Follow us

28/12/2024 9:44 pm

Search
Close this search box.
Home » News In Punjabi » ਚੰਡੀਗੜ੍ਹ » ਪਰਾਲੀ ਸੰਭਾਲ ਮਸ਼ੀਨਾਂ ਗਾਇਬ: ਖੇਤੀਬਾੜੀ ਵਿਭਾਗ ਦੇ 900 ਮੁਲਾਜ਼ਮਾਂ ਨੂੰ ਕਾਰਣ ਦੱਸੋ ਨੋਟਿਸ

ਪਰਾਲੀ ਸੰਭਾਲ ਮਸ਼ੀਨਾਂ ਗਾਇਬ: ਖੇਤੀਬਾੜੀ ਵਿਭਾਗ ਦੇ 900 ਮੁਲਾਜ਼ਮਾਂ ਨੂੰ ਕਾਰਣ ਦੱਸੋ ਨੋਟਿਸ


ਚੰਡੀਗੜ੍ਹ : ਖੇਤੀਬਾੜੀ ਵਿਭਾਗ ਵਿਚ 140 ਕਰੋੜ ਰੁਪਏ ਦੀਆਂ ਪਰਾਲੀ ਸੰਭਾਲ ਮਸ਼ੀਨਾਂ ਗਾਇਬ ਹੋ ਗਈਆਂ ਜਿਸ ਮਗਰੋਂ 900 ਮੁਲਾਜ਼ਮਾਂ ਨੂੰ ਕਾਰਣ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਸਾਰੀਆਂ ਮਸ਼ੀਨਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਕਰਵਾਉਣ ’ਤੇ ਇਹ ਘਪਲਾ ਬੇਨਕਾਬ ਹੋਇਆ ਹੈ ਜਿਸ ਮਗਰੋਂ ਮੁਲਾਜ਼ਮਾਂ ਨੂੰ 15 ਦਿਨਾਂ ਦੇ ਅੰਦਰ ਅੰਦਰ ਜਵਾਬ ਦੇਣ ਲਈ ਕਾਰਣ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। 


ਕੇਂਦਰ ਸਰਕਾਰ ਵੱਲੋਂ ਪਰਾਲੀ ਸੰਭਾਲ ਮਸ਼ੀਨਾਂ ’ਤੇ ਸਬਸਿਡੀਦਿੱਤੀ  ਜਾਂਦੀ ਹੈ। ਦੱਸਿਆ ਜਾ ਰਿਹਾ ਹੈ ਕਿ ਸਾਲ 2018-19 ਅਤੇ 2021-22 ਵਿਚ 11000 ਮਸ਼ੀਨਾਂ ਕਦੇ ਕਿਸਾਨਾਂ ਕੋਲ ਪਹੁੰਚੀਆਂ ਹੀ ਨਹੀਂ। ਕੇਂਦਰ ਸਰਕਾਰ ਨੇ ਚਾਰ ਸਾਲਾਂ ਵਿਚ ਇਹਨਾਂ ਮਸ਼ੀਨਾਂ ਦੀ ਖਰੀਦ ਵਸਾਤੇ 1178 ਕਰੋੜ ਰੁਪਏ ਰਾਜ ਸਰਕਾਰ ਨੂੰ ਜਾਰੀ ਕੀਤੇ ਸਨ। 


ਇਹ ਮਸ਼ੀਨਾਂ ਫਰੀਦਕੋਟ, ਫਿਰੋਜ਼ਪੁਰ, ਅੰਮ੍ਰਿਤਸਰ, ਗੁਰਦਾਸਪੁਰ, ਫਾਜ਼ਿਲਕਾ, ਬਠਿੰਡਾ, ਮੋਗਾ ਅਤੇ ਪਟਿਆਲਾ ਜ਼ਿਲ੍ਹੇ ਵਿਚ ਗਾਇਬ ਹੋਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਜਿਹੜੇ ਮੁਲਾਜ਼ਮਾ ਨੂੰ ਨੋਟਿਸ ਜਾਰੀ ਕੀਤੇ ਗਏ ਹਨ ਉਹਨਾਂ ਵਿਚ ਸਹਾਇਕ ਸਬ ਇੰਸਪੈਕਟਰ, ਖੇਤੀਬਾੜੀ ਵਿਕਾਸ ਅਫਸਰ, ਖੇਤੀਬਾੜੀ ਐਕਸਟੈਂਸ਼ਨ ਅਫਸਰ ਤੇ ਖੇਤੀਬਾੜੀ ਅਫਸਰ ਸ਼ਾਮਲ ਹਨ।

dawn punjab
Author: dawn punjab

Leave a Comment

RELATED LATEST NEWS

Top Headlines

ਡਾਕਟਰ ਮਨਮੋਹਨ ਸਿੰਘ ਦੇ ਸਸਕਾਰ ਨੂੰ ਵਿਵਾਦਤ ਕਰਨ ਨਾਲ ਕੇਂਦਰ ਸਰਕਾਰ ਦਾ ਆਪਣਾ ਕੱਦ ਘਟਿਆ : ਕੁਲਜੀਤ ਸਿੰਘ ਬੇਦੀ

ਡਾਕਟਰ ਮਨਮੋਹਨ ਸਿੰਘ ਵੱਲੋਂ ਖਿੱਚੀ ਲਕੀਰ ਸਾਹਮਣੇ ਬੌਣੇ ਬਣੇ ਸੱਤਾ ਧਿਰ ਦੇ ਆਗੂ: ਡਿਪਟੀ ਮੇਅਰ ਡਾਕਟਰ ਮਨਮੋਹਨ ਸਿੰਘ ਦੇ ਨਾਂ

Live Cricket

Rashifal