ਮੋਹਾਲੀ ਦੇ 3ਬੀ2 ਵਿੱਚ ਅਚਾਨਕ ਸੁਰੱਖਿਆ ਕਰਮੀ ਤੋਂ ਗਲਤੀ ਨਾਲ ਗੋਲੀ ਚੱਲ ਗਈ। ਜਿਸ ਕਾਰਣ ਮਾਰਕੀਟ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ, ਇਸ ਘਟਨਾ ਵਿੱਚ 4 ਵਿਅਕਤੀਆਂ ਨੂੰ ਗੋਲੀ ਦੇ ਸ਼ਰਲੈ ਲੱਗ ਜਾਣਦੀ ਖ਼ਬਰ ਪ੍ਰਾਪਤ ਹੋਈ ਹੈ।
3ਬੀ2 ਦੇ ਪਵਿਤੱਰਾ ਜਵੈਲਰ ਵਿਖੇ ਤੈਨਾਤ ਸੁਰੱਖਿਆ ਕਰਮੀ ਤੋਂ ਗਲਤੀ ਨਾਲ ਗੋਲੀ ਚੱਲ ਗਈ। ਇਸ ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਮੌਕੇ ਉਤੇ ਪਹੁੰਚੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਕਰਮੀ ਤੋਂ ਗਲਤੀ ਨਾਲ ਗੋਲੀ ਚੱਲੀ ਹੈ। ਇਸ ਵਿੱਚ ਕੋਈ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ। ਚਾਰ ਵਿਅਕਤੀਆਂ ਨੂੰ ਸਰਲੇ ਲੱਗੇ ਹਨ, ਜੋ ਠੀਕ ਹਨ। ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।