Follow us

07/10/2024 4:53 am

Search
Close this search box.
Home » News In Punjabi » ਚੰਡੀਗੜ੍ਹ » ਡਿਪਟੀ ਮੇਅਰ ਕੁਲਜੀਤ ਬੇਦੀ ਨੇ ਮੋਹਾਲੀ ਵਿੱਚ ਵਿਗੜੀ ਟ੍ਰੈਫਿਕ ਵਿਵਸਥਾ ਤੇ ਪ੍ਰਗਟਾਈ ਚਿੰਤਾ, ਪਈ RTI

ਡਿਪਟੀ ਮੇਅਰ ਕੁਲਜੀਤ ਬੇਦੀ ਨੇ ਮੋਹਾਲੀ ਵਿੱਚ ਵਿਗੜੀ ਟ੍ਰੈਫਿਕ ਵਿਵਸਥਾ ਤੇ ਪ੍ਰਗਟਾਈ ਚਿੰਤਾ, ਪਈ RTI

ਮੋਹਾਲੀ: ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮੋਹਾਲੀ ਵਿੱਚ ਕਾਨੂੰਨ ਅਤੇ ਵਿਵਸਥਾ ਦੇ ਵਿਗੜਦੇ ਜਾ ਰਹੇ ਹਾਲਾਤਾਂ ਸਬੰਧੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸੂਚਨਾ ਦੇ ਅਧਿਕਾਰ ਤਹਿਤ ਮੋਹਾਲੀ ਦੇ ਪੁਲਿਸ ਵਿਭਾਗ ਤੋਂ ਮੋਹਾਲੀ ਵਿੱਚ ਪੁਲਿਸ ਵਿਵਸਥਾ ਨਾਲ ਸੰਬੰਧਿਤ ਜਾਣਕਾਰੀ ਮੰਗੀ ਹੈ। ਉਹਨਾਂ ਖਾਸ ਤੌਰ ਤੇ ਟਰੈਫਿਕ ਵਿਵਸਥਾ ਦੀ ਮਾੜੀ ਹਾਲਤ ਉੱਤੇ ਵੀ ਸਵਾਲ ਚੁੱਕੇ ਹਨ ਕਿਉਂਕਿ ਮੋਹਾਲੀ ਦੇ ਵਸਨੀਕ ਚਰਮਰਾ ਚੁੱਕੀ ਟ੍ਰੈਫਿਕ ਵਿਵਸਥਾ ਤੋਂ ਬਹੁਤ ਪਰੇਸ਼ਾਨ ਹਨ।

ਡਿਪਟੀ ਮੇਅਰ ਨੇ ਪੁੱਛਿਆ ਹੈ ਕਿ ਜਦੋਂ ਮੋਹਾਲੀ ਸ਼ਹਿਰ ਲਗਭਗ ਚੰਡੀਗੜ੍ਹ ਦੇ ਬਰਾਬਰ ਹੋ ਚੁੱਕਿਆ ਹੈ ਅਤੇ ਇਸ ਦੀ ਜਨਸੰਖਿਆ ਵੀ ਕਾਫੀ ਵੱਧ ਚੁੱਕੀ ਹੈ ਤਾਂ ਦੱਸਿਆ ਜਾਵੇ ਕਿ ਚੰਡੀਗੜ੍ਹ ਦੇ ਮੁਕਾਬਲੇ ਮੋਹਾਲੀ ਸ਼ਹਿਰ ਵਿੱਚ ਕਿੰਨੇ ਪੁਲਿਸ ਕਰਮਚਾਰੀ ਅਤੇ ਅਧਿਕਾਰੀ ਕੰਮ ਕਰ ਰਹੇ ਹਨ।

ਸੂਚਨਾ ਦੇ ਅਧਿਕਾਰ ਤਹਿਤ ਮੰਗੀ ਗਈ ਇਸ ਜਾਣਕਾਰੀ ਵਿੱਚ ਡਿਪਟੀ ਮੇਅਰ ਨੇ ਪੁੱਛਿਆ ਹੈ ਕਿ ਸ਼ਹਿਰ ਮੋਹਾਲੀ ਵਿੱਚ ਕਿੰਨੇ ਥਾਣੇ ਅਤੇ ਪੁਲਿਸ ਪੋਸਟ ਚੱਲ ਰਹੇ ਹਨ ਅਤੇ ਇਸ ਤੋਂ ਇਲਾਵਾ ਪੁਲਿਸ ਦੇ ਹੋਰ ਕਿੰਨੇ ਮਹਿਕਮੇ ਮੋਹਾਲੀ ਵਿੱਚ ਕਾਰਜ ਕਰ ਰਹੇ ਹਨ।

ਡਿਪਟੀ ਮੇਅਰ ਨੇ ਮੰਗੀ ਗਈ ਜਾਣਕਾਰੀ ਵਿੱਚ ਪੁੱਛਿਆ ਹੈ ਕਿ ਇਹਨਾਂ ਵੱਖ-ਵੱਖ ਥਾਣਿਆਂ ਅਤੇ ਪੁਲਿਸ ਪੋਸਟਾਂ ਤੋਂ ਇਲਾਵਾ ਵੱਖਰੇ ਪੁਲਿਸ ਮਹਿਕਮਿਆਂ ਵਿੱਚ ਕਿੰਨੇ ਕਾਂਸਟੇਬਲ, ਹੈਡ ਕਾਂਸਟੇਬਲ, ਏਐਸਆਈ, ਸਬ ਇੰਸਪੈਕਟਰ ਅਤੇ ਇੰਸਪੈਕਟਰ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਉਨਾਂ ਨੇ ਡੀਐਸਪੀ ਪੱਧਰ ਅਤੇ ਇਸ ਤੋਂ ਉੱਪਰ ਦੇ ਉੱਚ ਅਧਿਕਾਰੀਆਂ ਦੀ ਮੋਹਾਲੀ ਵਿੱਚ ਤਾਇਨਾਤੀ ਬਾਰੇ ਵੀ ਜਾਣਕਾਰੀ ਮੰਗੀ ਹੈ।

ਡਿਪਟੀ ਮੇਅਰ ਨੇ ਮੰਗੀ ਗਈ ਜਾਣਕਾਰੀ ਵਿੱਚ ਇਹ ਵੀ ਪੁੱਛਿਆ ਹੈ ਕਿ ਮੋਹਾਲੀ ਵਿੱਚ ਕੀ ਵੀਆਈਪੀ ਡਿਊਟੀ ਵਾਸਤੇ ਕੋਈ ਵੱਖਰਾ ਵਿੰਗ ਬਣਿਆ ਹੋਇਆ ਹੈ ਕਿਉਂਕਿ ਵੱਡੇ ਪੱਧਰ ਤੇ ਪੁਲਿਸ ਕਰਮਚਾਰੀ ਵੀਆਈਪੀ ਡਿਊਟੀ ਕਰਦੇ ਹਨ।

ਉਹਨਾਂ ਪੁੱਛਿਆ ਹੈ ਕਿ ਟਰੈਫਿਕ ਨੂੰ ਕੰਟਰੋਲ ਕਰਨ ਲਈ ਕਿੰਨੇ ਕਰਮਚਾਰੀ ਅਤੇ ਅਧਿਕਾਰੀ ਲਗਾਏ ਗਏ ਹਨ ਅਤੇ ਟਰੈਫਿਕ ਵਿਵਸਥਾ ਨੂੰ ਸੁਚਾਰੂ ਕਰਨ ਲਈ ਹੋਰ ਕੀ ਕਦਮ ਚੁੱਕੇ ਜਾ ਰਹੇ ਹਨ।

ਡਿਪਟੀ ਮੇਅਰ ਨੇ ਮੰਗੀ ਗਈ ਜਾਣਕਾਰੀ ਵਿੱਚ ਇਹ ਵੀ ਪੁੱਛਿਆ ਹੈ ਕਿ ਕੀ ਮੋਹਾਲੀ ਸ਼ਹਿਰ ਵਾਸਤੇ ਹੋਰ ਨਵੇਂ ਥਾਣੇ ਅਤੇ ਪੁਲਿਸ ਪੋਸਟਾਂ ਬਣਾਈਆਂ ਜਾ ਰਹੀਆਂ ਹਨ।

dawn punjab
Author: dawn punjab

Leave a Comment

RELATED LATEST NEWS

Top Headlines

ਭਾਜਪਾ ਦਾ ਕਾਰਾ ਸ਼ਰਮਨਾਕ, ਬਲਾਤਕਾਰੀ ਅਤੇ ਕਾਤਲ ਸੌਦਾ ਸਾਧ ਦੇ ਸਤਿਸੰਗ ਵਿਚ ਮੰਗੀਆਂ ਗਈਆਂ ਭਾਜਪਾ ਲਈ ਵੋਟਾਂ : ਕੁਲਜੀਤ ਸਿੰਘ ਬੇਦੀ

ਇਕ ਅੰਗਰੇਜੀ ਅਖਬਾਰ ਦੀ ਰਿਪੋਰਟ ਦੇ ਖੁਲਾਸੇ ਉੱਤੇ ਡਿਪਟੀ ਮੇਅਰ ਨੇ ਭਾਜਪਾ ਨੂੰ ਜਵਾਬ ਦੇਣ ਲਈ ਕਿਹਾ ਐਸ.ਏ.ਐਸ. ਨਗਰ: ਮੋਹਾਲੀ

Live Cricket

Rashifal