
SHO Gabbar Singh ‘ਤੇ ਕੁਰਾਲੀ ਲਾਗੇ ਹੋਇਆ ਜਾਨਲੇਵਾ ਹਮਲਾ
Attack on SHO Gabbar Singh near Kurali
ਮੋਹਾਲੀ : ਦੇ ਮਟੌਰ ਥਾਣੇ ਦੇ SHO ਗੱਬਰ ਸਿੰਘ (SHO Gabbar Singh) ਤੇ ਜਾਨਲੇਵਾ ਹਮਲਾ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ, ਇਹ ਹਮਲਾ ਕੁਰਾਲੀ ਲਾਗੇ ਹੋਇਆ ਹੈ।
ਜਾਣਕਾਰੀ ਮਤਾਬਕ ਰਾਤ ਕਰੀਬ 2 ਵਜੇ SHO Gabbar Singh ਕੁਰਾਲੀ ਕੋਲ ਸਿੰਘ ਭਗਵੰਤਪੁਰਾ ਕੋਲ ਜਾ ਰਿਹਾ ਸੀ। ਉਥੇ ਬਾਈਪਾਸ ਮਰਿੰਡਾ ਦੇ ਪੁਲ ਹਾਲੇ ਚੜਨ ਹੀ ਲੱਗਿਆ ਸੀ ਕਿ, ਕਿਸੇ ਅਣਪਛਾਤੇ ਨੇ ਉਨ੍ਹਾਂ ਤੇ ਹਮਲਾ ਕਰ ਗੋਲੀਆਂ ਚਲਾ ਦਿੱਤੀਆਂ। ਹਾਲਾਂਕਿ ਇਸ ਹਮਲੇ ਵਿਚ ਉਹ ਅਤੇ ਉਸਦੀ ਟੀਮ ਵਾਰ ਵਾਰ ਬਚ ਗਏ।
SHO ਨੇ ਕਿਹਾ ਮੈਨੂੰ ਕਈ ਵਾਰ ਧਮਕੀ ਭਰੀਆਂ ਕਾਲਾਂ ਵੀ ਆਈਆਂ ਹਨ, ਜਿਸ ਸਬੰਧ ਵਿਚ ਮੈਂ ਮਾਮਲਾ ਵੀ ਦਰਜ ਕਰਵਾਇਆ ਹੈ। ਉਨ੍ਹਾਂ ਕਿਹਾ ਮੇਰੀ ਕਿਸੇ ਨਾਲ ਨਿੱਜੀ ਦੁਸ਼ਮਣੀ ਨਹੀਂ ਹੈ।
