Chandigarh: Lok Sabha Election-2024: ਚੰਡੀਗੜ੍ਹ ਦੇ ਸਾਬਕਾ ਸੰਸਦ ਮੈਂਬਰ ਅਤੇ ਸੀਨੀਅਰ ਕਾਂਗਰਸੀ ਆਗੂ ਪਵਨ ਬਾਂਸਲ Pawan Bansal ਨੇ ਭਾਜਪਾ ਵੱਲੋਂ ਸ੍ਰੀ ਅਨਿਲ ਮਸੀਹ ਨੂੰ ਮੈਂਬਰ ਨਾ ਮੰਨਣ ‘ਤੇ ਕਿਹਾ ਕਿ ਇਹ ਹੋਣ ਦਿਓ ਤੇ ਛੱਡੋ, ਇਹ ਭਾਜਪਾ ਦੀ ਰਵਾਇਤ ਰਹੀ ਹੈ। ਸਾਰੇ ਜਾਣਦੇ ਹਨ ਕਿ ਨਾਮਜ਼ਦ ਕੌਂਸਲਰ ਅਨਿਲ ਮਸੀਹ (Anil Masih)ਪਿਛਲੇ 10 ਸਾਲਾਂ ਤੋਂ ਚੰਡੀਗੜ੍ਹ ਭਾਜਪਾ ਦੇ ਮੈਂਬਰ ਹਨ। ਅਨਿਲ ਮਸੀਹ ਹੀ ਨਹੀਂ, ਚੰਡੀਗੜ੍ਹ ਨਗਰ ਨਿਗਮ ਦੇ ਸਾਰੇ ਨਾਮਜ਼ਦ ਕੌਂਸਲਰ ਭਾਜਪਾ ਨਾਲ ਜੁੜੇ ਹੋਏ ਹਨ, ਅਤੇ ਕਈ ਅਹਿਮ ਜ਼ਿੰਮੇਵਾਰੀਆਂ ਨਿਭਾ ਰਹੇ ਹਨ।
ਬਾਂਸਲ ਨੇ ਕਿਹਾ ਇਸੇ ਲਈ ਉਨ੍ਹਾਂ ਨੂੰ ਨਿਗਮ ਦਾ ਮੈਂਬਰ ਨਾਮਜ਼ਦ ਕੀਤਾ ਗਿਆ। ਮੈਂ ਪਹਿਲਾਂ ਹੀ ਕਿਹਾ ਸੀ ਕਿ ਭਾਜਪਾ ਅਨਿਲ ਮਸੀਹ ਨੂੰ ਬਲੀ ਦਾ ਬੱਕਰਾ ਬਣਾਏਗੀ ਪਰ ਹੁਣ ਅਸਲ ਸਵਾਲ ਇਹ ਹੈ ਕਿ ਕਿਸ ਨੂੰ ਬਚਾਉਣ ਲਈ ਅਨਿਲ ਮਸੀਹ ਦੀ ਬਲੀ ਦਿੱਤੀ ਜਾ ਰਹੀ ਹੈ। ਭਾਜਪਾ ਇਸ ਤੋਂ ਬਚਣ ਦੀ ਜਿੰਨੀ ਮਰਜ਼ੀ ਕੋਸ਼ਿਸ਼ ਕਰੇ, ਉਹ ਮੁਸੀਬਤ ਵਿੱਚ ਹੀ ਰਹੇਗੀ। ਸੁਪਰੀਮ ਕੋਰਟ ਤੋਂ ਮੰਗੀ ਗਈ ਬਿਨਾਂ ਸ਼ਰਤ ਮੁਆਫ਼ੀ ਸ੍ਰੀ ਮਸੀਹ (Anil Masih) ਦਾ ਇਕਬਾਲੀਆ ਬਿਆਨ ਹੈ, ਜਿਸ ਨੇ ਉਸ ਨੂੰ ਅਜਿਹਾ ਕਰਨ ਦਾ ਹੁਕਮ ਦਿੱਤਾ ਸੀ, ਇਸ ਦੀ ਜਮਹੂਰੀਅਤ ਦੇ ਹਿੱਤ ਵਿੱਚ ਜਾਂਚ ਹੋਣੀ ਚਾਹੀਦੀ ਹੈ।” ਉਹ ਮਸੀਹ ਜੋ ਕਦੇ ਭਾਜਪਾ ਲਈ ਮਸੀਹਾ ਬਣਿਆ ਸੀ, ਅੱਜ ਸਾਰਾ ਦੋਸ਼ ਭਾਜਪਾ ਨੇ ਮੜ੍ਹ ਦਿੱਤਾ ਹੈ। ਇਸ ਤਰ੍ਹਾਂ ਕਰਕੇ ਸਾਫ਼ ਹੋਣ ਦੀ ਕੋਸ਼ਿਸ਼ ਕੀਤੀ ਹੈ। ਪਰ ਜਿਸ ਤਰ੍ਹਾਂ ਭਾਜਪਾ ਨੇ ਮਸੀਹ ਨੂੰ ਨਕਾਰਿਆ, ਉਸੇ ਤਰ੍ਹਾਂ ਜਲਦੀ ਹੀ ਜਨਤਾ ਵੀ ਭਾਜਪਾ ਨੂੰ ਨਕਾਰ ਦੇਵੇਗੀ।