ਚੰਡੀਗੜ੍ਹ: ਸੈਕਟਰ 22 ਦੇ ਪੀਜੀ ‘ਚ ਰਹਿਣ ਵਾਲੀ ਇਕ ਲੜਕੀ ਨੇ ਬਾਥਰੂਮ ‘ਚ ਗੀਜ਼ਰ ਦੇ ਉੱਪਰ ਕੈਮਰਾ ਲਗਾਇਆ ਤਾਂ ਜੋ ਉਹ ਕੁੜੀਆਂ ਦੀਆਂ ਅਸ਼ਲੀਲ ਵੀਡੀਓ ਬਣਾ ਕੇ ਆਪਣੇ ਬੁਆਏਫਰੈਂਡ ਨੂੰ ਭੇਜ ਸਕੇ।
ਸੈਕਟਰ 17 ਥਾਣੇ ਦੀ ਪੁਲਿਸ ਨੇ ਬਾਥਰੂਮ ‘ਚ ਰੱਖੇ ਕੈਮਰੇ ਬਰਾਮਦ ਕੀਤੇ ਅਤੇ ਇੱਕ ਨੌਜਵਾਨ ਤੇ ਔਰਤ ਨੂੰ ਕਾਬੂ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਲੜਕੀ ਨੇ ਆਪਣੇ ਪ੍ਰੇਮੀ ਦੇ ਕਹਿਣ ‘ਤੇ ਬਾਥਰੂਮ ਚ ਕੈਮਰਾ ਰੱਖਿਆ ਸੀ ਤਾਂ ਜੋ ਦੂਜੀਆਂ ਕੁੜੀਆਂ ਦੇ ਨਹਾਉਣ ਦੀਆਂ ਵੀਡੀਓ ਆਪਣੇ ਬੁਆਏਫ੍ਰੈਂਡ ਨੂੰ ਭੇਜ ਸਕੇ।
ਮਾਮਲੇ ‘ਚ ਇਕ ਪੀੜਤ ਲੜਕੀ PG ‘ਚ ਜਦੋਂ ਬਾਥਰੂਮ ‘ਚ ਗਈ ਤਾਂ ਗੀਜ਼ਰ ਦੇ ਉੱਪਰ ਉਸ ਨੂੰ ਇਕ ਡਿਵਾਈਸ ਚਮਕਦੀ ਨਜ਼ਰ ਆਈ।
ਉਸ ਨੇ ਇਸ ਬਾਰੇ ਆਪਣੀਆਂ ਰੂਮਮੇਟਸ ਨੂੰ ਦੱਸਿਆ ਤਾਂ ਪਤਾ ਲੱਗਾ ਕਿ ਉਹ ਕੈਮਰਾ ਹੈ। ਉਨ੍ਹਾਂ ਨੇ ਇਸ ਦੀ ਸੂਚਨਾ ਤੁਰੰਤ ਆਪਣੇ ਮਕਾਨ ਮਾਲਕ ਨੂੰ ਦਿੱਤੀ।
ਮਕਾਨ ਮਾਲਕ ਨੇ ਸ਼ਿਕਾਇਤ ਸੈਕਟਰ-17 ਸਥਿਤ ਪੁਲਿਸ ਸਟੇਸ਼ਨ ‘ਚ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਡਿਵਾਈਸ ਕਬਜ਼ੇ ‘ਚ ਲੈਣ ਤੋਂ ਬਾਅਦ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
