Follow us

19/04/2025 10:15 pm

Search
Close this search box.
Home » News In Punjabi » ਚੰਡੀਗੜ੍ਹ » Mohali ਪ੍ਰਸ਼ਾਸਨ ਵਲੋਂ Voter ਜਾਗਰੂਕਤਾ ਲਈ ਨਵੇਕਲੀ ਮੁਹਿੰਮ ਸ਼ੁਰੂ

Mohali ਪ੍ਰਸ਼ਾਸਨ ਵਲੋਂ Voter ਜਾਗਰੂਕਤਾ ਲਈ ਨਵੇਕਲੀ ਮੁਹਿੰਮ ਸ਼ੁਰੂ

ਵੇਰਕਾ (Verka) ਉਤਪਾਦਾਂ Milkfed ਦੁਆਰਾ ਵੋਟ ਪਾਉਣ ਸੰਦੇਸ਼ ਫੈਲਾਉਣਾ ਸ਼ੁਰੂ

 ਵੇਰਕਾ verka ਮੋਹਾਲੀ ਤੋਂ 10 ਲੱਖ ਤੋਂ ਵੱਧ ਦੁੱਧ ਉਤਪਾਦ ਪੈਕੇਜ ‘ਤੁਹਾਡੀ ਵੋਟ, ਤੁਹਾਡੀ ਆਵਾਜ਼’ ! 1 ਜੂਨ, 2024 ਨੂੰ ਆਪਣੀ ਵੋਟ ਜ਼ਰੂਰ ਪਾਓ’ ਪਹੁੰਚਾਉਣਗੇ 

 S.A.S Nagar: Lok Sabha Election 2024 ਵੋਟਰ ਜਾਗਰੂਕਤਾ ਦੀਆਂ ਆਪਣੀਆਂ ਚੱਲ ਰਹੀਆਂ ਪਹਿਲਕਦਮੀਆਂ ਨੂੰ ਅੱਗੇ ਵਧਾਉਂਦੇ ਹੋਏ, ਮੋਹਾਲੀ ਪ੍ਰਸ਼ਾਸਨ ਨੇ (Verka) ਵੇਰਕਾ ਡੇਅਰੀ ਮੋਹਾਲੀ ਦੇ ਸਹਿਯੋਗ ਨਾਲ ਮਤਦਾਨ ਦੇ ਸੰਦੇਸ਼ ਨੂੰ ਫੈਲਾਉਣ ਦਾ ਪ੍ਰੋਗਰਾਮ ਉਲੀਕਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ DC-ਕਮ-ਜ਼ਿਲ੍ਹਾ ਚੋਣ ਅਫ਼ਸਰ, ਆਸ਼ਿਕਾ ਜੈਨ ਨੇ ਦੱਸਿਆ ਕਿ ਵੇਰਕਾ verka ਮੁਹਾਲੀ ਦੁੱਧ, ਦਹੀਂ ਅਤੇ ਲੱਸੀ ਵਰਗੇ ਡੇਅਰੀ ਉਤਪਾਦਾਂ ਦੇ ਰੋਜ਼ਾਨਾ 10 ਲੱਖ ਤੋਂ ਵੱਧ ਪੈਕੇਜ ਤਿਆਰ ਕਰਦਾ ਹੈ। ਸਵੇਰੇ-ਸਵੇਰੇ ਇਨ੍ਹਾਂ ਉਤਪਾਦਾਂ ਰਾਹੀਂ ਵੋਟਰਾਂ voter ਨੂੰ ਉਨ੍ਹਾਂ ਦੇ ਵੋਟ vote ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਸੁਨੇਹੇ ਨੂੰ ਹਰ ਘਰ ਤੱਕ ਪਹੁੰਚਾਉਣ ਦੇ ਵਿਚਾਰ ਨੂੰ ਵੇਰਕਾ ਡੇਅਰੀ (verka dairy) ਦੇ ਸਥਾਨਕ ਪ੍ਰਬੰਧਕਾਂ ਨੇ ਖੁਸ਼ੀ ਖੁਸ਼ੀ ਸਵੀਕਾਰ ਕੀਤਾ ਅਤੇ ਮਤਦਾਤਾ ਜਾਗਰੂਕ ਗਤੀਵਿਧੀਆਂ ਵਿੱਚ ਯੋਗਦਾਨ ਪਾਉਣ ਦਾ ਵਾਅਦਾ ਕੀਤਾ। ਦੋ ਦਿਨ ਪਹਿਲਾਂ ਇਸ ਸੰਦੇਸ਼ ਨਾਲ ਸ਼ੁਰੂ ਕੀਤੀ ਗਈ ਇਹ ਮੁਹਿੰਮ, ‘ਤੁਹਾਡੀ ਵੋਟ, ਤੁਹਾਡੀ ਆਵਾਜ਼! 1 ਜੂਨ 2024 ਨੂੰ ਆਪਣੀ ਵੋਟ ਜ਼ਰੂਰ ਪਾਓ’ ਅੱਜ ਤੋਂ ਸਾਰੇ ਪੈਕੇਟਾਂ ਤੇ ਸ਼ੁਰੂ ਕਰ ਦਿੱਤੀ ਗਈ ਹੈ।

ਡਿਪਟੀ ਕਮਿਸ਼ਨਰ (DC) ਨੇ ਕਿਹਾ ਕਿ ਸੁਨੇਹਾ 31 ਮਈ ਤੱਕ ਐਸ.ਏ.ਐਸ.ਨਗਰ ਜ਼ਿਲ੍ਹੇ ਦੇ ਆਸ-ਪਾਸ ਵੇਰਕਾ verka ਉਤਪਾਦ ਦੇ ਹਰੇਕ ਉਪਭੋਗਤਾ ਦੇ ਦਰਵਾਜ਼ੇ ‘ਤੇ ਦਸਤਕ ਦੇਵੇਗਾ। ਉਨ੍ਹਾਂ ਕਿਹਾ ਕਿ ਅਗਲੇ ਪੜਾਅ ਵਿੱਚ ਜ਼ਿਲ੍ਹੇ ਵਿੱਚ ਘਰੇਲੂ ਗੈਸ ਸਿਲੰਡਰਾਂ ਦੀ ਡਿਲਿਵਰੀ ਰਾਹੀਂ ਇੱਕ ਜੂਨ ਨੂੰ ਵੋਟ ਪਾਉਣ ਦਾ ਸੰਦੇਸ਼ ਦੇਣਾ ਸ਼ੁਰੂ ਕੀਤਾ ਜਾਵੇਗਾ। ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਨੂੰ ਹਦਾਇਤ ਕੀਤੀ ਗਈ ਹੈ ਕਿ ਇਸ ਮੁਹਿੰਮ ਨੂੰ ਜਲਦੀ ਤੋਂ ਜਲਦੀ ਸ਼ੁਰੂ ਕੀਤਾ ਜਾਵੇ ਤਾਂ ਜੋ 80 ਫੀਸਦੀ ਤੋਂ ਵੱਧ ਪੋਲਿੰਗ ਦਾ ਟੀਚਾ ਪੂਰਾ ਕੀਤਾ ਜਾ ਸਕੇ।

ਡਿਪਟੀ ਕਮਿਸ਼ਨਰ (DC) ਨੇ ਮਿਲਕਫੈੱਡ (Milkfed) ਦੇ ਐਮ ਡੀ ਕਮਲ ਗਰਗ ਵੱਲੋਂ ਵੇਰਕਾ ਉਤਪਾਦਾਂ ਰਾਹੀਂ ਵੋਟ ਦਾ ਸੰਦੇਸ਼ ਹਰ ਘਰ ਤੱਕ ਪਹੁੰਚਾਉਣ ਲਈ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸਿਸਟੇਮੈਟਿਕ ਵੋਟਰਜ਼ ਐਜੂਕੇਸ਼ਨ ਅਤੇ ਇਲੈਕਟੋਰਲ ਪਾਰਟੀਸੀਪੇਸ਼ਨ ਦੇ ਤਹਿਤ ਕਈ ਹੋਰ ਗਤੀਵਿਧੀਆਂ ਦਾ ਪ੍ਰਬੰਧ ਵੀ ਕਰੇਗਾ।

dawn punjab
Author: dawn punjab

Leave a Comment

RELATED LATEST NEWS

Top Headlines

Live Cricket

Rashifal