ਮੋਹਾਲੀ:
ਜਿਲ੍ਹਾ ਮੋਹਾਲੀ ‘ਚ ਮਾਜਰਾ (ਨਿਊ ਚੰਡੀਗੜ੍ਹ) ਵਿੱਖੇ 220 kv ਬਿਜਲੀ ਦੇ ਗਰਿੱਡ ਨੂੰ ਅਜ ਸਵੇਰੇ ਭਿਆਨਕ ਅੱਗ ਲੱਗ ਗਈ।
ਅੱਗ ਲੱਗਣ ਦੇ ਕਾਰਨਾਂ ਬਾਰੇ ਹਾਲੇ ਪਤਾ ਨਹੀਂ ਲੱਗਿਆ । ਫਾਇਰ ਬ੍ਰਿਗੇਡ ਅਧਿਕਾਰੀ ਅਨੁਸਾਰ ਮੁੱਖ ਕਾਰਨ ਸਪਾਰਕਿੰਗ ਹੀ ਹੋ ਸਕਦਾ ਹੈ, ਸਪਾਰਕਿੰਗ ਹੋਣ ਤੋਂ ਬਾਅਦ ਹੀ ਅੱਗ ਭਾਂਬੜ ‘ਚ ਤਬਦੀਲ ਹੋ ਗਈ।
ਫਇਰ ਬ੍ਰਿਗੇਡ ਦੀ ਗੱਡੀਆਂ ਮੌਕੇ ਪੁੱਜ ਕੇ ਅੱਗ ਉੱਪਰ ਕਾਬੂ ਪਾਉਣ ‘ਚ ਜੁਟੀਆਂ ਹਨ ਪਰ ਹਾਲੇ ਕਾਬੂ ਨਹੀਂ ਪਾਇਆ ਜਾ ਸਕਿਆ।
