ਚੰਡੀਗੜ੍ਹ: ਪੰਜਾਬ ਦੇ ਸੀਨੀਅਰ IAS ਅਫ਼ਸਰ ਪਰਮਪਾਲ ਕੌਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਪਰਮਪਾਲ ਕੌਰ ਨੇ ਆਪਣਾ ਅਸਤੀਫਾ ਚੀਫ ਸੈਕਟਰੀ ਨੂੰ ਭੇਜ ਦਿੱਤਾ ਹੈ।
ਜਿਕਰਯੋਗ ਹੈ ਕਿ ਇਹ IAS ਅਫ਼ਸਰ ਸਾਬਕਾ ਅਕਾਲੀ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਅਤੇ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੇ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਦੀ ਧਰਮ ਪਤਨੀ ਹੈ।
ਸੂਤਰਾਂ ਮਤਾਬਿਕ ਉਕਤ ਅਸਤੀਫੇ ਦੀ ਫਾਈਲ CM ਪੰਜਾਬ ਦੇ ਦਫ਼ਤਰ ਪੁੱਜ ਗਈ ਹੈ, ਦੇਖਣਾ ਇਹ ਹੋਵੇਗਾ ਕਿ ਅਸਤੀਫਾ ਕਦੋਂ ਤੱਕ ਮਨਜ਼ੂਰ ਹੁੰਦਾ ਹੈ।