Follow us

16/03/2025 1:59 pm

Search
Close this search box.
Home » News In Punjabi » ਕਾਰੋਬਾਰ » 6 ਫਰਜ਼ੀ ਪੱਤਰਕਾਰਾਂ ਖਿਲਾਫ FIR ਦਰਜ : ਪੜ੍ਹੋ ਕੌਣ

6 ਫਰਜ਼ੀ ਪੱਤਰਕਾਰਾਂ ਖਿਲਾਫ FIR ਦਰਜ : ਪੜ੍ਹੋ ਕੌਣ

ਪੰਜਾਬ ਪੁਲਿਸ ਨੇ 6 ਕਥਿਤ ਪੱਤਰਕਾਰਾਂ ਤੇ ਲੋਕਾਂ ਨੂੰ ਖ਼ਬਰਾਂ ਛਾਪ ਦੇਣ ਦੀ ਧਮਕੀ ਦੇ ਕੇ ਉਨ੍ਹਾਂ ਤੋਂ ਪੈਸਾ ਲੁਟਣ ਦੇ ਮਾਮਲੇ ‘ਚ  FIR ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ  ਕਰ ਦਿੱਤੀ ਹੈ

ਜ਼ਿਕਰਯੋਗ ਹੈ ਕਿ ਪੁਲੀਸ ਨੇ QR ਕੋਡ ਭੇਜ ਕੇ ਪੈਸੇ ਮੰਗਣ ਵਾਲੇ 6 ਫਰਜ਼ੀ ਪੱਤਰਕਾਰਾਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਵਿੱਚ ਦੋ ਔਰਤਾਂ ਵੀ ਸ਼ਾਮਲ ਹਨ। ਪੁਲਿਸ ਨੇ ਫਰਜ਼ੀ ਪੱਤਰਕਾਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਅੱਜ ਜਲੰਧਰ ਪੁਲਿਸ ਨੇ ਸਾਰਿਆਂ ਦੋਸ਼ਿਆਂ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕਰੇਗੀ। ਥਾਣਾ ਰਾਮਾਮੰਡੀ ਦੀ ਪੁਲੀਸ ਨੇ ਸੰਨੀ ਮਹਿੰਦਰੂ, ਅਜੈ ਵਾਸੀ ਅਲੀ ਮੁਹੱਲਾ, ਭਾਰਗਵ ਕੈਂਪ ਵਾਸੀ ਮਿਸਤੀ, ਮਨਪ੍ਰੀਤ ਵਾਸੀ ਅਵਤਾਰ ਨਗਰ ਅਤੇ ਹੋਰ ਦੋ ਖ਼ਿਲਾਫ਼ ਆਈਪੀਸੀ ਦੀ ਧਾਰਾ 384, 420, 419 ਅਤੇ 34 ਤਹਿਤ ਕੇਸ ਦਰਜ ਕਰ ਲਿਆ ਹੈ। ਵੀਰਵਾਰ ਦੇਰ ਸ਼ਾਮ ਮਾਮਲਾ ਦਰਜ ਹੋਣ ਤੋਂ ਬਾਅਦ ਪੁਲਸ ਨੇ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਸਾਰੇ ਮੁਲਜ਼ਮ ਜਲੰਧਰ-ਆਦਮਪੁਰ ਮੁੱਖ ਮਾਰਗ ’ਤੇ ਢਿੱਲਵਾਂ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਧਮਕੀਆਂ ਦੇ ਕੇ ਪੈਸੇ ਵਸੂਲਣ ਲਈ ਗਏ ਸਨ। ਮੁਲਜ਼ਮਾਂ ਨੇ ਪੀੜਤ ਤੋਂ 1 ਲੱਖ ਰੁਪਏ ਦੀ ਮੰਗ ਕੀਤੀ ਸੀ। ਪੀੜਤ ਨੇ ਫਰਜ਼ੀ ਪੱਤਰਕਾਰਾਂ ਨੂੰ 30,000 ਰੁਪਏ ਦੇ ਵੀ ਦਿੱਤੇ ਸਨ। ਪਰ ਜਦੋਂ ਮੁਲਜ਼ਮਾਂ ਦੀ ਏਨੇ ਪੈਸਿਆਂ ਨਾਲ ਗੱਲ ਨਾ ਬਣੀ ਤਾਂ ਉਨ੍ਹਾਂ ਨੇ ਮੁੜ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ।

dawn punjab
Author: dawn punjab

Leave a Comment

RELATED LATEST NEWS

Top Headlines

Live Cricket

Rashifal