ਕੀਤਾ ਗਿਆ। ਅੰਮ੍ਰਿਤ ਸਵੀਟਸ, ਗੁਰੂ ਨਾਨਕ ਸਵੀਟਸ, ਸ਼ਕਤੀ ਫ਼ੂਡ ਪ੍ਰੋਡਕਟਸ, ਜਲੰਧਰ ਸਵੀਟਸ ਅਤੇ ਉੱਤਮ ਸਵੀਟਸ ਦੇ ਕਾਰਖਾਨਿਆਂ ਦੀ ਚੈੱਕਿੰਗ ਕੀਤੀ ਗਈ , ਜਿੱਥੇ ਮਠਿਆਈਆਂ ਬਣਦੀਆਂ ਹਨ। ਮੌਕੇ ਤੇ ਖੋਆ, ਬਰਫ਼ੀ, ਕਲਾਕੰਦ ਅਤੇ ਮੇਵਾ ਆਦਿ ਪਦਾਰਥਾਂ ਦੇ ਸੈਂਪਲ ਲਏ ਗਏ ਜੋ ਲੈਬ ਵਿਚ ਭੇਜ ਦਿਤੇ ਗਏ ਹਨ।
