ਚੰਡੀਗੜ੍ਹ: ਸਾਬਕਾ ਸੰਸਦ ਮੈਂਬਰ ਅਤੇ ਭਾਰਤ ਦੇ ਐਡੀਸ਼ਨਲ ਸਾਲਿਸਟਰ ਜਨਰਲ ਸੱਤਿਆਪਾਲ ਜੈਨ ਦਾ ਮੋਬਾਈਲ ਫੋਨ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੱਤਿਆਪਾਲ ਜੈਨ ਨਾਲ ਮੋਬਾਈਲ ਚੋਰੀ ਦੀ ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਸਾਬਕਾ ਕੇਂਦਰੀ ਮੰਤਰੀ ਅਤੇ ‘ਆਪ’ ਆਗੂ ਹਰਮੋਹਨ ਧਵਨ ਦੇ ਅੰਤਿਮ ਸੰਸਕਾਰ ‘ਚ ਸ਼ਾਮਲ ਹੋਣ ਲਈ ਚੰਡੀਗੜ੍ਹ ਸ਼ਮਸ਼ਾਨਘਾਟ ਆਏ ਸਨ.
ਦੱਸਿਆ ਜਾ ਰਿਹਾ ਹੈ ਕਿ ਸਤਿਆਪਾਲ ਜੈਨ ਨੇ ਮੋਬਾਇਲ ਆਪਣੀ ਜੇਬ ‘ਚ ਰੱਖਿਆ ਹੋਇਆ ਸੀ। ਜਿੱਥੇ ਕਿਸੇ ਨੇ ਉਸ ਦੀ ਜੇਬ ‘ਚੋਂ ਮੋਬਾਈਲ ਗਾਇਬ ਕਰ ਦਿੱਤਾ। ਫਿਲਹਾਲ ਜੈਨ ਦੇ ਮੋਬਾਈਲ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭੀੜ ਵਿੱਚੋਂ ਕੌਣ ਇਸ ਤਰ੍ਹਾਂ ਮੋਬਾਈਲ ਲੈ ਸਕਦਾ ਹੈ? ਚੋਰੀ ਕਰਨ ਵਾਲੇ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ। ਇਸ ਵੇਲੇ ਚੰਡੀਗੜ੍ਹ ਵਿੱਚ ਲੁੱਟਾਂ ਖੋਹਾਂ ਅਤੇ ਚੋਰਾਂ ਦਾ ਮਨੋਬਲ ਬਹੁਤ ਉੱਚਾ ਹੈ। ਹੁਣ ਉਹ ਨੇਤਾਵਾਂ ‘ਤੇ ਵੀ ਬਿਨਾਂ ਕਿਸੇ ਡਰ ਦੇ ਹੱਥ ਸਾਫ ਕਰ ਰਹੇ ਹਨ।
