Follow us

30/10/2024 9:45 pm

Search
Close this search box.
Home » News In Punjabi » ਕਾਰੋਬਾਰ » ਡੀ ਐਮ ਐੱਫ ਨੇ ਘੱਗਰ ਅਤੇ ਟਾਂਗਰੀ ਦੇ ਨਾਲ 12000 ਬਾਂਸ ਦੇ ਬੂਟੇ ਲਗਾਉਣ ਦੀ ਦਿੱਤੀ ਮਨਜ਼ੂਰੀ

ਡੀ ਐਮ ਐੱਫ ਨੇ ਘੱਗਰ ਅਤੇ ਟਾਂਗਰੀ ਦੇ ਨਾਲ 12000 ਬਾਂਸ ਦੇ ਬੂਟੇ ਲਗਾਉਣ ਦੀ ਦਿੱਤੀ ਮਨਜ਼ੂਰੀ

ਤਿੰਨ ਜਨਤਕ ਰੇਤ ਖਾਣਾਂ ਨੇ ਟਾਂਗਰੀ ਤੋਂ ਸਸਤੀ ਰੇਤ ਦੀ ਸਪਲਾਈ ਮੁੜ ਸ਼ੁਰੂ ਕੀਤੀ

ਨਸ਼ਾ ਮੁਕਤ ਪਿੰਡਾਂ ਨੂੰ ਜਿੰਮ ਕਿੱਟਾਂ ਦੇਣ ਲਈ ਡੀ.ਐਮ ਐੱਫ ਵੱਲੋਂ 27.50 ਲੱਖ ਨੂੰ ਮਨਜ਼ੂਰੀ

ਐਸ.ਏ.ਐਸ.ਨਗਰ :

ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਦੀ ਅਗਵਾਈ ਹੇਠ ਜ਼ਿਲ੍ਹਾ ਮਿਨਰਲ ਫਾਊਂਡੇਸ਼ਨ ਨੇ ਅੱਜ ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਵਿਖੇ ਕੀਤੀ ਮੀਟਿੰਗ ਦੌਰਾਨ ਡੇਰਾਬੱਸੀ ਦੇ ਮੁਬਾਰਕਪੁਰ ਰੇਲਵੇ ਅੰਡਰ ਬ੍ਰਿਜ ਦੀ ਮੁਰੰਮਤ ਲਈ 60 ਲੱਖ ਰੁਪਏ ਦੇ ਫੰਡ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
      ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਜੈਨ ਨੇ ਦੱਸਿਆ ਕਿ ਹੜ੍ਹਾਂ ਦੌਰਾਨ ਇਹ ਰਸਤਾ ਨੁਕਸਾਨਿਆ ਗਿਆ ਸੀ ਅਤੇ ਰੇਲਵੇ ਅੰਡਰ ਬ੍ਰਿਜ ਨੂੰ ਰੇਲਵੇ ਵੱਲੋਂ ਲੋਕ ਨਿਰਮਾਣ ਵਿਭਾਗ ਨੂੰ ਸੌਂਪ ਦਿੱਤਾ ਗਿਆ ਸੀ, ਇਸ ਲਈ ਰੱਖ-ਰਖਾਅ ਦਾ ਕੰਮ ਲੋਕ ਨਿਰਮਾਣ ਵਿਭਾਗ ਵੱਲੋਂ ਕੀਤਾ ਜਾਣਾ ਹੈ। ਇਸ ਲਈ ਲੋਕ ਨਿਰਮਾਣ ਵਿਭਾਗ ਵੱਲੋਂ 1.20 ਕਰੋੜ ਰੁਪਏ ਦਾ ਅਨੁਮਾਨ ਤਿਆਰ ਕੀਤਾ ਗਿਆ ਹੈ।  ਕੁੱਲ ਰਕਮ ਵਿੱਚੋਂ ਅੱਧਾ ਹਿੱਸਾ ਲੋਕ ਨਿਰਮਾਣ ਵਿਭਾਗ ਵੱਲੋਂ ਸਹਿਣ ਕੀਤਾ ਜਾਣਾ ਹੈ ਜਦਕਿ ਬਾਕੀ ਹਿੱਸਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ। ਹੁਣ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਆਪਣੇ ਹਿੱਸੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਸ ਸਬੰਧ ਵਿੱਚ ਜਲਦੀ ਤੋਂ ਜਲਦੀ ਟੈਂਡਰ ਜਾਰੀ ਕਰਨ ਲਈ ਬਾਕੀ ਰਕਮ ਜਾਰੀ ਕਰਨ ਲਈ ਪੀ ਡਬਲਯੂ ਡੀ ਮੁੱਖ ਦਫ਼ਤਰ ਨੂੰ ਸੂਚਨਾ ਭੇਜ ਦਿੱਤੀ ਜਾਵੇਗੀ।
     ਇਸ ਤੋਂ ਇਲਾਵਾ ਜ਼ਿਲ੍ਹਾ ਮਿਨਰਲ ਫਾਊਂਡੇਸ਼ਨ ਵੱਲੋਂ ਘੱਗਰ ਅਤੇ ਟਾਂਗਰੀ ਦੇ ਕੰਢਿਆਂ ‘ਤੇ 12000 ਬਾਂਸ ਦੇ ਬੂਟੇ ਲਗਾਉਣ ਦੀ ਵੀ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਗਈ ਹੈ ਤਾਂ ਜੋ ਦੋਵਾਂ ਨਦੀਆਂ ਦੇ ਕੰਢਿਆਂ ਦੀ ਮਿੱਟੀ ਨੂੰ ਮਜ਼ਬੂਤ ਕੀਤਾ ਜਾ ਸਕੇ।  ਉਨ੍ਹਾਂ ਕਿਹਾ ਕਿ ਬਾਂਸ ਦੇ ਰੁੱਖ ਮਿੱਟੀ ਨੂੰ ਖੁਰਨ ਤੋਂ ਬਚਾਅ ਦਾ ਕੰਮ ਕਰਨਗੇ।
    ਇਸੇ ਤਰ੍ਹਾਂ ਫਾਊਂਡੇਸ਼ਨ ਨੇ ਡੇਰਾਬੱਸੀ ਬਲਾਕ ਦੇ 11 ਪਿੰਡਾਂ ਨੂੰ ਜਿੰਮ ਕਿੱਟਾਂ/ਸਾਮਾਨ ਮੁਹੱਈਆ ਕਰਵਾਉਣ ਲਈ ਵੀ ਪ੍ਰਵਾਨਗੀ ਦੇ ਦਿੱਤੀ ਹੈ।  ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਨ੍ਹਾਂ ਪਿੰਡਾਂ ਨੂੰ ਨਸ਼ਾ ਮੁਕਤ ਐਲਾਨਿਆ ਗਿਆ ਹੈ, ਉਨ੍ਹਾਂ ਪਿੰਡਾਂ ਦੀ ਇਸ ਲਈ ਚੋਣ ਕੀਤੀ ਗਈ ਹੈ, ਜਿਸ ਨਾਲ ਹੋਰਨਾਂ ਪਿੰਡਾਂ ਨੂੰ ਵੀ ਨਸ਼ਾ ਮੁਕਤ ਪਿੰਡਾਂ ਦੀ ਸੂਚੀ ਵਿੱਚ ਸ਼ਾਮਲ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ। ਹਰੇਕ ਪਿੰਡ ਨੂੰ 2.5 ਲੱਖ ਰੁਪਏ ਅਤੇ ਇਸ ਤਰ੍ਹਾਂ ਕੁੱਲ 27.5 ਲੱਖ ਰੁਪਏ ਦੀਆਂ ਜਿੰਮ ਕਿੱਟ/ਸਾਮਾਨ ਦਿੱਤੇ ਜਾਣਗੇ।
    ਉਨ੍ਹਾਂ ਅੱਗੇ ਦੱਸਿਆ ਕਿ ਹੜ੍ਹਾਂ ਦੌਰਾਨ ਸਪਲਾਈ ਬੰਦ ਕਰ ਦੇਣ ਵਾਲੀਆਂ ਤਿੰਨ ਜਨਤਕ ਰੇਤ ਖਾਣਾਂ ਪਿਛਲੇ ਦੋ ਹਫ਼ਤਿਆਂ ਤੋਂ ਮੁੜ ਸ਼ੁਰੂ ਹੋ ਗਈਆਂ ਹਨ ਅਤੇ 5.50 ਰੁਪਏ ਪ੍ਰਤੀ ਘਣ ਫੁੱਟ ਦੇ ਹਿਸਾਬ ਨਾਲ ਸਸਤੀ ਰੇਤ ਪਿਟ  ਹੈੱਡਜ਼ ‘ਤੇ ਉਪਲਬਧ ਹੈ। ਉਨ੍ਹਾਂ ਕਿਹਾ ਕਿ ਟਰਾਂਸਪੋਰਟੇਸ਼ਨ ਅਤੇ ਲੋਡਿੰਗ ਦੀ ਲਾਗਤ ਖਰੀਦਦਾਰ ਦੀ ਆਪਣੀ ਹੋਵੇਗੀ। ਜਿਨ੍ਹਾਂ ਸਾਈਟਾਂ ਨੂੰ ਮੁੜ ਸ਼ੁਰੂ ਕੀਤਾ ਗਿਆ ਹੈ, ਉਨ੍ਹਾਂ ਵਿੱਚ ਟਾਂਗਰੀ-1, 2 ਅਤੇ 5 ਸ਼ਾਮਲ ਹਨ।
    ਮੀਟਿੰਗ ਵਿੱਚ ਏ.ਡੀ.ਸੀਜ਼ ਵਿਰਾਜ ਐਸ.ਤਿੜਕੇ, ਦਮਨਜੀਤ ਸਿੰਘ ਮਾਨ, ਐਸ.ਡੀ.ਐਮ ਚੰਦਰਜੋਤੀ ਸਿੰਘ, ਏ.ਸੀ.(ਯੂ.ਟੀ.) ਡੇਵੀ ਗੋਇਲ, ਸਹਾਇਕ ਕਮਿਸ਼ਨਰ (ਜ) ਹਰਜੋਤ ਕੌਰ ਮਾਵੀ, ਮੁੱਖ ਮੰਤਰੀ ਦੇ ਫੀਲਡ ਅਫ਼ਸਰ ਇੰਦਰ ਪਾਲ ਤੋਂ ਇਲਾਵਾ ਡੀ.ਡੀ.ਪੀ.ਓ ਅਮਨਿੰਦਰ ਪਾਲ ਸਿੰਘ ਚੌਹਾਨ ਅਤੇ ਕਾਰਜਕਾਰੀ ਇੰਜੀਨੀਅਰ-ਕਮ-ਜ਼ਿਲ੍ਹਾ ਮਾਈਨਿੰਗ ਅਫ਼ਸਰ ਰਜਤ ਗਰੋਵਰ ਹਾਜ਼ਰ ਸਨ।

dawn punjab
Author: dawn punjab

Leave a Comment

RELATED LATEST NEWS

Top Headlines

Live Cricket

Rashifal