Follow us

26/10/2024 5:54 am

Search
Close this search box.
Home » News In Punjabi » ਚੰਡੀਗੜ੍ਹ » ਬੈਂਕ ਬ੍ਰਾਂਚ ਬਾਂਸੇਪੁਰ ਤੋਂ ਕਰੋੜਾਂ ਰੁਪਏ ਦੀ ਰਕਮ ਦੀ ਠੱਗੀ ਕਰਨ ਵਾਲਾ ਬੈਂਕ ਮੈਨੇਜਰ ਗ੍ਰਿਫਤਾਰ

ਬੈਂਕ ਬ੍ਰਾਂਚ ਬਾਂਸੇਪੁਰ ਤੋਂ ਕਰੋੜਾਂ ਰੁਪਏ ਦੀ ਰਕਮ ਦੀ ਠੱਗੀ ਕਰਨ ਵਾਲਾ ਬੈਂਕ ਮੈਨੇਜਰ ਗ੍ਰਿਫਤਾਰ

ਸਾਹਿਬਜਾਦਾ ਅਜੀਤ ਸਿੰਘ ਨਗਰ :

ਜਿਲ੍ਹਾ ਐਸ.ਏ.ਐਸ ਨਗਰ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਮੁਕੱਦਮਾ ਨੰਬਰ 16 ਮਿਤੀ 14-02-24 ਅ/ਧ 381, 409, 120-ਬੀ ਆਈ.ਪੀ.ਸੀ ਥਾਣਾ ਮੁੱਲਾਂਪੁਰ ਗਰੀਬਦਾਸ ਦੇ ਫਰਾਰ ਮੁੱਖ ਦੋਸ਼ੀ ਗੌਰਵ ਸ਼ਰਮਾ (ਬੈਂਕ ਮੈਨੇਜਰ, ਬ੍ਰਾਂਚ ਬਾਂਸੇਪੁਰ) ਪੁੱਤਰ ਅਜੇ ਕੁਮਾਰ ਵਾਸੀ ਪਿੰਡ ਭੋਆ, ਤਹਿ: ਤੇ ਜਿਲ੍ਹਾ ਪਠਾਨਕੋਟ, ਹਾਲ ਵਾਸੀ # 302, ਤੀਜੀ ਮੰਜਲ, ਟਾਵਰ ਪ੍ਰਾਈਮਰੋਜ-ਏ, ਅੰਬੀਕਾ ਫਲੋਰੈਂਸ ਪਾਰਕ, ਨਿਊ ਚੰਡੀਗੜ ਜੋ ਕਿ ਆਪਣੀ ਹੀ ਬ੍ਰਾਂਚ ਦੇ ਵਿੱਚ ਵੱਖ ਵੱਖ ਕਸਟਮਰਾਂ ਵੱਲੋਂ ਖੁਲਵਾਏ ਗਏ ਖਾਤਿਆਂ ਵਿੱਚੋਂ ਐਫ.ਡੀ ਅਤੇ ਸੇਵਿੰਗ ਦੇ ਤੌਰ ਤੇ ਜਮ੍ਹਾਂ ਪਈ ਕਰੋੜਾਂ ਰੁਪਏ ਦੀ ਰਕਮ ਖਾਤੇਧਾਰਕਾ  ਦੀ ਮੰਨਜੂਰੀ/ਮਰਜੀ ਤੋਂ ਬਿਨਾਂ ਆਪਣੇ ਪੱਧਰ ਤੇ ਹੀ ਆਪਣੇ ਜਾਣਕਾਰਾਂ/ਰਿਸ਼ਤੇਦਾਰਾਂ ਦੇ ਵੱਖ ਵੱਖ ਬੈਂਕ ਖਾਤਿਆਂ ਵਿੱਚੋਂ ਕਰੋੜਾਂ ਰੁਪਏ ਤਬਦੀਲ/ ਨਿਕਾਸੀ ਕਰਕੇ ਫਰਾਰ ਹੋ ਗਿਆ ਸੀ, ਨੂੰ ਕੱਲ੍ਹ ਮਿਤੀ 23-02-24 ਨੂੰ ਥਾਣਾ ਮੁੱਲਾਂਪੁਰ ਗਰੀਬਦਾਸ ਦੀ ਪੁਲਿਸ ਪਾਰਟੀ ਵੱਲੋਂ ਟੈਕਨੀਕਲ ਤੌਰ ਤੇ ਕੀਤੀ ਜਾ ਰਹੀ ਤਫਤੀਸ਼ ਅਤੇ ਹਿਊਮਨ ਇੰਟੈਲੀਜੈਂਸ ਦੀ ਸਹਾਇਤਾ ਨਾਲ ਨੇਪਾਲ ਬਾਰਡਰ ਦੇ ਨੇੜੇ ਤੋਂ ਗ੍ਰਿਫਤਾਰ ਕੀਤਾ ਗਿਆ।

     ਡਾ. ਸੰਦੀਪ ਕੁਮਾਰ ਗਰਗ, ਸੀਨੀਅਰ ਕਪਤਾਨ ਪੁਲਿਸ, ਜਿਲ੍ਹਾ ਐਸ.ਏ.ਐਸ ਨਗਰ ਵੱਲੋਂ ਮੁਕੱਦਮਾ ਦੇ ਦੋਸ਼ੀਅਨ ਨੂੰ ਗ੍ਰਿਫਤਾਰ ਕਰਨ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਨੁਸਾਰ ਤੁਸ਼ਾਰ ਗੁਪਤਾ, ਕਪਤਾਨ ਪੁਲਿਸ (ਸਥਾਨਕ), ਜਿਲ੍ਹਾ ਐਸ.ਏ.ਐਸ ਨਗਰ ਅਤੇ ਮਨਪ੍ਰੀਤ ਸਿੰਘ, ਕਪਤਾਨ ਪੁਲਿਸ (ਦਿਹਾਤੀ), ਜਿਲ੍ਹਾ ਐਸ.ਏ.ਐਸ ਨਗਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਧਰਮਵੀਰ ਸਿੰਘ, ਉਪ ਕਪਤਾਨ ਪੁਲਿਸ, ਸਬ ਡਵੀਜਨ ਖਰੜ-2 (ਮੁੱਲਾਂਪੁਰ) ਦੀ ਨਿਗਰਾਨੀ ਹੇਠ ਇੰਸਪੈਕਟਰ ਸਿਮਰਨਜੀਤ ਸਿੰਘ (ਮੁੱਖ ਅਫਸਰ, ਥਾਣਾ ਮੁੱਲਾਂਪੁਰ ਗਰੀਬਦਾਸ) ਦੀ ਅਗਵਾਈ ਵਿੱਚ ਦੋਸ਼ੀ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ ਅਤੇ ਇਹ ਵੀ ਪਤਾ ਕੀਤਾ ਜਾ ਰਿਹਾ ਹੈ ਕਿ ਉਸ ਵੱਲੋਂ ਮਾਰੀ ਗਈ ਠੱਗੀ ਦੀ ਰਕਮ ਕਿੱਥੇ ਕਿੱਥੇ ਵਰਤੀ ਗਈ ਹੈ ਅਤੇ ਇਸ ਠੱਗੀ ਵਿੱਚ ਉਸ ਦੇ ਨਾਲ ਹੋਰ ਕਿਹੜੇ ਕਿਹੜੇ ਵਿਅਕਤੀ ਸ਼ਾਮਲ ਹਨ। 

   ਦੌਰਾਨੇ ਤਫਤੀਸ਼ ਕਰੀਬ 67 ਖਾਤਾ ਧਾਰਕਾਂ ਦੀਆਂ ਦਰਖਾਸਤਾਂ ਮੌਸੂਲ ਹੋਈਆਂ ਹਨ ਜੋ ਮੁਕੱਦਮਾ ਹਜਾ ਦੀ ਤਫਤੀਸ਼ ਜਾਰੀ ਹੈ। ਦੋਸ਼ੀ ਗੌਰਵ ਸ਼ਰਮਾ ਨੂੰ ਅੱਜ  ਅਦਾਲਤ ਵਿੱਚ ਪੇਸ਼ ਕਰਕੇ ਦੋਸ਼ੀ ਦਾ 5 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਇਸ ਦੌਰਾਨ ਪੁਲਿਸ ਰਿਮਾਂਡ ਦੋਸ਼ੀ ਪਾਸੋਂ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਦੋਸ਼ੀ ਦਾ ਵੇਰਵਾ :

ਦੋਸ਼ੀ ਗੌਰਵ ਸਰਮਾ (ਬੈਂਕ ਮੈਨੇਜਰ, ਬ੍ਰਾਂਚ ਬਾਂਸੇਪੁਰ) ਪੁੱਤਰ ਅਜੈ ਕੁਮਾਰ ਵਾਸੀ ਪਿੰਡ ਭੋਆ, ਤਹਿ: ਤੇ ਜ਼ਿਲ੍ਹਾ ਪਠਾਨਕੋਟ, ਹਾਲ ਵਾਸੀ # 302, ਤੀਜੀ ਮੰਜਲ, ਟਾਵਰ ਪ੍ਰਾਈਮਰੋਜ-ਏ, ਅੰਬੀਕਾ ਫਲੋਰੈਂਸ ਪਾਰਕ, ਨਿਊ ਚੰਡੀਗੜ।

dawn punjab
Author: dawn punjab

Leave a Comment

RELATED LATEST NEWS

Top Headlines

Live Cricket

Rashifal