ਮੋਹਾਲੀ :
ਪੰਜਾਬ ਸਿਹਤ ਵਿਭਾਗ ਨੂੰ ਜ਼ਿਲ੍ਹਾ ਮੋਹਾਲੀ ਤੋਂ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਮੋਹਾਲੀ ਦੇ ਸਿਵਲ ਹਸਪਤਾਲ ਦੀਆਂ 27 ਨਰਸਾਂ ਵੱਲੋਂ ਇੱਕੋ ਸਮੇਂ ਆਪਣੀ ਨੌਕਰੀਆਂ ਤੋਂ ਇਸਤੀਫਾ ਦੇ ਦਿੱਤਾ ਗਿਆ।
ਸੂਤਰਾਂ ਮੁਤਬਿਕ 47 ਦੇ ਕਰੀਬ ਬਾਕੀ ਨਰਸਾਂ ਵੱਲੋਂ ਆਪਣੇ ਅਹੁਦਿਆਂ ਤੋਂ ਇਸਤੀਫਾ ਦੇਣ ਦੀ ਤਿਆਰੀ ਕਰ ਲਈ ਗਈ ਹੈ, ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਦੋ ਸਾਲ ਪਹਿਲਾਂ ਨੌਕਰੀ ਤੇ ਰੱਖੀਆਂ ਗਈਆਂ ਨਰਸਾਂ ਨੂੰ ਬੇਸਿਕ ਸੈਲਰੀ 44200 ਰੁਪਏ ਫਿਕਸ ਕੀਤੀ ਗਈ ਸੀ ਲੇਕਿਨ ਅਸਲ ਵਿੱਚ ਨਰਸਾਂ ਨੂੰ 29200 ਰੁਪਏ ਹੀ ਦਿੱਤੇ ਜਾ ਰਹੇ ਸਨ।
ਰੋਸ਼ ਵਜੋਂ 27 ਦੇ ਕਰੀਬ ਨਰਸਾਂ ਵੱਲੋਂ ਆਪਣੇ ਅਹੁਦਿਆਂ ਤੋਂ ਇਸਤੀਫਾ ਦੇ ਦਿੱਤਾ ਗਿਆ ਅਤੇ 47 ਨਰਸਾਂ ਵੱਲੋਂ ਇਸਤੀਫਾ ਦੇਣ ਦੀ ਤਿਆਰੀ ਕੀਤੀ ਜਾ ਚੁੱਕੀ ਹੈ।
ਹਾਲਾਂਕਿ ਇਸ ਸਬੰਧੀ ਜਦੋਂ ਬੀ ਆਰ ਅੰਬੇਦਕਰ ਇੰਸਟੀਚਿਊਟ ਦੇ ਡਾਇਰੈਕਟਰ ਪ੍ਰਿੰਸੀਪਲ ਡਾਕਟਰ ਬਬਨੀਤ ਭਾਰਤੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਬੀਤੇ ਦਿਨੀ ਇਹ ਮਸਲਾ ਸਿਹਤ ਮੰਤਰੀ ਪੰਜਾਬ ਅੱਗੇ ਰੱਖਿਆ ਗਿਆ ਸੀ ਅਤੇ ਉਨਾਂ ਵੱਲੋਂ ਇਹ ਆਸ਼ਵਾਸਨ ਦਵਾਇਆ ਗਿਆ ਸੀ ਕਿ ਇਸ ਮਸਲੇ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ ਲੇਕਿਨ ਕੁਝ ਸਮੇਂ ਬਾਅਦ ਪੂਰੇ ਦੇਸ਼ ਵਿੱਚ ਚੋਣ ਜਾਬਤਾ ਲੱਗਣ ਕਾਰਨ ਇਹ ਮਸਲਾ ਪੈਂਡਿੰਗ ਰਹਿ ਗਿਆ, ਜਿਸ ਦੇ ਰੋਸ਼ ਵਜੋਂ ਉਕਤ ਨਰਸਾਂ ਨੇ ਆਪਣੀਆਂ ਨੌਕਰੀਆਂ ਤੋਂ ਰਿਜਾਇਨ ਕਰ ਦਿੱਤਾ।
![dawn punjab](https://secure.gravatar.com/avatar/1cf405854c9fe4b22506862d73fb3768?s=96&r=g&d=https://dawnpunjab.com/wp-content/plugins/userswp/assets/images/no_profile.png)