ਚੰਡੀਗੜ੍ਹ: ਸ਼ੰਭੂ ਅਤੇ ਖਨੌਰੀ ਸਰਹੱਦਾਂ 'ਤੇ ਪ੍ਰਦਰਸ਼ਨ ਕਰ ਰਹੀਆਂ ਕਿਸਾਨ ਯੂਨੀਅਨਾਂ ਨੂੰ ਸਮਰਥਨ ਦਿੰਦੇ ਹੋਏ, ਬੀਕੇਯੂ ਉਗਰਾਹਾਂ ਨੇ ਅਬੋਹਰ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਪਟਿਆਲਾ 'ਚ ਕੈਪਟਨ ਅਮਰਿੰਦਰ ਸਿੰਘ ਅਤੇ ਕੇਵਲ ਢਿੱਲੋਂ ਦੇ ਬਰਨਾਲਾ ਵਿੱਚਲੇ ਘਰਾਂ ਦੇ ਬਾਹਰ ਦੋ ਦਿਨਾਂ ਧਰਨਾ ਦੇਣ ਦਾ ਐਲਾਨ ਕੀਤਾ. 17 ਅਤੇ 18 ਫਰਵਰੀ ਨੂੰ ਦਿਨ-ਰਾਤ ਦੇ ਧਰਨੇ ਲਗਾਏ ਜਾਣ ਦਾ ਐਲਾਨ ਕਰ ਦਿੱਤਾ ਹੈ
ਏਸ ਦੇ ਨਾਲ-ਨਾਲ ਪੰਜਾਬ ਦੇ ਸਾਰੇ ਟੋਲ ਪਲਾਜ਼ਿਆਂ'ਤੇ ਵੀ ਟੋਲ ਕਰਮਚਾਰੀਆਂ ਨੂੰ ਯਾਤਰੀਆਂ ਤੋਂ ਟੈਕਸ ਵਸੂਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
