Follow us

21/11/2024 6:18 pm

Search
Close this search box.
Home » News In Punjabi » ਚੰਡੀਗੜ੍ਹ » ਕੌਮੀ ਪਾਰਟੀਆਂ ਦੇ ਗੈਰਸਿਧਾਂਤਕ ਅਮਲ ਨੂੰ ਠੱਲ ਪਾਉਣ ਲਈ ਖੇਤਰੀ ਪਾਰਟੀਆਂ ਦਾ ਸਹਿਯੋਗ ਬੇਹੱਦ ਜ਼ਰੂਰੀ: ਚੰਦੂਮਾਜਰਾ 

ਕੌਮੀ ਪਾਰਟੀਆਂ ਦੇ ਗੈਰਸਿਧਾਂਤਕ ਅਮਲ ਨੂੰ ਠੱਲ ਪਾਉਣ ਲਈ ਖੇਤਰੀ ਪਾਰਟੀਆਂ ਦਾ ਸਹਿਯੋਗ ਬੇਹੱਦ ਜ਼ਰੂਰੀ: ਚੰਦੂਮਾਜਰਾ 

ਮੁੱਖ ਸੇਵਾਦਾਰ Akali Dal ਹਲਕਾ ਮੋਹਾਲੀ, ਪਰਵਿੰਦਰ ਸਿੰਘ ਸੋਹਾਣਾ ਦੀ ਅਗਵਾਈ ਹੇਠ ਹੋਈਆਂ ਕੁਰਡ਼ੀ ਅਤੇ ਗੋਬਿੰਦਗਡ਼੍ਹ ਵਿਖੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੰਗਿਆ ਸਹਿਯੋਗ 

Sas Nagar: Cooperation of regional parties is very important to stop the unprincipled actions of national parties: Chandumajra

Lok sabha election 2024: ਸ਼੍ਰੋਮਣੀ ਅਕਾਲੀ ਦਲ (SAD)ਦੇ ਸੀਨੀਅਰ ਆਗੂ ਅਤੇ ਸਾਬਕਾ ਸਾਂਸਦ ਪ੍ਰੋ ਪ੍ਰੇਮ  ਸਿੰਘ ਚੰਦੂਮਾਜਰਾ ਨੇ ਆਖਿਆ ਕਿ ਦੇਸ਼ ਦੀਆਂ ਕੌਮੀ ਪਾਰਟੀਆਂ ਦੇ ਗੈਰਸਿਧਾਂਤਕ ਅਮਲ ਨੂੰ ਰੋਕਣ ਲਈ ਖੇਤਰੀ ਪਾਰਟੀਆਂ ਨੂੰ ਸਹਿਯੋਗ ਬੇਹੱਦ ਜ਼ਰੂਰੀ ਹੈ। ਅੱਜ ਨੇਡ਼ਲੇ ਪਿੰਡ ਕੁਰਡ਼ੀ ਅਤੇ ਗੋਬਿੰਦਗਡ਼੍ਹ ਵਿਖੇ ਅਕਾਲੀ ਦਲ (Akali Dal) ਦੇ ਮੋਹਾਲੀ ਹਲਕੇ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ ਦੀ ਅਗਵਾਈ ਹੇਠ ਹੋਏ ਭਰਵੇਂ ਇਕੱਠਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ, ਜਿਸ ਨੂੰ ਸਹਿਯੋਗ ਦਿੱਤਾ ਜਾਵੇ।

ਪ੍ਰੋ ਚੰਦੂਮਾਜਰਾ ਨੇ ਆਖਿਆ ਕਿ ਕੌਮੀ ਪਾਰਟੀਆਂ ਦੇਸ਼ ਵਿੱਚ ਖੇਤਰੀ ਪਾਰਟੀਆਂ ਨੂੰ ਨੁਕਸਾਨ ਪਹੁੰਚਾਣ ਲਈ ਗੈਰਸਿਧਾਂਤਕ, ਗੈਰਲੋਕਤੰਤਰਿਕ ਅਮਲ ਨੂੰ ਅਪਣਾ ਰਹੀਆਂ ਹਨ, ਜਿਹਡ਼ਾ ਕਿ ਭਾਰਤ ਵਰਗੇ ਵੰਨਸੁਵੰਨੇ ਦੇਸ਼ ਲਈ ਬੇਹੱਦ ਖਤਰਨਾਕ ਰੁਝਾਨ ਹੈ। ਉਨ੍ਹਾਂ ਕਿਹਾ ਕਿ ਖੇਤਰੀਵਾਦ ਮੁਲਕ ਦੀ ਪਹਿਚਾਣ ਹੈ ਅਤੇ ਇਸ ਨਾਲ ਸਬੰਧਿਤ ਖੇਤਰ ਦੀਆਂ ਮੰਗਾਂ ਤੇ ਮੁਸ਼ਕਿਲਾਂ ਨੂੰ ਹੱਲ ਕਰਾਉਣ ਲਈ ਸਮੇਂ ਦੀ ਲੋਡ਼ ਹੈ। ਉਨ੍ਹਾਂ ਕਿਹਾ ਕਿ ਕੌਮੀ ਪਾਰਟੀਆਂ ਦੀ ਅਗਵਾਈ ਗੈਰਸਿਧਾਂਤਕ ਲੋਕਾਂ ਦੇ ਹੱਥਾਂ ਵਿੱਚ ਆਉਣ ਨਾਲ ਕੇਂਦਰ ਸਰਕਾਰ ਸਾਰਿਆਂ ਨੂੰ ਸੂਈ ਦੇ ਨੱਕੇ ਵਿੱਚੋਂ ਲੰਘਾਉਣਾ ਚਾਹੁੰਦੀ ਹੈ, ਜੋ ਗੈਰਵਾਜਿਬ ਹੈ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੀ ਗੱਲ ਕੀਤੀ ਹੈ ਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਅਤੇ ਦੇਸ਼ ਦੀ ਭਾਈਚਾਰਕ ਸਾਂਝ ਤੇ ਏਕਤਾ ਦੀ ਮਜ਼ਬੂਤੀ ਲਈ ਪਹਿਲ ਕੀਤੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ ਸਾਰਿਆਂ ਦੀ ਡੋਰ ਦਿੱਲੀ ਦੇ ਆਕਾਵਾਂ ਦੇ ਹੱਥ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪਹਿਲਾਂ ਵੀ ਹਮੇਸ਼ਾ ਪੰਜਾਬ, ਪੰਥ, ਕਿਸਾਨਾਂ, ਮੁਲਾਜ਼ਮਾਂ, ਵਪਾਰੀਆਂ, ਬੇਰੁਜ਼ਗਾਰਾਂ ਦੀ ਗੱਲ ਕਰਦਾ ਹੈ। ਉਨ੍ਹਾਂ ਵਿਰੋਧੀ ਪਾਰਟੀਆਂ ਉੱਤੇ ਪੰਜਾਬ ਨੂੰ ਵਿਸਾਰਨ ਦਾ ਦੋਸ਼ ਲਾਇਆ ਅਤੇ ਲੋਕਾਂ ਨੂੰ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਨੂੰ ਜਿਤਾਉਣ ਦੀ ਅਪੀਲ ਕੀਤੀ।

ਇਨ੍ਹਾਂ ਇਕੱਠਾਂ ਨੂੰ ਪਰਵਿੰਦਰ ਸਿੰਘ ਬੈਦਵਾਣ ਸੋਹਾਣਾ, ਐਡਵੋਕੇਟ ਗਗਨਦੀਪ ਸਿੰਘ ਬੈਦਵਾਣ, ਸਤਿੰਦਰ ਸਿੰਘ ਗਿੱਲ, ਡਾ ਬਲਵਿੰਦਰ ਸਿੰਘ ਗੋਬਿੰਦਗਡ਼੍ਹ, ਗੁਰਪ੍ਰਤਾਪ ਸਿੰਘ ਬਡ਼੍ਹੀ, ਅਜੈਬ ਸਿੰਘ ਪਟਵੀ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਕਮਲਜੀਤ ਸਿੰਘ ਬਡ਼ੀ, ਕੁਲਦੀਪ ਸਿੰਘ ਕੁਰਡ਼ੀ, ਜਸਵੀਰ ਸਿੰਘ ਜੱਸੀ ਕੁਰਡ਼ਾ, ਬਲਵਿੰਦਰ ਸਿੰਘ ਲਖਨੌਰ, ਨੰਬਰਦਾਰ ਕਰਮਜੀਤ ਸਿੰਘ ਮੌਲੀ, ਅਮਨ ਪੂਨੀਆ, ਨਿਰਮਲ ਸਿੰਘ ਮਾਣਕਮਾਜਰਾ, ਬਲਬੀਰ ਸਿੰਘ ਪੱਤੋਂ, ਜਸਵੰਤ ਸਿੰਘ ਨਗਾਰੀ, ਹਰਪਾਲ ਸਿੰਘ ਬਠਲਾਣਾ, ਸੁਰਿੰਦਰ ਸਿੰਘ ਨੰਬਰਦਾਰ, ਪ੍ਰਿਥੀ ਪੁਰੀ ਆਦਿ ਵੀ ਹਾਜ਼ਰ ਸਨ।

dawn punjab
Author: dawn punjab

Leave a Comment

RELATED LATEST NEWS

Top Headlines

ਵਿਧਾਇਕ ਕੁਲਵੰਤ ਸਿੰਘ ਨੇ ਰੱਖਿਆ ਪਿੰਡ ਜਗਤਪੁਰਾ ਤੋਂ ਕੰਡਾਲਾ ਸੜਕ ਦਾ ਨੀਂਹ ਪੱਥਰ

ਇਕ ਕਰੋੜ ਰੁਪਏ ਦੀ ਲਾਗਤ ਨਾਲ ਪੀ.ਡਬਲਿਊ.ਡੀ. ਬਣਾਵੇਗਾ ਤਿੰਨ ਮਹੀਨਿਆਂ ਦੇ ਅੰਦਰ ਸੜਕ ਸਾਹਿਬਜ਼ਾਦਾ ਅਜੀਤ ਸਿੰਘ ਨਗਰ:ਪੰਜਾਬ ਦੇ ਵਿੱਚ ਸਰਬਪੱਖੀ

Live Cricket

Rashifal