Kisan Andolan 2.0: ਖਨੌਰੀ: ਅੱਜ ਕਿਸਾਨਾਂ ਵੱਲੋਂ ਖਨੌਰੀ ਬਾਰਡਰ ਰਾਹੀਂ ਅੱਜ ਕਿਸਾਨ ਯੂਨੀਅਨਾਂ ਵੱਲੋਂ ਦਿੱਤੇ ਗਏ ਸੱਦੇ ਉਤੇ ਜਦੋਂ 11 ਵਜੇ ਕਿਸਾਨਾਂ ਨੇ ਅੱਗੇ ਵੱਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਵੱਲੋਂ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ। ਜਿਸ ਨਾਲ 9 ਦੇ ਕਰੀਬ ਕਿਸਾਨਾਂ ਨੂੰ ਸੱਟਾਂ ਲੱਗੀਆਂ 3 ਨੋਜਵਾਨਾਂ ਦੀ ਹਾਲਤ ਗੰਭੀਰ ਹੋਣ ਕਾਰਨ ਪਾਤੜਾਂ ਹਸਪਾਤਲ ਤੋਂ ਪਟਿਆਲਾ ਰੈਫਰ ਕੀਤਾ ਗਿਆ, ਸੂਤਰਾਂ ਮੁਤਾਬਕ ਜਿਸ ਚ 23 ਸਾਲਾ ਪਿੰਡ ਬੱਲੋ ਨਜ਼ਦੀਕ ਰਾਮਪੁਰਾ ਫੂਲ ਦੇ 1 ਨੌਜਵਾਨ ਸ਼ੁੱਭਕਰਮਨ ਸਿੰਘ ਦੀ ਮੌਤ ਹੋ ਗਈ ਹੈ.
ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ 5ਵੇਂ ਦੌਰ ਦੀ ਮੀਟਿੰਗ ਕਰਨ ਲਈ ਤਿਆਰ ਹੋ ਗਈ ਹੈ। ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਨੇ ਕਿਹਾ ਕਿ ਉਹ ਗੱਲਬਾਤ ਕਰਨ ਲਈ ਤਿਆਰ ਹਨ ਅਤੇ ਸ਼ਾਂਤੀ ਬਣਾਈ ਰੱਖਣਾ ਜ਼ਰੂਰੀ ਹੈ।
ਕਿਸਾਨਾਂ ਨੇ ਸਰਕਾਰ ਸਾਹਮਣੇ 13 ਸੂਤਰੀ ਮੰਗਾਂ ਰੱਖੀਆਂ ਸਨ, ਜਿੰਨਾਂ ਵਿਚੋਂ 10 ਮੰਗਾਂ ਉਤੇ ਸਹਿਮਤੀ ਬਣ ਗਈ ਹੈ ਅਤੇ ਤਿੰਨ ਮੰਗਾਂ ਉਤੇ ਨੁਕਤਾ ਫਸਿਆ ਹੈ।