ਪਹਿਲੇ ਦਿਨ 73 ਵਿਦਿਆਰਥਣਾ ਨੇ ਵੋਟਰ ਬਣਨ ਲਈ ਫਾਰਮ ਭਰੇ
ਐਸ ਏ ਐਸ ਨਗਰ :
ਵੋਟਾਂ ਦੀ ਵਿਸ਼ੇਸ਼ ਸਰਸਰੀ ਸੁਧਾਈ-2024 ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਐੱਸ.ਏ.ਐੱਸ ਨਗਰ ਵਲੋਂ ਵੋਟਰ ਬਣਨ ਦਾ ਤਿਉਹਾਰ-ਆਓ, ਭਾਗ ਲਓ ਅਤੇ ਮੁਫ਼ਤ ਮਹਿੰਦੀ ਲਗਵਾਓਂ ਦੀ ਪਹਿਲਕਦਮੀ ਨੂੰ ਅੱਜ ਪਹਿਲੇ ਦਿਨ ਭਰਵਾਂ ਹੁੰਗਾਰਾ ਮਿਲਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਡੀ.ਐੱਮ ਮੁਹਾਲੀ ਚੰਦਰਜੋਤੀ ਸਿੰਘ ਨੇ ਦੱਸਿਆ ਕਿ ਅੱਜ ਅਤੇ ਕੱਲ ਦੋ ਦਿਨਾਂ ਮੁਫ਼ਤ ਮਹਿੰਦੀ ਦਾ ਇਨਾਮ ਉਨ੍ਹਾਂ ਮੁਟਿਆਰਾਂ ਨੂੰ ਮਿਲੇਗਾ, ਜਿਨ੍ਹਾਂ ਦਾ ਜਨਮ 2 ਜਨਵਰੀ 2004 ਤੋਂ 1 ਜਨਵਰੀ 2006 ਦਰਮਿਆਨ ਹੋਇਆ ਹੈ ਅਤੇ ਜਿਨ੍ਹਾਂ ਨੇ ਆਪਣੀ ਵੋਟ ਨਹੀਂ ਪਾਈ ਹੈ। ਉਹ ਇਸ ਤਿਉਹਾਰ ਵਿਚ ਸ਼ਾਮਲ ਹੋ ਕੇ ਵੋਟਰ ਬਣ ਸਕਦੇ ਹਨ ਅਤੇ ਮੁਫ਼ਤ ਮਹਿੰਦੀ ਦਾ ਇਨਾਮ ਵੀ ਪ੍ਰਾਪਤ ਕਰ ਸਕਦੇ ਹਨ।
ਉਨ੍ਹਾਂ ਅੱਗੇ ਦੱਸਿਆ ਅੱਜ 73 ਵਿਦਿਆਰਥਣਾ ਨੇ ਇਸ ਵਿੱਚ ਭਾਗ ਲਿਆ ਅਤੇ ਵੋਟਰ ਬਣਨ ਲਈ ਫਾਰਮ ਭਰੇ। ਅੱਜ ਵਾਂਗ ਕੱਲ 31 ਅਕਤੂਬਰ, 2023 ਨੂੰ ਵੀ ਬੂਥ ਨੰਬਰ 146, 147 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਫੇਜ਼ 3ਬੀ1, ਮੋਹਾਲੀ ਅਤੇ ਬੂਥ ਨੰਬਰ 202, 203 ਅਤੇ 204 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਫੇਜ਼ 11, ਮੁਹਾਲੀ ਵਿਖੇ ਮਹਿੰਦੀ ਮੇਲਾ ਲਗਾਇਆ ਜਾਵੇਗਾ।