ਲਾਲਸਾ ਮਨ ਵਿੱਚ ਸਦਾ ਏ, ਇੱਥੇ ਰਹਿਣ ਦੀ
ਸਰਮਾਇਆ ਛੱਡ, ਅਨੁਭਵ ਲੈਣ ਦੀ
ਸੰਬੰਧ ਕੁਝ ਖਾਸ ਬਣ ਚੁੱਕੇ ਨੇ ਇਸ ਥਾਂ ਨਾਲ
ਕੁਝ ਅਨੌਖੀ ਖੁਸ਼ਬੋ ਆਉਂਦੀ ਹੈ, ਇਸਦੇ ਰਾਹ ਨਾਲ
ਸਰਬੱਤ ਜੰਮ ਇੱਥੇ ਆਉਂਦਾ ਹੈ, ਮੁੜ ਜਵਾਨ ਹੋ ਤੁਰ ਜਾਂਦਾ ਹੈ
ਸੱਚੀ ਏਨਾ ਲੀਨ ਹੋ ਗਈ ਆਂ, ਮੰਨ ਭਰ ਆਉਂਦਾ ਹੈ
ਅਵਸਥਾ ਨਾਜ਼ੁਕ ਹੋ ਰਹੀ ਹੈ, ਅੱਖ ਯਾਦਾਂ ਚੋ ਰਹੀ ਹੈ,
ਇਹ ਤਜਰਬੇ ਦੀ ਲੜੀ ਖ਼ਤਮ ਹੋ ਰਹੀ ਹੈ
ਸ਼ੁਕਰਾਨਾਂ ਉਹਨਾਂ ਦਾ ਜਿਨ੍ਹਾਂ ਹੁਣ ਤੱਕ ਸਾਥ ਦਿੱਤਾ
ਨਿਕਾਰੇ ਮਨੁੱਖ ਨੂੰ ਜਿੰਦਗੀ ਲਈ ਤਿਆਰ ਕੀਤਾ।