ਪੰਜਾਬ ਦੇ ਵਿਕਾਸ ਲਈ ਦਿੱਤੇ ਯੋਗਦਾਨ ਪੱਖੋਂ ਸਰਦਾਰ ਬਾਦਲ ਹਮੇਸ਼ਾ ਰਹਿਣਗੇ ਪੰਜਾਬੀਆਂ ਦੇ ਦਿਲਾਂ ਵਿੱਚ : ਮੁੱਖ ਸੇਵਾਦਾਰ
8 ਦਸੰਬਰ ਨੂੰ ਗੁਰਦੁਆਰਾ ਅੰਬ ਸਾਹਿਬ ਵਿਖੇ ਹੋਣਗੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ : ਕਮਲਜੀਤ ਸਿੰਘ ਰੂਬੀ
ਮੋਹਾਲੀ : ਸ੍ਰੋਮਣੀ ਅਕਾਲੀ ਦਲ ਹਲਕਾ ਮੋਹਾਲੀ ਦੀ ਜਥੇਬੰਦੀ ਦੀ ਮੀਟਿੰਗ ਮੁਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਆਉਂਦੀ 8 ਦਸੰਬਰ ਨੂੰ ਮਰਹੂਮ ਸ. ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਦਾ ਜਨਮ ਦਿਨ ਸਦਭਾਵਨਾ ਦਿਵਸ ਵਜੋਂ ਮਨਾਇਆ ਜਾਵੇਗਾ।
ਮੀਟਿੰਗ ਵਿੱਚ ਬੋਲਦਿਆਂ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਮੋਹਾਲੀ ਹਲਕਾ ਸਦਾ ਹੀ ਸਰਦਾਰ ਬਾਦਲ ਦਾ ਰਿਣੀ ਰਹੇਗਾ ਜਿਨ੍ਹਾਂ ਨੇ ਆਪਣੀ ਸਰਕਾਰ ਦੇ ਦੌਰਾਨ ਮੋਹਾਲੀ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ 2500 ਕਰੋੜ ਰੁਪਏ ਖਰਚ ਕੀਤੇ। ਉਹਨਾਂ ਕਿਹਾ ਕਿ ਮੋਹਾਲੀ ਦਾ ਅੰਤਰਰਾਸ਼ਟਰੀ ਹਵਾਈ ਅੱਡਾ, ਮੋਹਾਲੀ ਵਿਚਲੇ ਖੇਡ ਸਟੇਡੀਅਮ ਬੱਸ ਅੱਡਾ, ਮੋਹਾਲੀ ਦੀ ਮੁੱਖ ਸੜਕ ਨੂੰ ਚੌੜਾ ਕਰਕੇ ਡਬਲ ਕਰਨ ਸਮੇਤ ਕਈ ਵੱਡੇ ਕਾਰਜ ਸਰਦਾਰ ਬਾਦਲ ਦੀ ਸਰਕਾਰ ਵੇਲੇ ਹੀ ਹੋਏ। ਉਹਨਾਂ ਕਿਹਾ ਕਿ ਬਾਅਦ ਦੀਆਂ ਆਈਆਂ ਸਰਕਾਰਾਂ ਨੇ ਅਕਾਲੀ ਦਲ ਵੱਲੋਂ ਕੀਤੇ ਵਿਕਾਸ ਦੇ ਸਿਹਰੇ ਖੱਟਣ ਦਾ ਹੀ ਯਤਨ ਕੀਤਾ ਹੈ ਤੇ ਡੱਕਾ ਵੀ ਨਹੀਂ ਤੋੜਿਆ। ਉਹਨਾਂ ਕਿਹਾ ਕਿ ਅਜਿਹੇ ਦੂਰ ਅੰਦੇਸ਼ੀ ਮੁੱਖ ਮੰਤਰੀ ਜੋ ਹਰ ਵਰਗ ਨੂੰ ਨਾਲ ਲੈ ਕੇ ਚਲਦੇ ਸਨ ਅਤੇ ਜੋੜ ਕੇ ਰੱਖਦੇ ਸਨ, ਦੀ ਯਾਦ ਹਮੇਸ਼ਾ ਮੋਹਾਲੀ ਸਮੇਤ ਪੰਜਾਬ ਵਾਸੀਆਂ ਦੇ ਦਿਲਾਂ ਵਿੱਚ ਕਾਇਮ ਰਹੇਗੀ ਅਤੇ ਉਨਾਂ ਦੇ ਪੰਜਾਬ ਵਾਸਤੇ ਯੋਗਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।
ਮੀਟਿੰਗ ਦੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਕਮਲਜੀਤ ਸਿੰਘ ਰੂਬੀ ਸ਼ਹਿਰੀ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਮੋਹਾਲੀ ਨੇ ਦੱਸਿਆ ਕਿ 8 ਦਸੰਬਰ ਸਵੇਰ 9 ਵਜੇ ਗੁਰਦੁਆਰਾ ਅੰਬ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਹੋਣਗੇ। 10 ਵਜੇ ਪਾਠ ਦੇ ਭੋਗ ਪਾਉਣ ਉਪਰੰਤ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾਵੇਗਾ। ਮੀਟਿੰਗ ‘ਚ ਐਡਵੋਕੇਟ ਸਿਮਰਨਜੀਤ ਸਿੰਘ ਚੰਦੂਮਾਜਰਾ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ।
ਮੀਟਿੰਗ ਵਿੱਚ ਸੀਨੀਅਰ ਅਕਾਲੀ ਆਗੂ ਕਰਤਾਰ ਸਿੰਘ ਤਸਿੰਬਲੀ, ਕਰਮ ਸਿੰਘ ਬਬਰਾ ਪ੍ਰਧਾਨ ਗੁਰਦੁਆਰਾ ਰਾਮਗੜੀਆ ਸਭਾ, ਮਨਜੀਤ ਸਿੰਘ ਮਾਨ ਪ੍ਰਧਾਨ ਦਸ਼ਮੇਸ਼ ਵੈਲਫੇਅਰ ਕੌਂਸਲ, ਗੁਰਚਰਨ ਸਿੰਘ ਚੇਚੀ, ਮਨਜੀਤ ਸਿੰਘ ਲੁਬਾਣਾ, ਪਰਮਜੀਤ ਸਿੰਘ ਗਿੱਲ, ਤਰਸੇਮ ਸਿੰਘ ਗੁੰਧੋ, ਹਰਪਾਲ ਸਿੰਘ ਬਰਾੜ, ਸਿਮਰਨ ਢਿਲੋਂ, ਅਜੈਪਾਲ ਮਿੱਡੂਖੇੜਾ, ਅਵਤਾਰ ਸਿੰਘ ਦਾਉਂ, ਬਲਜੀਤ ਸਿੰਘ ਦੈੜੀ, ਬਲਵਿੰਦਰ ਸਿੰਘ ਲਖਨੌਰ, ਹਰਿੰਦਰ ਸਿੰਘ ਸੁੱਖਗੜ, ਸ਼ਿਵਇੰਦਰ ਸਿੰਘ ਲੱਖੋਵਾਲ, ਕਸ਼ਮੀਰ ਕੌਰ, ਸਰਦਾਰਾ ਸਿੰਘ ਜੁਝਾਰ ਨਗਰ, ਤਰਨਪ੍ਰੀਤ ਸਿੰਘ ਯੂਥ ਆਗੂ ਸਮੇਤ ਹੋਰ ਵਰਕਰ ਅਤੇ ਆਗੂ ਹਾਜ਼ਰ ਸਨ।