Follow us

22/01/2025 1:24 pm

Search
Close this search box.
Home » News In Punjabi » ਚੰਡੀਗੜ੍ਹ » ਬਾਬਾ ਮਲਦਾਸ ਟਰਸਟ ਨੇ ਲਗਾਇਆ ਮੁਫਤ ਅੱਖਾਂ ਦਾ ਜਾਂਚ ਅਤੇ ਆਪਰੇਸ਼ਨ ਕੈਂਪ

ਬਾਬਾ ਮਲਦਾਸ ਟਰਸਟ ਨੇ ਲਗਾਇਆ ਮੁਫਤ ਅੱਖਾਂ ਦਾ ਜਾਂਚ ਅਤੇ ਆਪਰੇਸ਼ਨ ਕੈਂਪ

225 ਮਰੀਜ਼ਾਂ ਨੇ ਕਰਾਈ ਰਜਿਸਟਰੇਸ਼ਨ

ਟਰਸਟ ਵੱਲੋਂ ਕੀਤੇ ਜਾ ਰਹੇ ਕੰਮ ਮਾਨਵਤਾ ਦੀ ਸੱਚੀ ਸੇਵਾ : ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ

ਮੋਹਾਲੀ:
ਬਾਬਾ ਮਲਦਾਸ ਟਰਸਟ ਵੱਲੋਂ ਸਵ. ਮਹੰਤ ਬਲਵੰਤ ਦਾਸ, ਸਵ. ਜਥੇਦਾਰ ਬਲਦੇਵ ਸਿੰਘ ਕੁੰਭੜਾ ਅਤੇ ਸਵ. ਡਾ. ਬਾਲ ਕ੍ਰਿਸ਼ਨ ਸ਼ਰਮਾ ਦੀ ਨਿੱਘੀ ਯਾਦ ਵਿੱਚ ਬੀਐਮਡੀ ਪਬਲਿਕ ਸਕੂਲ ਵਿਖੇ ਅੱਖਾਂ ਦੀ ਜਾਂਚ ਅਤੇ ਆਪਰੇਸ਼ਨ ਕੈਂਪ ਲਗਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਕੁਲਜੀਤ ਸਿੰਘ ਬੇਦੀ ਡਿਪਟੀ ਮੇਅਰ ਮੋਹਾਲੀ ਸਨ। ਅੱਖਾਂ ਦੀ ਜਾਂਚ ਡਾਕਟਰ ਜੇ ਪੀ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਕੀਤੀ ਗਈ। ਹਰਿਆਣਾ ਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚੋਂ ਆਏ ਮਰੀਜ਼ਾਂ ਲਈ ਰਹਿਣ ਖਾਣ ਦਾ ਖਰਚ ਵੀ ਟਰਸਟ ਵੱਲੋਂ ਕੀਤਾ ਗਿਆ ਹੈ। ਦਵਾਈਆਂ ਐਨਕਾਂ ਅਤੇ ਆਪਰੇਸ਼ਨ ਸਭ ਮੁਫਤ ਕੀਤੇ ਜਾਣੇ ਹਨ।

ਮੁੱਖ ਮਹਿਮਾਨ ਕੁਲਜੀਤ ਸਿੰਘ ਬੇਦੀ ਨੇ ਇਸ ਮੌਕੇ ਟਰਸਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਬਹੁਤ ਵੱਡਾ ਪਰਉਪਕਾਰ ਦਾ ਕੰਮ ਹੈ। ਅੱਖਾਂ ਦੇ ਮਰੀਜ਼ਾਂ ਦੇ ਇੰਨੀ ਵੱਡੀ ਗਿਣਤੀ ਵਿੱਚ ਮੁਫਤ ਇਲਾਜ ਕਰਨਾ ਅਤੇ ਉਹ ਵੀ ਲਗਾਤਾਰ ਹਰ ਸਾਲ ਕੈਂਪ ਲਗਾਉਣਾ, ਬਹੁਤ ਵੱਡਾ ਉਪਰਾਲਾ ਹੈ ਅਤੇ ਮਾਨਵਤਾ ਦੀ ਸੱਚੀ ਸੇਵਾ ਹੈ। ਉਹਨਾਂ ਕਿਹਾ ਕਿ ਟਰਸਟ ਦੇ ਮੈਂਬਰ, ਸਕੂਲ ਦੀ ਪ੍ਰਬੰਧਕ ਕਮੇਟੀ, ਸਟਾਫ ਪੜ੍ਹਨ ਵਾਲੇ ਬੱਚੇ, ਸਭ ਮਰੀਜ਼ਾਂ ਦੀ ਸੇਵਾ ਵਿੱਚ ਲੱਗੇ ਹੋਏ ਸਨ ਜਿਸ ਨਾਲ ਉਹਨਾਂ ਦੇ ਮਨ ਨੂੰ ਵੀ ਬਹੁਤ ਸਕੂਨ ਮਿਲਿਆ ਹੈ। ਉਹਨਾਂ ਕਿਹਾ ਕਿ ਟਰਸਟ ਵੱਲੋਂ ਸਮੇਂ ਸਮੇਂ ਸਿਰ ਹੋਰ ਵੀ ਸੇਵਾ ਦੇ ਕੰਮ ਕੀਤੇ ਜਾਂਦੇ ਹਨ ਜਿਸ ਵਿੱਚ ਲੋੜਵੰਦ ਕੁੜੀਆਂ ਦੇ ਵਿਆਹ, ਲੋੜਵੰਦ ਬੱਚਿਆਂ ਦੀ ਮੁਫਤ ਪੜ੍ਹਾਈ, ਵੱਖ ਵੱਖ ਤਰ੍ਹਾਂ ਦੇ ਮੈਡੀਕਲ ਕੈਂਪ ਲਗਾਏ ਜਾਂਦੇ ਹਨ ਜਿਸ ਲਈ ਇਹ ਟਰਸਟ ਵਧਾਈ ਦਾ ਪਾਤਰ ਹੈ।

ਸਕੂਲ ਦੀ ਪ੍ਰਬੰਧਕ ਮੈਡਮ ਇੰਦੂ ਰੈਨਾ ਨੇ ਸਾਰਿਆਂ ਦਾ ਧੰਨਵਾਦ ਕਰਦਿਆਂਦੱਸਿਆ ਕਿ ਹਰ ਸਾਲ ਦਸੰਬਰ ਮਹੀਨੇ ਵਿੱਚ ਬਾਬਾ ਮਲਦਾਸ ਟਰਸਟ ਵੱਲੋਂ ਅੱਖਾਂ ਦਾ ਇਹ ਕੈਂਪ ਲਗਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਇਸ ਕੈਂਪ ਵਿੱਚ 225 ਮਰੀਜ਼ਾਂ ਨੇ ਰਜਿਸਟਰੇਸ਼ਨ ਕਰਵਾਈ ਹੈ।

ਇਸ ਮੌਕੇ ਸ੍ਰੀਮਤੀ ਸੁਰਜੀਤ ਕੌਰ, ਸ. ਚਰਨ ਸਿੰਘ, ਸ. ਹਰਬੰਸ ਸਿੰਘ, ਸ. ਬਲਵੀਰ ਸਿੰਘ, ਸ਼੍ਰੀ ਭੁਪਿੰਦਰ ਸ਼ਰਮਾ, ਸ. ਭੁਪਿੰਦਰ ਸਿੰਘ, ਗੁਰਪ੍ਰੀਤ ਸਿੰਘ ਵੀ ਹਾਜ਼ਰ ਸਨ। ਟਰੱਸਟ ਦਾ ਕਹਿਣਾ ਹੈ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਪਰਉਪਕਾਰੀ ਕਾਰਜ ਜਾਰੀ ਰਹਿਣਗੇ।

dawnpunjab
Author: dawnpunjab

Leave a Comment

RELATED LATEST NEWS

Top Headlines

ਬਿਜਲੀ ਵਿਭਾਗ ਦੇ ਨਿਜੀਕਰਨ ਖ਼ਿਲਾਫ਼ ਸ਼ਹਿਰ ਵਾਸੀਆਂ ਵੱਲੋਂ ਸੈਕਟਰ 45 ਵਿੱਚ ਰੋਸ ਪ੍ਰਦਰਸ਼ਨ

ਚੰਡੀਗੜ੍ਹ : ਬਿਜਲੀ ਵਿਭਾਗ ਚੰਡੀਗੜ੍ਹ ਦੇ ਨਿੱਜੀਕਰਨ ਖ਼ਿਲਾਫ਼ ਅੱਜ 42ਵੇਂ ਦਿਨ ਸ਼ਹਿਰ ਵਾਸੀਆਂ ਨੇ ਸੈਕਟਰ 45 ਵਿੱਚ ਰੋਸ ਪ੍ਰਦਰਸ਼ਨ ਕਰਕੇ

Live Cricket

Rashifal