Follow us

18/04/2026 5:38 am

Search
Close this search box.
Home » News In Punjabi » ਖੇਡ » 35ਵੀਂ ਪੰਜਾਬ ਰੋਲਰ/ਇਨਲਾਈਨ ਹਾਕੀ ਸਟੇਟ ਚੈਂਪੀਅਨਸ਼ਿਪ ਸੰਪਨ

35ਵੀਂ ਪੰਜਾਬ ਰੋਲਰ/ਇਨਲਾਈਨ ਹਾਕੀ ਸਟੇਟ ਚੈਂਪੀਅਨਸ਼ਿਪ ਸੰਪਨ

ਮੋਹਾਲੀ : 35ਵੀਂ ਪੰਜਾਬ ਰੋਲਰ/ਇਨਲਾਈਨ ਹਾਕੀ ਸਟੇਟ ਚੈਂਪੀਅਨਸ਼ਿਪ ਦਾ ਸਮਾਪਤੀ ਸਮਾਰੋਹ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ।

ਇਸ ਮੌਕੇ ਸ਼੍ਰੀ ਮਨਪ੍ਰੀਤ ਸਿੰਘ ਛੱਤਵਾਲ, ਆਈ.ਏ.ਐਸ (ਰਿਟਾ.), ਮੌਜੂਦਾ ਪ੍ਰਧਾਨ ਪੰਜਾਬ ਰੋਲਰ ਸਕੇਟਿੰਗ ਐਸੋਸੀਏਸ਼ਨ ਜੀ ਨਾਲ ਇੰਡਸਟਰੀਲਿਸਟ ਸ਼੍ਰੀ ਰਜਨੀਸ਼ ਕੁਮਾਰ ਜੈਨ (ਬਾਟਾ ਇੰਡਸਟਰੀਜ਼), ਲੁਧਿਆਣਾ ਅਤੇ ਸ਼੍ਰੀ ਜਸਪਾਲ ਸਿੰਘ ਭਾਟੀਆ (ਟਿੰਬਰ ਮਰਚੈਂਟ), ਐਸ.ਬੀ.ਐਸ ਨਗਰ ਵੱਲੋਂ ਸਮਾਰੋਹ ਵਿੱਚ ਸ਼ਿਰਕਤ ਕੀਤੀ ਗਈ।

ਖਿਡਾਰੀਆਂ ਦੁਆਰਾ ਮੁਕਾਬਲਿਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ ਗਿਆ ਅਤੇ ਖੇਡਾਂ ਪ੍ਰਤੀ ਪੰਜਾਬ ਸਰਕਾਰ ਦੇ ਸੁਪਨੇ ਨੂੰ ਸਾਕਾਰ ਬਣਾਉਣ ਲਈ ਪ੍ਰਣ ਲਿਆ ਗਿਆ। ਇਸ ਖੇਡ ਚੈਂਪੀਅਨਸ਼ਿਪ ਦੇ ਜੇਤੂ ਖਿਡਾਰੀਆਂ ਵਿੱਚੋਂ ਚੁਣਵੇਂ ਖਿਡਾਰੀ ਪੰਜਾਬ ਦੀ ਨੁਮਾਇੰਦਗੀ ਕਰਦੇ ਹੋਏ ਇੰਡੀਆ ਪੱਧਰ ਤੇ ਹੋਣ ਜਾ ਰਹੇ 61st ਨੈਸ਼ਨਲ ਗੇਮਜ਼ ਵਿੱਚ ਭਾਗ ਲੈਣਗੇ।

dawn punjab
Author: dawn punjab

Leave a Comment

RELATED LATEST NEWS