ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਮੁਖੀ ਸਰਦਾਰ ਜਸਪ੍ਰੀਤ ਸਿੰਘ ਕਰਮਸਰ ਨੇ ਦੱਸਿਆ ਕਿ ਬੀਤੇ ਦਿਨੀਂ ਦਿੱਲੀ ਦੀ ਨਿਰੰਕਾਰੀ ਕਲੌਨੀ ਵਿਚ ਹੋਏ ਸਮਾਗਮ ਵਿਚ ਆਪਣੀ ਲਿਖੀ ਪੁਸਤਕ ਦਾ ਨਾਂ ਸ੍ਰੀ ਗੁਰੂ ਗ੍ਰੰਥ ਮੈਅਖਾਨਾ ਰੱਖਣ ਵਾਲੇ ਸਾਖਸ਼ ਕੁਮਾਰ ਸਵਾਮੀ ਨੇ ਦਿੱਲੀ ਸਿੱਖ ਗੁਰੁਦਆਰਾ ਪ੍ਰਬੰਧਕ ਕਮੇਟੀ ਸਮੇਤ ਸਮੁੱਚੀ ਸਿੱਖ ਕੌਮ ਤੋਂ ਹੋਈ ਗਲਤੀ ਦੀ ਮੁਆਫੀ ਮੰਗੀ ਹੈ ਤੇ ਭਰੋਸਾ ਦੁਆਇਆ ਹੈ ਕਿ ਭਵਿੱਖ ਵਿਚ ਅਜਿਹੀ ਗਲਤੀ ਕਦੇ ਨਹੀਂ ਹੋਵੇਗੀ।
ਸਰਦਾਰ ਕਰਮਸਰ ਨੇ ਇਹ ਵੀ ਦੱਸਿਆ ਕਿ ਗਲਤੀ ਕਰਨ ਵਾਲੇ ਕੁਮਾਰ ਸਵਾਮੀ ਦੀ ਸੰਸਥਾ ਦੇ ਨੁਮਾਇੰਦਿਆ ਵਲੋਂ ਗੁਰਦੁਆਰਾ ਨਾਨਕ ਪਿਆਊ ਸਾਹਿਬ ਵਿਚ ਅਰਦਾਸ ਵੀ ਕਰਵਾਈ ਹੈ ਤੇ ਗੁਰੂ ਸਾਹਿਬ ਅੱਗੇ ਨਤਮਸਤਕ ਹੋ ਕੇ ਵੀ ਮੁਆਫੀ ਮੰਗੀ ਹੈ ਅਤੇ ਇਸਦੇ ਨਾਲ ਹੀ ਮੁਆਫ਼ੀ ਪਤਰ ਚੇਅਰਮੈਨ ਧਰਮ ਪ੍ਰਚਾਰ ਨੂੰ ਸੌਂਪਿਆ ਹੈ।