ਟੰਡਨ ਨੂੰ ਕਿਹਾ- ਸਮਾਂ ਦੱਸੇਗਾ ਕਿ ਕੌਣ ਗਲਤੀ ਕਰ ਰਿਹਾ ਹੈ
ਹੈਰਾਨੀਜਨਕ ਹੈ ਕਿ ਇੱਕ ਅਜਿਹਾ ਵਿਅਕਤੀ ਜਿਸਨੇ ਆਪਣੀ ਜ਼ਿੰਦਗੀ ਵਿੱਚ ਕਦੇ ਵਾਰਡ ਦੀ ਚੋਣ ਵੀ ਨਹੀਂ ਲੜੀ – ਸੰਜੇ ਟੰਡਨ ਭਾਜਪਾ ਦੀ ਚੋਣਾਂ ਸਫਲਤਾ ਦੀ ਭਵਿੱਖਬਾਣੀ ਕਰ ਰਿਹੈ
ਚੰਡੀਗੜ੍ਹ: ਕਾਂਗਰਸ ਦੇ ਸੀਨੀਅਰ ਆਗੂ ਅਤੇ ਚੰਡੀਗੜ੍ਹ ਸੰਸਦੀ ਹਲਕੇ ਤੋਂ ਇੰਡੀਆ ਗਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਨੇ ਭਾਜਪਾ ਉਮੀਦਵਾਰ ਸੰਜੇ ਟੰਡਨ ਨੂੰ ਕਿਹਾ ਕਿ ਸਮਾਂ ਦੱਸੇਗਾ ਕਿ ਕੌਣ ਗਲਤੀ ਕਰ ਰਿਹਾ ਹੈ।
ਟੰਡਨ ‘ਤੇ ਚੁਟਕੀ ਲੈਂਦਿਆਂ, ਤਿਵਾੜੀ ਨੇ ਕਿਹਾ ਕਿ ਇਬਤੀਦਾਈ ਇਸ਼ਕ ਹੈ, ਰੋਂਦਾ ਹੈ ਕਿਆ, ਆਗੇ ਆਗੇ ਦੇਖਂਗੇ ਹੋਤਾ ਹੈ ਕਿਆ। ਉਨ੍ਹਾਂ ਕਿਹਾ ਕਿ ਅਸਲ ਲੜਾਈ ਅਤੇ ਆਖ਼ਿਰੀ ਗਿਣਤੀ ਅਜੇ ਸ਼ੁਰੂ ਹੋਈ ਹੈ ਤੇ ਫੈਸਲਾ 4 ਜੂਨ ਨੂੰ ਸੁਣਾਇਆ ਜਾਵੇਗਾ।
ਸਾਬਕਾ ਕੇਂਦਰੀ ਮੰਤਰੀ ਤਿਵਾੜੀ ਨੇ ਪ੍ਰਧਾਨ ਮੰਤਰੀ ਮੋਦੀ ਦੇ ਵਾਅਦਿਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਿਰਫ ਟੰਡਨ ਹੀ ਨਹੀਂ, ਭਾਜਪਾ ਦੇ ਸਾਰੇ ਉਮੀਦਵਾਰਾਂ ਨੂੰ ਵੋਟਰਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ, ਜਿਹੜੇ ਹਾਲਾਤ 20 ਕਰੋੜ ਨੌਕਰੀਆਂ ਅਤੇ ਸਾਰੇ ਭਾਰਤ ਵਾਸੀਆਂ ਦੇ ਬੈਂਕ ਖਾਤਿਆਂ ਵਿੱਚ 15-15 ਲੱਖ ਰੁਪਏ ਜਮਾਂ ਕਰਨ ਵਰਗੇ ਜਾਣਬੁੱਝ ਕੇ ਭੁਲਾਏ ਗਏ ਵਾਅਦਿਆਂ ਦੇ ਮੱਦੇਨਜਰ ਗਰਮੀ ਦੀ ਤੁਲਨਾ ਵਿੱਚ ਜਿਆਦਾ ਭਿਆਨਕ ਤੇ ਗੰਭੀਰ ਹੋਣਗੇ।
ਟੰਡਨ ਵੱਲੋਂ ਇੰਡੀਆ ਗੱਠਜੋੜ ਦੀ ਜਿੱਤ ਸਬੰਧੀ ਤਿਵਾੜੀ ਦੇ ਦਾਅਵਿਆਂ ਨੂੰ ਵੱਡੀ ਭੁੱਲ ਕਰਾਰ ਦੱਸਣ ਤੇ ਸਾਬਕਾ ਕੇਂਦਰੀ ਮੰਤਰੀ ਤਿਵਾੜੀ ਨੇ ਕਿਹਾ ਕਿ ਨਾ ਸਿਰਫ਼ ਆਜ਼ਾਦ ਅਤੇ ਨਿਰਪੱਖ ਨਿਰੀਖਕ ਕਹਿ ਰਹੇ ਹਨ ਕਿ ਭਾਜਪਾ ਦਾ ਪਤਨ ਅਤੇ ਹਾਰ ਯਕੀਨੀ ਹੈ, ਸਗੋਂ ਭਾਜਪਾ ਦੇ ਅੰਦਰੂਨੀ ਸਰਵੇਖਣ ਵੀ ਇਹੋ ਕਹਿ ਰਹੇ ਹਨ। ਇਹੀ ਕਾਰਨ ਹੈ ਕਿ ਹੁਣ ਇਨ੍ਹਾਂ ਦੀ ਘਬਰਾਹਟ ਲੋਕਾਂ ਦੇ ਸਾਹਮਣੇ ਆਉਣ ਲੱਗੀ ਹੈ।
ਹੈਰਾਨੀ ਦੀ ਗੱਲ ਹੈ ਕਿ ਸੰਜੇ ਟੰਡਨ, ਇਕ ਸੱਜਣ, ਜਿਸਨੇ ਆਪਣੀ ਜ਼ਿੰਦਗੀ ਵਿਚ ਕਦੇ ਵਾਰਡ ਦੀ ਚੋਣ ਵੀ ਨਹੀਂ ਲੜੀ, ਭਾਜਪਾ ਦੀ ਮਿਥਿਹਾਸਕ ਚੋਣ ਸਫਲਤਾ ਦੀ ਭਵਿੱਖਬਾਣੀ ਕਰ ਰਹੇ ਹਨ।
ਇਸ ਦੌਰਾਨ ਤਿਵਾੜੀ ਨੇ ਸੈਕਟਰ-29 ਵਿੱਚ ਲੋਕਾਂ ਨਾਲ ਇਲਾਕੇ ਦੇ ਮਸਲਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਚੰਡੀਗੜ੍ਹ ਕਾਂਗਰਸ ਕਮੇਟੀ ਦੇ ਪ੍ਰਧਾਨ ਹਰਮੋਹਿੰਦਰ ਸਿੰਘ ਲੱਕੀ, ਚੰਡੀਗੜ੍ਹ ਦੇ ਸਾਬਕਾ ਮੇਅਰ ਸੁਰਿੰਦਰ ਸਿੰਘ, ਸੀਨੀਅਰ ਆਪ ਆਗੂ ਚੰਦਰਮੁਖੀ ਸ਼ਰਮਾ, ਚੰਡੀਗੜ੍ਹ ਕਾਂਗਰਸ ਦੇ ਜਨਰਲ ਸਕੱਤਰ ਰਾਜੀਵ ਮੌਦਗਿਲ ਅਤੇ ਇੰਡੀਆ ਗਠਜੋੜ ਦੇ ਹੋਰ ਆਗੂ ਵੀ ਮੌਜੂਦ ਸਨ।
ਇਸ ਦੌਰਾਨ ਤਿਵਾੜੀ ਨੇ ਲੋਕਾਂ ਨੂੰ ਕਿਹਾ ਕਿ ਚੰਡੀਗੜ੍ਹ ਨੂੰ ਇੱਕ ਵਿਆਪਕ ਅਤੇ ਸਰਵਪੱਖੀ ਵਿਕਾਸ ਯੋਜਨਾ ਦੀ ਲੋੜ ਹੈ, ਜਿਸ ਵਿੱਚ ਸ਼ਹਿਰ ਦੀਆਂ ਨਵੀਆਂ ਲੋੜਾਂ ਨੂੰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਲੋਕਾਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ।
ਇਸ ਤੋਂ ਪਹਿਲਾਂ, ਉਨ੍ਹਾਂ ਨੇ ਮੌਲੀ ਜਾਗਰਣ ਖੇਤਰ ਵਿੱਚ ਪੈਦਲ ਯਾਤਰਾ ਕੀਤੀ ਅਤੇ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਵੋਟਾਂ ਅਤੇ ਸਮਰਥਨ ਦੀ ਅਪੀਲ ਕਰਦਿਆਂ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਵੀ ਪੁੱਛਿਆ ਅਤੇ ਉਨ੍ਹਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਲਾਲ ਡੋਰਾ ਦੇ ਬਾਹਰ ਬਣੇ ਮਕਾਨਾਂ ਨੂੰ ਰੈਗੂਲਰ ਕਰਨ ਦਾ ਵਾਅਦਾ ਵੀ ਕੀਤਾ, ਜੋ ਵਾਸੀਆਂ ਦੀ ਚਿਰੋਕਣੀ ਮੰਗ ਸੀ।
ਇਸਦੇ ਨਾਲ ਹੀ ਸੂਬਾ ਕਾਂਗਰਸ ਪ੍ਰਧਾਨ ਐਚ.ਐਸ ਲੱਕੀ ਨੇ ਕਿਹਾ ਕਿ ਪਿਛਲੀ ਸੰਸਦ ਮੈਂਬਰ ਕਿਰਨ ਖੈਰ ਦੇ ਕਾਰਜਕਾਲ ਦੌਰਾਨ ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ। ਸੰਸਦ ਮੈਂਬਰ ਕਈ ਮਹੀਨਿਆਂ ਤੋਂ ਲੋਕ ਸਭਾ ਹਲਕੇ ਵਿੱਚ ਨਜ਼ਰ ਨਹੀਂ ਆਏ। ਪਰ ਸੰਸਦ ਮੈਂਬਰ ਤਿਵਾੜੀ ਦੇ ਰੂਪ ‘ਚ ਲੋਕਾਂ ਨੂੰ ਉਮੀਦ ਦੀ ਨਵੀਂ ਕਿਰਨ ਦਿਖਾਈ ਦਿੱਤੀ ਹੈ।
ਜਿੱਥੇ ਹੋਰਨਾਂ ਤੋਂ ਇਲਾਵਾ, ਮੁਕੇਸ਼ ਰਾਏ, ਲੇਖਪਾਲ, ਸ਼੍ਰੀ ਪਾਲ ਵਰਮਾ, ਸਤਵੀਰ ਸਿੰਘ ਸਾਂਗਵਾਨ ਵੀ ਹਾਜ਼ਰ ਸਨ।