ਕੀ ਹੋਵੇਗਾ ਜਦੋਂ ਬਾਲੀਵੁੱਡ ਫ਼ਿਲਮਾਂ ‘ਚ ਪੰਜਾਬੀ ਦਾ ਤੜਕਾ ਲੱਗੇਗਾ, ਜੀ ਹਾਂ!! ਗੁਰੂ ਰੰਧਾਵਾ ਆਪਣੀ ਨਵੀਂ ਹਿੰਦੀ ਫਿਲਮ ‘ਕੁਛ ਖੱਟਾ ਹੋ ਜਾਏ’ ਦੇ ਨਾਲ ਹਿੰਦੀ ਫ਼ਿਲਮ ਚ ਡੈਬਿਊ ਕਰਨ ਜਾ ਰਹੇ ਹਨ। ਫਿਲਮ ਦੀ ਕਹਾਣੀ ਜੀ ਅਸ਼ੋਕ ਦੁਆਰਾ ਨਿਰਦੇਸ਼ਤ ਜਿਸ ਵਿੱਚ ਸਈ ਮਾਂਜਰੇਕਰ ਦੁਆਰਾ ਮੁੱਖ ਭੂਮਿਕਾ ਨਿਭਾਈ ਗਈ ਹੈ। ਇਹ ਕਹਾਣੀ ਹੈ ਸਿਰਫਿਰਾ ਮਜਨੂੰ ਤੇ ਸੁੰਦਰ ਲੈਲਾ ਦੀ ਜੋ ਹਰ ਇੱਕ ਦਾ ਮਨੋਰੰਜਨ ਕਰੇਗੀ।
ਹਾਲ ਹੀ ਵਿੱਚ ਫਿਲਮ ਦੀ ਸਟਾਰ ਕਾਸਟ ਚੰਡੀਗੜ੍ਹ ਵਿਖੇ ਆਈ ਤੇ ਮੀਡਿਆ ਦੇ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ ਅਤੇ ਆਪਣੇ ਕਿਰਦਾਰਾਂ ਉੱਤੇ ਚਾਨਣਾ ਪਾਇਆ। ਫਿਲਮ ਵਿੱਚ ਦੋਨਾਂ ਲੀਡ ਰੋਲ ਤੋਂ ਇਲਾਵਾ ਅਨੁਪਮ ਖੇਰ ਵੀ ਮੁੱਖ ਭੂਮਿਕਾ ਵਿੱਚ ਦਿਖਾਈ ਦੇਣਗੇ।
ਗੁਰੂ ਰੰਧਾਵਾ ਨੇ ਬਾਲੀਵੁੱਡ ਦੀ ਦੁਨੀਆ ‘ਚ ਕਦਮ ਰੱਖਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ, ਕਿਹਾ, “ਇਹ ਮੇਰੇ ਕਰੀਅਰ ਵਿੱਚ ਇੱਕ ਨਵੇਂ ਅਧਿਆਏ ਦੀ ਨਿਸ਼ਾਨਦੇਹੀ ਕਰਦਾ ਹੈ, ਅਤੇ ਮੈਂ ਅਜਿਹੇ ਪ੍ਰਤਿਭਾਸ਼ਾਲੀ ਸਹਿ-ਸਿਤਾਰਿਆਂ ਨਾਲ ਸਕ੍ਰੀਨ ਸ਼ੇਅਰ ਕਰਨ ਲਈ ਬੇਹੱਦ ਖੁਸ਼ ਹਾਂ।”
ਸਈ ਮਾਂਜਰੇਕਰ, ਫਿਲਮ ਨੂੰ ਲੈ ਕੇ ਬਰਾਬਰ ਉਤਸਾਹਿਤ ਹੈ, ਨੇ ਸਾਂਝਾ ਕੀਤਾ, “‘ਕੁਛ ਖੱਟਾ ਹੋ ਜਾਏ’ ‘ਤੇ ਕੰਮ ਕਰਨਾ ਇੱਕ ਸ਼ਾਨਦਾਰ ਅਨੁਭਵ ਰਿਹਾ ਹੈ, ਅਤੇ ਮੈਂ ਵੱਡੇ ਪਰਦੇ ‘ਤੇ ਸਾਡੇ ਸਫ਼ਰ ਨੂੰ ਦਰਸ਼ਕ ਦੇਖਣ ਲਈ ਇੰਤਜ਼ਾਰ ਨਹੀਂ ਕਰ ਸਕਦੀ।”
ਫਿਲਮ “ਕੁਛ ਖੱਟਾ ਹੋ ਜਾਏ” 16 ਫਰਵਰੀ 2024 ਨੂੰ ਹੋਵੇਗੀ ਸਿਨੇਮਾ ਘਰਾਂ ‘ਚ ਰਿਲੀਜ਼!!