ਮੋਹਾਲੀ: ਮੋਹਾਲੀ ਵਿੱਚ ਪਹਿਲੀ ਵਾਰ ਸਟੈਪ 2 ਸਟੈਪ ਡਾਂਸ ਸਟੂਡੀਓ ਵੱਲੋਂ ਨਵਰਾਤਰੀ ਮੌਕੇ ਡਾਂਡੀਆਂ ਦਾ ਪ੍ਰੋਗਰਾਮ ਕਰਵਾਇਆ ਗਿਆ, ਇਸ ਮੌਕੇ 3 ਸਾਲ ਦੇ ਬੱਚੇ ਤੋਂ ਲੈ ਕੇ 60 ਸਾਲ ਤੱਕ ਦੇ ਨੌਜਵਾਨਾਂ ਵੱਲੋਂ ਹਿੱਸਾ ਲਿਆ ਗਿਆ.
ਇਸ ਬਾਰੇ ਜਾਣਕਾਰੀ ਦੇਂਦੇ ਹੋਏ ਸਟੈਪ 2 ਸਟੈਪ ਦੇ ਐਮ ਡੀ ਸ਼੍ਰੀ ਯਤਿਨ ਗੁਪਤਾ ਨੇ ਦੱਸਿਆ ਕਿ ਡਾਂਡੀਆਂ ਨਾਈਟ ਲਈ ਮੋਹਾਲੀ ਦੇ ਵਸਨੀਕ ਚੰਡੀਗੜ੍ਹ ਜਾਂਦੇ ਸਨ ਇਸ ਲਈ ਉਹਨਾਂ ਨੇ ਇਸ ਵਾਰ ਮੋਹਾਲੀ ਵਿੱਚ ਡਾਂਡੀਆਂ ਨਾਈਟ ਦਾ ਪ੍ਰੋਗਰਾਮ ਕਰਵਾਇਆ.
ਯਤਿਨ ਗੁਪਤਾ ਨੇ ਅੱਗੇ ਦੱਸਿਆ ਕਿ ਡਾਂਡੀਆਂ ਨਾਈਟ ਦੌਰਾਨ ਉਹਨਾਂ ਦੇ ਡਾਂਸ ਸਟੂਡੀਓ ਦੇ ਸਟੂਡੈਂਟ ਵੱਲੋ ਅਲਗ ਅਲਗ ਗਾਣਿਆਂ ਵਿੱਚ ਡਾਂਸ ਕਰਿਆ ਗਿਆ .
ਉਹਨਾ ਕਿਹਾ ਕਿ ਅਗਲੇ ਸਾਲ ਤੋਂ ਡਾਂਡੀਆਂ ਨਾਈਟ ਇਕ ਦੀ ਜਗ੍ਹਾ 3 ਤੋਂ 5 ਦਿਨਾਂ ਤੱਕ ਕਰਵਾਈ ਜਾਵੇਗੀ ਉਹਨਾ ਅੱਗੇ ਦਸਿਆ ਕਿ ਡਾਂਸ ਸਟੂਡੀਓ ਵੱਲੋ ਡਾਂਸ ਕਮਪਟੀਸ਼ਨ ਫੈਸ਼ਨ ਸ਼ੋਂ ਵੀ ਕਰਵਾਏ ਜਾਂਦੇ ਹਨ.
ਉਹਨਾ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਜਿੱਥੇ ਵਰੁਣ ਗੁਪਤਾ, ਆਸ਼ੂ ਸਰ, ਸ਼ਹਿਜਪ੍ਰੀਤ ਕੋਰ ਅਤੇ ਆਸ਼ਾ ਦਾ ਧੰਨਵਾਦ ਕਿੱਤਾ ਓਥੇ ਸਟੂਡੈਂਟ ਦੇ ਮਾਤਾ ਪਿਤਾ ਦਾ ਵੀ ਧੰਨਵਾਦ ਕਰਿਆ .