ਭਾਜਪਾ ਬੁਲਾਰੇ ਦਾ ਦਾਅਵਾ- ਕਿਰਨ ਬੇਦੀ ਹੈ ਪੰਜਾਬ ਦੀ ਨਵੀਂ ਰਾਜਪਾਲ: ਜਦੋਂ ਹਲਚਲ ਮਚ ਗਈ ਤਾਂ ਉਸ ਨੇ ਸੋਸ਼ਲ ਮੀਡੀਆ ਪੋਸਟ ਡਿਲੀਟ ਕਰ ਦਿੱਤੀ; ਬੇਦੀ ਅੰਨਾ ਅੰਦੋਲਨ ਵਿੱਚ ਕੇਜਰੀਵਾਲ ਦੇ ਨਾਲ ਸੀ
ਪੰਜਾਬ ਵਿੱਚ ਭਾਜਪਾ ਦੇ ਬੁਲਾਰੇ ਡਾ.ਕਮਲ ਸੋਈ ਨੇ ਦਾਅਵਾ ਕੀਤਾ ਹੈ ਕਿ ਪਹਿਲੀ ਮਹਿਲਾ ਆਈਪੀਐਸ ਕਿਰਨ ਬੇਦੀ ਸੂਬੇ ਦੀ ਅਗਲੀ ਰਾਜਪਾਲ ਹੋਵੇਗੀ। ਡਾ: ਸੋਈ ਨੇ ਇਸ ਬਾਰੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਸੀ,
ਉਸ ਤੋਂ ਬਾਦ ਕੁਝ ਅੰਦਰੂਨੀ ਸਿਆਸੀ ਸੂਤਰਾਂ ਦਾ ਕਹਿਣਾ ਲੀਡਰਾਂ ਚ ਏਹ ਚਰਚਾ ਵੀ ਸ਼ੁਰੂ ਹੋ ਗਈ ਕਿ ਕੈਪਟਨ ਅਮਰਿੰਦਰ ਸਿੰਘ ਵੀ ਹੋ ਸੱਕਦੇ ਹਨ ਪੰਜਾਬ ਦੇ ਨਵੇ ਰਾਜਪਾਲ, ਪਰ ਏਹ ਸਭ ਤੇ ਹਾਲੇ ਭੰਬਲਭੂਸੇ ਵਾਲੀ ਸਥਿਤੀ ਬਣੀ ਹੋਈ ਹੈ ਅਤੇ ਕੋਈ ਠੋਸ ਜਾਣਕਾਰੀ ਨਹੀਂ ਮਿਲ ਰਹੀ ਹੈ, ਏਹ ਤਾਂ ਹੁਣ ਆਉਣ ਵਾਲੇ ਸਮਾਂ ਹੀ ਦੱਸੇਗਾ ਕਿ ਪੰਜਾਬ ਦਾ ਰਾਜਪਾਲ ਕੌਣ ਹੋਵੇਗਾ.
