Follow us

19/04/2025 10:17 pm

Search
Close this search box.
Home » News In Punjabi » ਚੰਡੀਗੜ੍ਹ » ਵਿਸ਼ਵ ਏਡਜ਼ ਦਿਵਸ ਮੌਕੇ ਵਿਦਿਆਰਥੀਆਂ ਨੇ ਜਾਗਰੂਕਤਾ ਪੋਸਟਰ ਬਣਾਏ ਤੇ ਨਾਟਕ ਖੇਡਿਆ

ਵਿਸ਼ਵ ਏਡਜ਼ ਦਿਵਸ ਮੌਕੇ ਵਿਦਿਆਰਥੀਆਂ ਨੇ ਜਾਗਰੂਕਤਾ ਪੋਸਟਰ ਬਣਾਏ ਤੇ ਨਾਟਕ ਖੇਡਿਆ 

 ਖਰੜ/ਐਸ ਏ ਐਸ ਨਗਰ : ਸਿਵਲ ਸਰਜਨ ਡਾ. ਮਹੇਸ਼ ਆਹੂਜਾ ਦੇ ਦਿਸ਼ਾ-ਨਿਰਦੇਸ਼ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਸੁਰਿੰਦਰਪਾਲ ਕੌਰ ਦੀ ਅਗਵਾਈ ਵਿਚ ਬਲਾਕ ਪੀ.ਐਚ.ਸੀ. ਘੜੂੰਆਂ ਵਿਖੇ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ।

ਸਰਸਵਤੀ ਕਾਲਜ ਆਫ ਹੈਲਥ ਸਾੲਇੰਸ ਘੜੂੰਆਂ ਦੇ ਵਿਦਿਆਰਥੀਆਂ ਨੇ ਜਾਗਰੂਕਤਾ ਪੋਸਟਰ ਬਣਾਏ ਅਤੇ ਨਾਟਕ ਖੇਡਿਆ। ਐਸਐਮਓ ਡਾ. ਸੁਰਿੰਦਰਪਾਲ ਕੌਰ ਨੇ ਕਿਹਾ ਕਿ ਵਿਸ਼ਵ ਏਡਜ਼ ਦਿਵਸ ਦਾ ਉਦੇਸ਼ ਲੋਕਾਂ ਵਿਚ ਇਸ ਬਿਮਾਰੀ ਪ੍ਰਤੀ ਜਾਗਰੂਕਤਾ ਫੈਲਾਉਣਾ ਹੈ।

ਵਿਸ਼ਵ ਏਡਜ਼ ਦਿਵਸ 2023 ਦਾ ਥੀਮ ‘ਲੈਟਸ ਕਮਿਊਨਿਟੀ ਲੀਡਜ਼’ ਹੈ। ਏਡਜ਼ ਹਿਊਮਨ ਇਮਿਊਨੋ ਵਾਇਰਸ ਦੇ ਸੰਕ੍ਰਮਣ ਕਾਰਨ ਹੋਣ ਵਾਲੀ ਜਿਨਸੀ ਤੌਰ ਉਤੇ ਫੈਲਣ ਵਾਲੀ ਬੀਮਾਰੀ ਹੈ, ਜੋ ਵ੍ਹਾਈਟ ਬਲੱਡ ਸੈੱਲਸ ਨੂੰ ਕਿਰਿਆਹੀਨ ਕਰਨ ਦੇ ਬਾਅਦ ਵਿਅਕਤੀ ਦੀ ਵਾਇਰਸ ਅਤੇ ਰੋਗਾਂ ਨਾਲ ਲੜਨ ਵਾਲੀ ਤਾਕਤ ਨੂੰ ਖ਼ਤਮ ਕਰ ਦਿੰਦੀ ਹੈ।

ਉਨ੍ਹਾਂ ਦੱਸਿਆ ਕਿ ਇਹ ਬਿਮਾਰੀ ਐੱਚਆਈਵੀ ਵਾਇਰਸ ਨਾਲ ਦੂਸ਼ਿਤ ਖ਼ੂਨ ਚੜ੍ਹਾਉਣ, ਐੱਚਆਈਵੀ ਦੇ ਮਰੀਜ਼ ਵੱਲੋਂ ਵਰਤੀਆਂ ਸਰਿੰਜਾਂ-ਸੂਈਆਂ, ਐੱਚਆਈਵੀ ਪਾਜ਼ੇਟਿਵ ਮਾਂ ਤੋਂ ਹੋਣ ਵਾਲੇ ਬੱਚੇ, ਗਰਭ ਦੌਰਾਨ ਜਾਂ ਦੁੱਧ ਪਿਲਾਉਣ ਤੇ ਐਚਆਈਵੀ ਪਾਜ਼ੇਟਿਵ ਵਿਅਕਤੀ ਨਾਲ ਅਸੁਰੱਖਿਅਤ ਸਰੀਰਕ ਸਬੰਧਾਂ ਨਾਲ ਫੈਲਦੀ ਹੈ। ਜੇ ਨੱਕ ਜਾਂ ਕੰਨ ਵਿੰਨ੍ਹਣ ਵਾਲੇ ਸਾਮਾਨ ਨੂੰ ਇਕ ਵਾਰ ਵਰਤਣ ਤੋਂ ਬਾਅਦ ਗਰਮ ਪਾਣੀ ਵਿਚ ਉਬਾਲ ਕੇ ਜਾਂ ਹੋਰ ਤਰੀਕੇ ਨਾਲ ਅਤੇ ਟੈਟੂ ਬਣਾਉਣ ਵਾਲੀ ਮਸ਼ੀਨ ਨੂੰ ਜ਼ਰਮ-ਰਹਿਤ ਨਾ ਕੀਤਾ ਜਾਵੇ ਤਾਂ ਇਨ੍ਹਾਂ ਨਾਲ ਵੀ ਐੱਚਆਈਵੀ ਹੋਣ ਦਾ ਖ਼ਤਰਾ ਹੁੰਦਾ ਹੈ।

ਐਚਆਈਵੀ ਵਾਇਰਸ ਤੋਂ ਪੀੜਤ ਮਰੀਜ਼ ਨੂੰ ਰੋਜ਼ਾਨਾ ਮਿਲਣ, ਹੱਥ ਮਿਲਾਉਣ ਜਾਂ ਗਲੇ ਮਿਲਣ, ਇਕੱਠਿਆਂ ਰੋਟੀ ਖਾਣ, ਖੇਡਣ, ਛਿੱਕਾਂ ਜਾਂ ਖਾਂਸੀ ਨਾਲ ਇਹ ਇਨਫੈਕਸ਼ਨ ਨਹੀਂ ਫੈਲਦਾ। ਇਸ ਲਈ ਐੱਚਆਈਵੀ ਪਾਜ਼ੇਟਿਵ ਮਰੀਜ਼ ਨਾਲ ਭੇਦਭਾਵ ਨਹੀਂ ਕਰਨਾ ਚਾਹੀਦਾ।

ਇਸ ਮੌਕੇ ਡਾ. ਪਰਮਿੰਦਰ ਭੱਟੀ, ਡਾ. ਮਨਮੀਤ ਕੌਰ, ਡਾ. ਹਰਦੀਪ ਕੌਰ ਅਤੇ ਕਾਲਜ ਦਾ ਸਟਾਫ ਵੀ ਮੌਜੂਦ ਸਨ।

dawn punjab
Author: dawn punjab

Leave a Comment

RELATED LATEST NEWS

Top Headlines

Live Cricket

Rashifal