Follow us

20/09/2025 2:39 pm

Search
Close this search box.
Home » News In Punjabi » ਚੰਡੀਗੜ੍ਹ » AICC ਦੇ ਸੰਗਠਨ ਸਿਰਜਨ ਅਭਿਆਨ ਸਬੰਧੀ ਮੀਟਿੰਗ ਹੋਈ

AICC ਦੇ ਸੰਗਠਨ ਸਿਰਜਨ ਅਭਿਆਨ ਸਬੰਧੀ ਮੀਟਿੰਗ ਹੋਈ

AICC ਦੇ ਸੰਗਠਨ ਸਿਰਜਨ ਅਭਿਆਨ ਸਬੰਧੀ  ਮੀਟਿੰਗ ਹੋਈ 

Mohali ਮੁਹਾਲੀ, 18 ਸਤੰਬਰ :

ਆਲ ਇੰਡੀਆ ਕਾਂਗਰਸ ਕਮੇਟੀ (AICC) ਵੱਲੋਂ ਚਲਾਏ ਜਾ ਰਹੇ ਸੰਗਠਨ ਸਿਰਜਨ ਅਭਿਆਨ ਸਬੰਧੀ ਜ਼ਿਲ੍ਹਾ ਮੋਹਾਲੀ ਦੇ ਕਾਂਗਰਸੀ ਵਰਕਰਾਂ ਤੇ ਆਗੂਆਂ ਦੀ ਇਕ ਮੀਟਿੰਗ ਸਥਾਨਕ ਫੇਜ- 1 ਉਦਯੋਗਿਕ ਖੇਤਰ ਮੋਹਾਲੀ ਵਿਖੇ ਹੋਈ, ਜਿਸ ਵਿੱਚ ਆਲ ਇੰਡੀਆ ਕਾਂਗਰਸ ਵੱਲੋਂ ਨਿਯੁਕਤ ਆਬਜ਼ਰਵਰ ਮਨੋਜ ਯਾਦਵ ਸੈਕਟਰੀ ਆਲ ਇੰਡੀਆ ਕਾਂਗਰਸ ਕਮੇਟੀ, ਜ਼ਿਲ੍ਹਾ ਮੋਹਾਲੀ ਦੇ ਇੰਚਾਰਜ ਸਾਂਸਦ ਡਾ. ਅਮਰ ਸਿੰਘ, ਸਹਿ ਇੰਚਾਰਜ ਰਵਿੰਦਰ ਸਿੰਘ ਪਾਲੀ, ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਨਗਰ ਨਿਗਮ ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਵੀ ਸ਼ਮੂਲੀਅਤ ਕੀਤੀ।

ਮੀਟਿੰਗ ਦੌਰਾਨ ਇਕੱਤਰ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਮਨੋਜ ਯਾਦਵ ਨੇ ਕਿਹਾ ਕਿ ਆਲ ਇੰਡੀਆ ਕਾਂਗਰਸ ਕਮੇਟੀ ਦੇ ਅਹਿਮਦਾਬਾਦ ਅਧਿਵੇਸ਼ਨ ਤੋਂ ਬਾਅਦ ਪਾਰਟੀ ਨੇ ਇਹ ਮਹੱਤਵਪੂਰਨ ਅਭਿਆਨ ਸ਼ੁਰੂ ਕੀਤਾ ਹੈ, ਜਿਸ ਰਾਹੀਂ ਜ਼ਿਲ੍ਹਾ ਕਾਂਗਰਸ ਕਮੇਟੀਆਂ ਨੂੰ ਲੋਕਤਾਂਤਰਿਕ ਪ੍ਰਕਿਰਿਆ ਰਾਹੀਂ ਦੁਬਾਰਾ ਮਜ਼ਬੂਤ ਕੀਤਾ ਜਾ ਰਿਹਾ ਹੈ। ਪਾਰਟੀ ਦੁਆਰਾ ਇਹ ਮੁਹਿੰਮ ਹੁਣ ਤੱਕ ਚਾਰ ਸੂਬਿਆਂ ਵਿਚ ਮੁਕੰਮਲ ਕੀਤੀ ਜਾ ਚੁਕੀ ਹੈ ਅਤੇ ਪੰਜਾਬ ਅੰਦਰ ਵੀ ਸੰਗਠਨਾਤਮਿਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਇਹ ਮੁਹਿੰਮ ਪੂਰੀ ਸਰਗਰਮੀ ਨਾਲ ਚਲ ਰਹੀ ਹੈ।

ਉਨ੍ਹਾਂ ਕਿਹਾ ਕਿ ਪਾਰਟੀ ਦੁਆਰਾ ਆਬਜ਼ਰਵਰ ਵਜੋਂ ਮਿਲੀ ਜ਼ਿੰਮੇਵਾਰੀ ਦੇ ਤਹਿਤ ਹੀ ਉਹ ਰੋਜ਼ਾਨਾ ਚੰਡੀਗੜ੍ਹ ਵਿਖੇ ਪੰਜਾਬ ਕਾਂਗਰਸ ਦੇ ਦਫਤਰ ਵਿਚ ਬੈਠ ਰਹੇ ਹਨ ਅਤੇ ਕੋਈ ਵੀ ਕਾਂਗਰਸੀ ਵਰਕਰ ਬਿਨਾਂ ਝਿਜਕ ਉਨ੍ਹਾਂ ਨੂੰ ਮਿਲ ਸਕਦਾ ਹੈ।

ਇਸ ਮੁਹਿੰਮ ਤਹਿਤ ਜ਼ਮੀਨੀ ਪੱਧਰ ‘ਤੇ ਲੋਕਾਂ ਨਾਲ ਜੁੜੇ ਕਾਂਗਰਸੀ ਆਗੂਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਜਾਣਗੀਆਂ ਤਾਂ ਜੋ ਪਾਰਟੀ ਨੂੰ ਹੇਠਲੇ ਪੱਧਰ ਤੱਕ ਮਜ਼ਬੂਤ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਲੋਕਤਾਂਤਰਿਕ ਢੰਗ ਨਾਲ ਅਹੁਦੇਦਾਰਾਂ ਦੀ ਚੋਣ ਹੋਣ ਨਾਲ ਜ਼ਿਲ੍ਹਾ ਕਾਂਗਰਸ ਕਮੇਟੀਆਂ ਅੰਦਰ ਨਵੀਂ ਊਰਜਾ ਪੈਦਾ ਹੋਵੇਗੀ ਜਿਸ ਨਾਲ ਲੋਕਾਂ ਦੇ ਮੁੱਦਿਆਂ ਨੂੰ ਹੋਰ ਜ਼ਿਆਦਾ ਮਜ਼ਬੂਤੀ ਨਾਲ ਚੁਕਿਆ ਜਾ ਸਕੇਗਾ।

ਇਸ ਮੌਕੇ ਮੋਹਾਲੀ ਕਾਰਪੋਰੇਸ਼ਨ ਦੇ ਕੌਂਸਲਰ ਅਤੇ ਸਾਬਕਾ ਕੌਂਸਲਰ ਅਤੇ ਉਮੀਦਵਾਰ ਅਤੇ ਰੈਜੀਡੈਂਟਸ ਐਸੋਸੀਏਸ਼ਨਾ ਦੇ ਪ੍ਰਧਾਨ ਮੈਂਬਰ,ਪਿੰਡਾਂ ਦੇ ਪੰਚ,ਸਰਪੰਚ,ਸਾਬਕਾ ਸਰਪੰਚ,ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਮੈਂਬਰ, ਕਾਂਗਰਸ ਪਾਰਟੀ ਦੇ ਅਹੁਦੇਦਾਰ ਅਤੇ ਪਤਵੰਤੇ ਸੱਜਣ ਕਾਂਗਰਸ ਪਾਰਟੀ ਦੇ ਸਾਰੇ ਵਰਕਰ, ਯੂਥ ਕਾਂਗਰਸ,ਮਹਿਲਾ ਕਾਂਗਰਸ,ਐਸ.ਸੀ. ਸੈਲ, ਬੀ. ਸੀ. ਸੈਲ,ਮੰਡਲ ਪ੍ਰਧਾਨ,ਚੇਅਰਮੈਨ,ਸਾਬਕਾ ਚੇਅਰਮੈਨ ਅਹੁਦੇਦਾਰ ਸਾਹਿਬਾਨਾ ਅਤੇ ਵੱਡੀ ਗਿਣਤੀ ਅੰਦਰ ਕਾਂਗਰਸ ਪਾਰਟੀ ਦੇ ਆਗੂ ਤੇ ਵਰਕਰ ਮੌਜੂਦ ਸਨ।

dawn punjab
Author: dawn punjab

Leave a Comment

RELATED LATEST NEWS