Follow us

27/12/2024 9:03 am

Search
Close this search box.
Home » News In Punjabi » ਭਾਰਤ » ਬੁਲਡੋਜ਼ਰ ਨਾਲ ਮਦਰੱਸਾ ਢਾਹੁਣ ਨੂੰ ਲੈ ਕੇ ਹੰਗਾਮਾ, 2 ਦੀ ਮੌਤ, ਦੇਖਦੇ ਹੀ ਗੋਲੀ ਮਾਰਨ ਦੇ ਹੁਕਮ : ਇੰਟਰਨੈੱਟ /ਸਕੂਲ ਬੰਦ

ਬੁਲਡੋਜ਼ਰ ਨਾਲ ਮਦਰੱਸਾ ਢਾਹੁਣ ਨੂੰ ਲੈ ਕੇ ਹੰਗਾਮਾ, 2 ਦੀ ਮੌਤ, ਦੇਖਦੇ ਹੀ  ਗੋਲੀ ਮਾਰਨ ਦੇ ਹੁਕਮ : ਇੰਟਰਨੈੱਟ /ਸਕੂਲ ਬੰਦ

ਲੋਕਾਂ ਨੇ ਬਨਭੁਲਪੁਰਾ ਥਾਣੇ ਨੂੰ ਚਾਰੋਂ ਪਾਸਿਓਂ ਘੇਰਿਆ। ਰਿਪੋਰਟ ਮੁਤਾਬਕ ਉੱਤਰਾਖੰਡ ਪੁਲਿਸ ਨੇ ਹਿੰਸਾ ਕਰਨ ਵਾਲਿਆਂ ਨੂੰ ਦੇਖਦੇ ਹੀ ਗੋਲੀ ਮਾਰਨ ਦੇ ਹੁਕਮ ਦਿੱਤੇ ਹਨ।

8 ਫਰਵਰੀ ਉੱਤਰਾਖੰਡ ਦੇ ਹਲਦਵਾਨੀ ਵਿੱਚ ਤਣਾਅਪੂਰਨ ਦਿਨ ਰਿਹਾ। ਇੱਥੇ ਬਨਭੁਲਪੁਰਾ ਇਲਾਕੇ ਵਿੱਚ ਨਗਰ ਨਿਗਮ ਨੇ ਕਥਿਤ ਤੌਰ ’ਤੇ ਇੱਕ ਨਾਜਾਇਜ਼ ਮਦਰੱਸੇ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ।

ਇਸ ਤੋਂ ਬਾਅਦ ਪੁਲਿਸ ਅਤੇ ਸਥਾਨਕ ਲੋਕਾਂ ਵਿਚਾਲੇ ਝੜਪ ਹੋ ਗਈ। ਪੁਲਿਸ ਫੋਰਸ ‘ਤੇ ਪਥਰਾਅ ਸ਼ੁਰੂ ਹੋ ਗਿਆ। ਲੋਕਾਂ ਨੇ ਬਨਭੁਲਪੁਰਾ ਥਾਣੇ ਨੂੰ ਚਾਰੋਂ ਪਾਸਿਓਂ ਘੇਰ ਲਿਆ। ਸਥਿਤੀ ਇਹ ਬਣ ਗਈ ਕਿ ਭੀੜ ਨੇ ਪੁਲਿਸ ਦੀਆਂ ਗੱਡੀਆਂ ਨੂੰ ਵੀ ਅੱਗ ਲਗਾ ਦਿੱਤੀ।

ਰਿਪੋਰਟ ਮੁਤਾਬਕ ਉੱਤਰਾਖੰਡ ਪੁਲਿਸ ਨੇ ਹਿੰਸਾ ਕਰਨ ਵਾਲਿਆਂ ਨੂੰ ਦੇਖਦੇ ਹੀ ਗੋਲੀ ਮਾਰਨ ਦੇ ਹੁਕਮ ਵੀ ਦਿੱਤੇ ਹਨ। ਜਿਸ  ਕਾਰਨ  2 ਜਣੇ (ਪਿਓ ਪੁੱਤਰ) ਦੀ ਮੌਤ ਦੀ ਖਬਰ ਵੀ ਆ ਰਹੀ ਹੈ

ਸਥਿਤ ਨੂੰ ਦੇਖਦੇ ਹੋਏ CM ਵਲੋਂ ਉੱਚ ਪੱਧਰੀ ਐਮਰਜੈਂਸੀ ਮੀਟਿੰਗ ਸੱਦੀ ਹੈ.

dawn punjab
Author: dawn punjab

Leave a Comment

RELATED LATEST NEWS