ਚੰਡੀਗੜ੍ਹ:
ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਪ੍ਰਤੀ ਲਗਾਵ ਵਧਾਉਣ ਲਈ ਵਿਸ਼ਵ ਸਿਹਤ ਦਿਵਸ (world health day) ਮੌਕੇ ਚੰਡੀਗੜ੍ਹ ਵਿਖੇ ਬੀ.ਐਮ ਐਜੂਕੇਸ਼ਨ Chandigarh Half Marathon ਦਾ ਆਯੋਜਨ ਕੀਤਾ ਜਾ ਰਿਹਾ ਹੈ। 7 ਅਪ੍ਰੈਲ ਨੂੰ ਹੋਣ ਵਾਲੀ ਇਸ ਮੈਰਾਥਨ ‘ਚ ਚੰਡੀਗੜ੍ਹ ਸਮੇਤ ਪੂਰੇ ਟ੍ਰਾਈਸਿਟੀ ਖੇਤਰ ਦੇ ਕਰੀਬ ਇੱਕ ਹਜ਼ਾਰ ਦੌੜਾਕ ਭਾਗ ਲੈ ਰਹੇ ਹਨ। ਇਹ ਇਵੈਂਟ ਫਿੱਟ ਫਾਊਂਡੇਸ਼ਨ ਦੁਆਰਾ ਸਮਰਥਤ ਹੈ। ਮੈਰਾਥਨ ਦਾ ਥੀਮ ਨਸ਼ਿਆਂ ਵਿਰੁੱਧ ਦੌੜੋ, ਜ਼ਿੰਦਗੀ ਲਈ ਦੌੜੋ ਹੈ ।
ਵੀਰਵਾਰ ਨੂੰ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਆਯੋਜਕ ਸਰਮੰਗ ਸੁਸਾਇਟੀ ਅਤੇ ਸਰਮੰਗ ਐਡਵੈਂਚਰ ਟੂਰਜ਼ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਇਹ ਮੈਰਾਥਨ ਸੈਕਟਰ 1 ਸਥਿਤ ਚੰਡੀਗੜ੍ਹ ਕਲੱਬ ਤੋਂ ਸ਼ੁਰੂ ਹੋ ਕੇ ਆਈਟੀ ਪਾਰਕ ਤੋਂ ਮੋੜ ਲੈ ਕੇ ਚੰਡੀਗੜ੍ਹ ਕਲੱਬ ਵਿਖੇ ਹੀ ਸਮਾਪਤ ਹੋਵੇਗੀ। Chandigarh Half Marathon ਤੋਂ ਇਲਾਵਾ ਪ੍ਰਤੀਯੋਗੀ 10 ਅਤੇ 5 ਕਿਲੋਮੀਟਰ ਦੀ ਦੌੜ ਵਿੱਚ ਵੀ ਭਾਗ ਲੈ ਸਕਣਗੇ। ਬੱਚਿਆਂ ਵਿੱਚ ਦੌੜਨ ਦੀ ਰੁਚੀ ਵਧਾਉਣ ਲਈ ਦੋ ਕਿਲੋਮੀਟਰ ਦੀ ਫਨ ਰਨ ਵੀ ਕਰਵਾਈ ਜਾਵੇਗੀ। ਰੇਸ ਡਾਇਰੈਕਟਰ ਅਨਿਲ ਮੋਹਨ ਨੇ ਦੱਸਿਆ ਕਿ ਪਿਛਲੇ ਸਾਲ ਜੁਲਾਈ ਵਿੱਚ ਵੀ ਉਨ੍ਹਾਂ ਵੱਲੋਂ ਹਾਫ ਮੈਰਾਥਨ ਕਰਵਾਈ ਗਈ ਸੀ ਜਿਸ ਵਿੱਚ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਸੀ। ਅਤੇ ਇਸ ਤੋਂ ਪ੍ਰੇਰਿਤ ਹੋ ਕੇ ਉਸਨੇ 7 ਅਪ੍ਰੈਲ ਨੂੰ ਮਨਾਏ ਜਾਣ ਵਾਲੇ World Health Day (ਵਿਸ਼ਵ ਸਿਹਤ ਦਿਵਸ) ‘ਤੇ ਹਾਫ ਮੈਰਾਥਨ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਜਿਹੇ ਸਮਾਗਮ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸਾਰਥਕ ਸਿੱਧ ਹੁੰਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਖੇਡ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਦਾ ਹਿੱਸਾ ਬਣਾਉਣ ਤਾਂ ਜੋ ਉਹ ਹਮੇਸ਼ਾ ਤੰਦਰੁਸਤ ਰਹਿਣ। ਉਨ੍ਹਾਂ ਦੱਸਿਆ ਕਿ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। Half Marathon (ਹਾਫ ਮੈਰਾਥਨ) ਸਵੇਰੇ 5.30 ਵਜੇ ਸ਼ੁਰੂ ਹੋਵੇਗੀ ਜਿਸ ਤੋਂ ਬਾਅਦ ਹੋਰ ਵਰਗਾਂ ਦੀਆਂ ਦੌੜਾਂ ਸ਼ੁਰੂ ਹੋਣਗੀਆਂ।
ਇਸ ਮੌਕੇ ਬੀ.ਐਮ ਐਜੂਕੇਸ਼ਨ ਚੰਡੀਗੜ੍ਹ ਦੇ ਮੈਨੇਜਰ ਅਮਨ, ਕਿਊਰੇਜਰਜ਼ ਦੇ ਜਨਰਲ ਮੈਨੇਜਰ ਤਰਨਜੀਤ ਕੌਰ, 58 ਸਾਲਾ ਸੀਨੀਅਰ ਦੌੜਾਕ ਹਰਜੀਤ ਸਿੰਘ ਅਤੇ ਫਿਟ ਫਾਊਂਡੇਸ਼ਨ ਦੇ ਪ੍ਰਤੀਨਿਧੀ ਆਕਾਸ਼ ਨੇ ਵੀ ਇਸ Chandigarh Half Marathon ਮੈਰਾਥਨ ਵਿੱਚ ਉਤਸ਼ਾਹ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ।