ਇਕ ਕਰੋੜ ਰੁਪਏ ਦੀ ਹੈ ਈਨਾਮੀ ਰਾਸ਼ੀ
ਜੀਵ ਮਿਲਖਾ ਸਿੰਘ ਦੇ 14 ਸਾਲ ਦੇ ਬੇਟੇ ਹਰ ਜੈ ਮਿਲਖਾ ਸਿੰਘ ਅਮੇਚਿਯੂਰ ਦੇ ਰੂਪ ਵਿੱਚ ਲੇਂਗੇਂ ਭਾਗ
ਚੰਡੀਗੜ੍ਹ : ਨਿਸਾਨ ਅਤੇ ਟਾਟਾ ਸਟੀਲ ਪ੍ਰੋਫੈਸ਼ਨਲ ਗੋਲਫ ਟੂਰ ਆਫ ਇੰਡੀਆ (ਪੀ.ਜੀ.ਟੀ.ਆਈ.) ਨੇ ਸਾਂਝੇ ਤੌਰ ‘ਤੇ ਚੰਡੀਗੜ੍ਹ ਓਪਨ 2024 ਦਾ ਐਲਾਨ ਕੀਤਾ ਹੈ ਜਿਸ ਦੀ ਮੇਜ਼ਬਾਨੀ ਚੰਡੀਗੜ੍ਹ ਗੋਲਫ ਕਲੱਬ ਵੱਲੋਂ ਕੀਤੀ ਜਾਵੇਗੀ।
1 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵਾਲਾ ਇਹ ਟੂਰਨਾਮੈਂਟ 3 ਤੋਂ 6 ਅਪ੍ਰੈਲ ਤੱਕ ਕਰਵਾਇਆ ਜਾਵੇਗਾ। ਪ੍ਰੋ-ਐਮ ਈਵੈਂਟ 2 ਅਪ੍ਰੈਲ ਨੂੰ ਹੋਵੇਗਾ।
ਦੋ ਅਪ੍ਰੈਲ ਨੂੰ ਪ੍ਰੋ-ਐਮ ਸਮਾਗਮ ਕੀਤਾ ਗਿਆ। ਇਸ ਜੀਵ ਮਿਲਖਾ ਸਿੰਘ,ਗਗਨਜੀਤ ਭੁੱਲਰ,ਐਸਐਸਪੀ ਚੌਰਸੀਆ,ਓਮ ਪ੍ਰਕਾਸ਼ ਚੌਹਾਨ,ਮਨੁ ਗੰਡਾਸ,ਰਾਹਿਲ ਗੰਗਾਜੀ,ਰਾਸ਼ਿਦ ਖਾਨ,ਵੀਰ ਅਹਲਾਵਤ,ਅਭਿਨਵ ਲੌਹਾਨ,ਯੁਵਰਾਜ ਸਿੰਘ ਸੰਧੂ,ਛਿਕਕਾਰਨਗਪਾ ਅਤੇ ਕਰਣਦੀਪ ਖੋਚਰ ਆਦਿ ਆਪਣਾ ਖਮ ਦਿਖਾਵਾਂਗੇ।
ਵਿਦੇਸ਼ੀ ਸਿਤਾਰਾਂ ਵਿੱਚ ਸ਼੍ਰੀ ਲਾਂਕਾ ਦੇ ਐਨ ਠੰਗਾਰਾਜ ਅਤੇ ਕੇ ਪ੍ਰਬਾਗਰਨ,ਬੰਗਲਾਦੇਸ਼ ਦੇ ਜਮਾਲ ਹੁਸੈਨ ਅਤੇ ਬਬਲ ਹੁਸੈਨ, ਐਂਡੋਰਾ ਦੇ ਕੇਵਿਨ ਸਟੀਵ ਰਿਗੇਲ,ਅਮਰੀਕਾ ਦੇ ਵਰੁਣ ਚੋਪੜਾ ਸਮੇਤ ਪੀਜੀਟੀਆਈ ਕੁਆਲੀਫਾਈਂਗ ਸਕੂਲ ਜੇਤੂ , ਚਿਲੀ ਦੇ ਮਿਤਯਾਸ ਡੋਮਿਨਗੁਏਜ, ਨੇਪਾਲ ਦੇ ਸੁਭਾਸ਼ ਤਮਾਂਗ, ਚੈੱਕ ਗਣਰਾਜ ਕੇ ਸਟੀਪਨ ਦਾਨਕ ਵੀ ਖਿਤਾਬ ਲਈ ਜ਼ੋਰ ਅਜਮਾਈਸ਼ ਕਰੇਗਾ।
ਜੀਵ ਮਿਲਖਾ ਸਿੰਘ, ਗਗਨਜੀਤ ਭੁੱਲਰ, ਯੁਵਰਾਜ ਸਿੰਘ ਸੰਧੂ ਅਤੇ ਕਰਣਦੀਪ ਕੋਚਰ ਕੇ ਇਲਾਵਾ, ਇਸ ਖੇਤਰ ਦੇ ਹੋਰ ਪ੍ਰਮੁੱਖ ਚੰਡੀਗੜ ਸਥਿਤ ਪ੍ਰੋਫੈਸ਼ਨਲ ਅਜਿਤੇਸ਼ ਸੰਧੂ, ਜੈਰਾਜ ਸਿੰਘ ਸੰਧੂ, ਅੰਗਦ ਚੀਮਾ, ਹਰਿੰਦਰ ਗੁਪਤਾ, ਅਭਿਜੀਤ ਸਿੰਘ ਚੱਢਾ, ਅਦਿਲ ਬੇਦੀ, ਗੁਰਬਾਜ਼ ਮਾਨ, ਅਮ੍ਰਿਤਇੰਦਰ ਸਿੰਘ ਅਤੇ ਰਵਿ ਕੁਮਾਰ ਹਨ। ਭਾਗ ਲੈਣ ਵਾਲੇ ਤਿੰਨ ਮੇਚਿਓਰ ਵਿੱਚ ਜੀਵ ਮਿਲਖਾ ਸਿੰਘ ਦੇ 14 ਸਾਲ ਦੇ ਬੇਟੇ ਹਰ ਜੈ ਮਿਲਖਾ ਸਿੰਘ ਵੀ ਸ਼ਾਮਲ ਹਨ। ਭਾਗ ਲੈਣ ਵਾਲੇ ਹੋਰ ਦੋ ਅਮੇਚਿਯੂਰ , ਅਯਾਨ ਗੁਪਤ ਅਤੇ ਰਾਮ ਸਿੰਘ ਮਾਨ ਵੀ ਚੰਡੀਗੜ ਤੋਂ ਹਨ।
ਇਸ ਮੌਕੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੀਜੀਟੀਆਈ ਦੇ ਸੀਈਓ ਉੱਤਮ ਸਿੰਘ ਮੰਡੀ ਨੇ ਕਿਹਾ ਕਿ ਉਹ ਚੰਡੀਗੜ੍ਹ ਓਪਨ 2024 ਦਾ ਐਲਾਨ ਕਰਕੇ ਬਹੁਤ ਖੁਸ਼ ਹਨ। ਉਨ੍ਹਾਂ ਇਸ ਸਮਾਗਮ ਦੇ ਆਯੋਜਨ ਲਈ ਨਿਸਾਨ ਮੋਟਰਜ਼ ਇੰਡੀਆ ਅਤੇ ਚੰਡੀਗੜ੍ਹ ਗੋਲਫ ਕਲੱਬ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਦੇਸ਼ ਦੇ ਪ੍ਰਸਿੱਧ ਗੋਲਫਰਾਂ ਜੀਵ ਮਿਲਖਾ ਸਿੰਘ, ਗਗਨਜੀਤ ਭੁੱਲਰ, ਐਸ.ਐਸ.ਪੀ ਚਰਾਸੀਆ ਆਦਿ ਦੀ ਹਾਜ਼ਰੀ ਵਿੱਚ ਉਨ੍ਹਾਂ ਇੱਕ ਰੋਚਕ ਹਫ਼ਤਾ ਮਨਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਆਸ ਪ੍ਰਗਟਾਈ ਕਿ ਚੰਡੀਗੜ੍ਹ ਦੇ ਲੋਕਾਂ ਨੂੰ ਵੀ ਸ਼ਾਨਦਾਰ ਗੋਲਫ ਦੇਖਣ ਨੂੰ ਮਿਲੇਗਾ।
ਚੰਡੀਗੜ੍ਹ ਗੋਲਫ ਕਲੱਬ ਦੇ ਪ੍ਰਧਾਨ ਰਵੀ ਬੀਰ ਸਿੰਘ ਨੇ ਕਿਹਾ ਕਿ ਉਹ ਇਸ ਸਮਾਗਮ ਦੀ ਮੇਜ਼ਬਾਨੀ ਕਰਕੇ ਬੇਹੱਦ ਖੁਸ਼ ਹਨ। ਉਨ੍ਹਾਂ ਕਿਹਾ ਕਿ ਇਹ ਟੂਰਨਾਮੈਂਟ ਚੰਡੀਗੜ ਦੇ ਗੋਲਫ ਪ੍ਰਸ਼ੰਸਕਾਂ ਲਈ ਇੱਕ ਟ੍ਰੀਟ ਹੋਣ ਦਾ ਵਾਅਦਾ ਕਰਦਾ ਹੈ ਜਿਸ ਵਿੱਚ ਭਾਰਤੀ ਗੋਲਫ ਦੇ ਦਿੱਗਜ ਖਿਡਾਰੀ ਆਕਰਸ਼ਕ ਇਨਾਮਾਂ ਲਈ ਹਿੱਸਾ ਲੈਣਗੇ ਅਤੇ ਮੁਕਾਬਲਾ ਕਰਨਗੇ। ਉਨ੍ਹਾਂ ਅਨੁਸਾਰ, ਇਹ ਸਮਾਗਮ ਚੰਡੀਗੜ੍ਹ ਦੇ ਨੌਜਵਾਨ ਗੋਲਫ ਪ੍ਰਤਿਭਾਵਾਂ ਨੂੰ ਉੱਚ ਪੱਧਰ ‘ਤੇ ਗੋਲਫ ਦਾ ਤਜਰਬਾ ਹਾਸਲ ਕਰਨ ਦਾ ਵਧੀਆ ਮੌਕਾ ਪ੍ਰਦਾਨ ਕਰਦਾ ਹੈ।
ਚੰਡੀਗੜ੍ਹ ਗੋਲਫ ਕਲੱਬ ਦੇ ਕਪਤਾਨ ਰੋਹਿਤ ਡਾਗਰ ਨੇ ਇਸ ਮੌਕੇ ਕਿਹਾ ਕਿ ਇਸ ਈਵੈਂਟ ਨੇ ਦੁਨੀਆ ਭਰ ਦੇ ਕਈ ਟੂਰਨਾਮੈਂਟ ਜੇਤੂਆਂ ਜਿਵੇਂ ਕਿ ਜੀਵ ਮਿਲਖਾ ਸਿੰਘ, ਐਸਐਸਪੀ ਚਰਾਸੀਆ, ਅਜੀਤੇਸ਼ ਸੰਧੂ, ਕਰਨਦੀਪ ਕੋਚਰ, ਗਗਨਜੀਤ ਭੁੱਲਰ, ਮਨੂ ਗੰਡਾਸ, ਰਾਹਿਲ ਗੰਜੀ ਆਦਿ ਨੂੰ ਵਧੀਆ ਮੌਕਾ ਦਿੱਤਾ ਹੈ। ਉਸਨੇ ਕਿਹਾ ਕਿ ਕੁੱਲ ਮਿਲਾ ਕੇ ਇਹ ਗੋਲਫ ਦਾ ਇੱਕ ਰੋਮਾਂਚਕ ਅਤੇ ਪ੍ਰਤੀਯੋਗੀ ਹਫ਼ਤਾ ਹੋਣ ਦਾ ਵਾਅਦਾ ਕਰਦਾ ਹੈ।
ਚੰਡੀਗੜ੍ਹ ਕਲੱਬ ਭਾਰਤੀ ਪੇਸ਼ੇਵਰ ਪੇਸ਼ੇਵਰਾਂ ਲਈ ਇੱਕ ਨਰਸਰੀ ਰਹਿ ਰਿਹਾ ਹੈ ਜਿਸਨੇ ਜੀਵ ਮਿਲਖਾ ਸਿੰਘ, ਹਰਮੀਤ ਕਾਹਲੋਂ, ਉਤਮ ਸਿੰਸ ਮੰਡੀ, ਅਮਰਦੀਪ ਜੋਹਲ, ਅਮ੍ਰਿਤਿੰਦਰ ਸਿੰਘ, ਅਜੀਤੇਸ਼ ਸੰਧੂ, ਸੁੱਜਨ ਸਿੰਘ, ਯੁਵਰਾਜ ਸਿੰਘ ਸੰਧੂ,ਕਰਨਦੀਪ ਕੋਛੜ, ਰਜ਼ ਮਾਝ ਅਤੇ ਹੋਰ ਕਈ ਪ੍ਰਮੁੱਖ ਭਾਰਤੀ ਪੇਸ਼ੇਵਰ ਕੀਏ ਤਿਆਰ ਹਨ।