ਕਿਹਾ – ਭਗਵਾਨ ਵਾਲਮੀਕਿ ਜੀ ਨੇ ਸਮਾਜ ਨੂੰ ਧਰਮ ਅਤੇ ਗਿਆਨ ਦੀ ਸਿੱਖਿਆ ਪ੍ਰਦਾਨ ਕੀਤੀ
ਚੰਡੀਗੜ੍ਹ/ ਨੰਗਲ : ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਮਹਾਰਿਸ਼ੀ ਵਾਲਮੀਕਿ ਸਤਿਸੰਗ ਧਰਮ ਸਭਾ ਵਲੋਂ ਨੰਗਲ ਟਾਊਨਸ਼ਿਪ ਵਿੱਚ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ, ਉਹ ਮਹਾਰਿਸ਼ੀ ਵਾਲਮੀਕੀ ਮੰਦਰ ਵਿਖੇ ਨਤਮਸਕ ਵੀ ਹੋਏ। ਜਿੱਥੇ ਉਨ੍ਹਾਂ ਭਗਵਾਨ ਵਾਲਮੀਕਿ ਜੀ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਅਤੇ ਸਮਾਜ ਲਈ ਉਨ੍ਹਾਂ ਦੀਆਂ ਸਿੱਖਿਆਵਾਂ ਦਾ ਜ਼ਿਕਰ ਕੀਤਾ |
ਇਸ ਮੌਕੇ ਸੰਬੋਧਨ ਕਰਦਿਆਂ, ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਮਹਾਨ ਗ੍ਰੰਥ ਸ਼੍ਰੀ ਰਾਮਾਇਣ ਦੇ ਰਚੇਤਾ ਹੋਣ ਦੇ ਨਾਲ-ਨਾਲ ਮਹਾਨ ਸਮਾਜ ਸੁਧਾਰਕ ਵੀ ਹਨ। ਜਿਨ੍ਹਾਂ ਨੇ ਸਮਾਜ ਨੂੰ ਧਰਮ ਅਤੇ ਗਿਆਨ ਦੀ ਸਿੱਖਿਆ ਪ੍ਰਦਾਨ ਕੀਤੀ। ਅੱਜ ਕਰੋੜਾਂ ਲੋਕ ਉਨ੍ਹਾਂ ਦੇ ਵਿਚਾਰਾਂ ਤੋਂ ਸੇਧ ਲੈ ਰਹੇ ਹਨ ਅਤੇ ਲੈਂਦੇ ਰਹਿਣਗੇ। ਉਨ੍ਹਾਂ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀ ਸਾਰਿਆਂ ਨੂੰ ਹਾਰਦਿਕ ਵਧਾਈ ਦਿੱਤੀ।
ਜਿੱਥੇ ਹੋਰਨਾਂ ਤੋਂ ਇਲਾਵਾ, ਸੁਖਚੈਨ ਸਿੰਘ ਕਮਾਂਡੋ, ਓਮ ਪ੍ਰਕਾਸ਼, ਰਾਜ ਸਿੰਘ ਨੰਗਲ, ਪ੍ਰਤਾਪ ਸੈਣੀ, ਸੰਦੀਪ ਗਿੱਲ, ਸੰਜੇ ਬੋਹਤ, ਸੁਰਿੰਦਰ ਕੁਮਾਰ, ਪ੍ਰਦੀਪ ਸੋਨੀ, ਸੀਨੀਅਰ ਕਾਂਗਰਸੀ ਆਗੂ ਗੁਰਵੀਰ ਸਿੰਘ ਗੱਜਪੁਰ, ਡਾ. ਅੱਛਰ ਸ਼ਰਮਾ, ਡਾ. ਰਵਿੰਦਰ ਦੀਵਾਨ ਆਦਿ ਹਾਜ਼ਰ ਸਨ।