ਨਵਾਂਸ਼ਹਿਰ : ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵੱਲੋਂ ਲੋਕ ਸਭਾ ਹਲਕੇ ਦੇ ਸਰਬਪੱਖੀ ਵਿਕਾਸ ਲਈ ਕੀਤੇ ਜਾ ਰਹੇ ਲਗਾਤਾਰ ਯਤਨਾਂ ਸਦਕਾ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀਆਂ 4 ਸੜਕਾਂ ਦੇ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤਨਿਰਮਾਣ ਨੂੰ ਪ੍ਰਵਾਨਗੀ ਮਿਲ ਗਈ ਹੈ।
ਇੱਥੋਂ ਜਾਰੀ ਇਕ ਬਿਆਨ ਵਿੱਚ, ਸੰਸਦ ਮੈਂਬਰ ਤਿਵਾੜੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਸੜਕਾਂ ਦੇ ਨਿਰਮਾਣ ਲਈ ਕੀਤੀ ਗਈ ਸਿਫ਼ਾਰਸ਼ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਔੜ ਬਲਾਕ ਦੀਆਂ ਤਿੰਨ ਸੜਕਾਂ ਵਜੀਦਪੁਰ, ਮਾਲਪੁਰ ਤੋਂ ਹੁੰਦਿਆਂ ਰਾਹੋਂ-ਔੜ ਰੋਡ ਤੋਂ ਰਾਹੋਂ – ਮੱਤੇਵਾੜਾ ਰੋਡ; ਦੁਧਾਲਾ, ਮਾਲਪੁਰ ਮਹਰਾਮਪੁਰ ਤੋਂ ਹੁੰਦਿਆਂ ਔੜ-ਨਵਾਂਸ਼ਹਿਰ ਰੋਡ ਤੋਂ ਰਾਹੋਂ-ਮੱਤੇਵਾੜਾ ਰੋਡ ਅਤੇ ਚੱਕਦਾਨਾ, ਬਖਲੌਰ, ਮੁਕੰਦਪੁਰ ਤੋਂ ਹੁੰਦਿਆਂ
ਔੜ-ਫਿਲੌਰ ਰੋਡ ਤੋਂ ਫਗਵਾੜਾ-ਰੋਪੜ ਸੜਕ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਇਸੇ ਤਰ੍ਹਾਂ, ਨਵਾਂਸ਼ਹਿਰ ਬਲਾਕ ਵਿੱਚ ਉਸਮਾਨਪੁਰ, ਜਲਵਾਹਾ, ਚੱਕਲੀ ਤੋਂ ਹੁੰਦਿਆਂ ਰਾਹੋਂ-ਜਾਡਲਾ ਰੋਡ ਤੋਂ ਸਤਲੁਜ ਬੰਨ੍ਹ ਤੱਕ ਸੜਕ ਬਣਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਜਿਸ ਦੀ ਜਾਣਕਾਰੀ ਪੰਜਾਬ ਮੰਡੀ ਬੋਰਡ, ਜਲੰਧਰ ਦੇ ਸੁਪਰਡੈਂਟ ਇੰਜਨੀਅਰ ਵੱਲੋਂ ਭੇਜੇ ਪੱਤਰ ਵਿੱਚ ਦਿੱਤੀ ਗਈ ਹੈ।
ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਲੋਕ ਸਭਾ ਹਲਕੇ ਦੇ ਸਰਬਪੱਖੀ ਵਿਕਾਸ ਲਈ ਉਨ੍ਹਾਂ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸ ਤਹਿਤ ਪਹਿਲਾਂ ਵੀ ਵੱਖ-ਵੱਖ ਪ੍ਰੋਜੈਕਟਾਂ ਤਹਿਤ ਹਲਕੇ ਵਿੱਚ ਸੜਕਾਂ ਬਣਾਈਆਂ ਜਾ ਚੁੱਕੀਆਂ ਹਨ ਅਤੇ ਭਵਿੱਖ ਵਿੱਚ ਵੀ ਇਹ ਸਿਲਸਿਲਾ ਜਾਰੀ ਰਹੇਗਾ।