Follow us

26/10/2024 3:57 am

Search
Close this search box.
Home » News In Punjabi » 36ਵੇਂ ਡੈਂਟਲ ਪੰਦਰਵਾੜੇ ਦੌਰਾਨ ਓ ਪੀ ਡੀ ਸੇਵਾਵਾਂ ਦਾ ਜ਼ਿਲ੍ਹੇ ਚ ਲਗਪਗ 1250 ਮਰੀਜ਼ਾਂ ਨੇ ਲਾਭ ਉਠਾਇਆ

36ਵੇਂ ਡੈਂਟਲ ਪੰਦਰਵਾੜੇ ਦੌਰਾਨ ਓ ਪੀ ਡੀ ਸੇਵਾਵਾਂ ਦਾ ਜ਼ਿਲ੍ਹੇ ਚ ਲਗਪਗ 1250 ਮਰੀਜ਼ਾਂ ਨੇ ਲਾਭ ਉਠਾਇਆ

ਡਾਇਰੈਕਟਰ ਸਿਹਤ ਸੇਵਾਵਾਂ ਡਾ. ਆਦਰਸ਼ਪਾਲ ਕੌਰ ਵੱਲੋਂ 69 ਦੰਦਾਂ ਦੇ ਸੈੱਟ ਵੰਡੇ ਗਏ

ਐੱਸ ਏ ਐੱਸ ਨਗਰ :

ਸਿਵਲ ਸਰਜਨ ਮੁਹਾਲੀ ਡਾ. ਮਹੇਸ਼ ਕੁਮਾਰ ਆਹੂਜਾ ਅਗਵਾਈ ਹੇਠ 36ਵੇਂ ਡੈਂਟਲ ਪੰਦਰਵਾੜੇ ਦਾ ਅੱਜ ਜ਼ਿਲ੍ਹਾ ਹਸਪਤਾਲ ਮੁਹਾਲੀ ਵਿੱਚ ਸਮਾਪਤੀ ਸਮਾਰੋਹ ਕਰਵਾਇਆ ਗਿਆ।


     ਇਸ ਮੌਕੇ ਡਾਇਰੈਕਟਰ ਸਿਹਤ ਸੇਵਾਵਾਂ ਡਾ. ਆਦਰਸ਼ਪਾਲ ਕੌਰ ਵੱਲੋਂ ਜ਼ਿਲ੍ਹਾ ਹਸਪਤਾਲ ਮੋਹਾਲੀ ਵਿਖੇ ਬਣਾਏ ਗਏ ਕੁੱਲ 58 ਅਤੇ ਸਿਵਲ ਡਿਸਪੈਂਸਰੀ ਸੈਕਟਰ 39 ਚੰਡੀਗੜ੍ਹ ਵਿਖੇ ਬਣਾਏ ਗਏ 11 ਦੰਦਾਂ ਦੇ ਸੈਟ ਅੱਜ ਸਿਵਲ ਹਸਪਤਾਲ ਮੋਹਾਲੀ ਵਿਖੇ ਦੰਦਾਂ ਦੇ ਵਿਭਾਗ ਦੇ ਓ.ਪੀ.ਡੀ. ਬਲਾਕ ਵਿੱਚ ਵੰਡੇ ਗਏ।


     ਉਨ੍ਹਾਂ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਜ਼ਿਲ੍ਹੇ ਚ ਦੰਦਾਂ ਦੇ ਵਿਭਾਗ ਦੀਆਂ ਓ ਪੀ ਡੀ ਸੇਵਾਵਾਂ ਦਾ ਲਗਭਗ 1250 ਮਰੀਜ਼ਾਂ ਨੇ ਲਾਭ ਉਠਾਇਆ।


    ਜ਼ਿਲ੍ਹਾ ਡੈਂਟਲ ਸਿਹਤ ਅਫ਼ਸਰ ਮੋਹਾਲੀ ਡਾ. ਪਰਨੀਤ ਗਰੇਵਾਲ, ਐਸ ਐਮ ਓ ਡਾ. ਐਚ ਐਸ ਚੀਮਾ ਅਤੇ ਡਾ. ਵਿਜੇ ਭਗਤ ਨੇ ਇਸ ਮੌਕੇ ਸ਼ਿਕਰਤ ਕੀਤੀ। ਇਸ 36ਵੇਂ ਡੈਂਟਲ ਪੰਦਰਵਾੜੇ ਦੇ ਸਮਾਪਤੀ ਸਮਾਗਮ ਦੌਰਾਨ ਮਾਤਾ ਸਾਹਿਬ ਕੌਰ ਨਰਸਿੰਗ ਕਾਲਜ ਦੇ ਜੀ ਐਨ ਐਮ ਦੀਆਂ ਵਿਦਿਆਰਥਣਾਂ ਨੇ ਮੂੰਹ ਦੇ ਕੈਂਸਰ ਸਬੰਧੀ ਜਾਗਰੂਕਤਾ ਸਬੰਧੀ ਇੱਕ ਨਾਟਕ ਪੇਸ਼ ਕੀਤਾ।


    ਇਸ ਪਖਵਾੜੇ ਦੌਰਾਨ ਦੰਦਾਂ ਦਾ ਇਲਾਜ, ਜਿਸ ਵਿੱਚ ਫਿਲਿੰਗ, ਮਾਈਨਰ ਸਰਜਰੀਆਂ, ਐਕਸਟਰੈਕਸ਼ਨ, ਰੂਟ ਕੈਨਾਲ ਦਾ ਇਲਾਜ ਮੁਫ਼ਤ ਕੀਤਾ ਗਿਆ ਅਤੇ ਮੈਡੀਕਲ ਅਫ਼ਸਰ (ਡੈਂਟਲ) ਵੱਲੋਂ ਸਕੂਲੀ ਸਿਹਤ ਜਾਗਰੂਕਤਾ ਗਤੀਵਿਧੀਆਂ ਵੀ ਕੀਤੀਆਂ ਗਈਆਂ।
ਜ਼ਿਲ੍ਹਾ ਮੁਹਾਲੀ ਨੂੰ 155 ਡੈਂਚਰ ਦੇਣ ਦਾ ਟੀਚਾ ਦਿੱਤਾ ਗਿਆ ਸੀ ਜਦੋਂ ਕਿ  ਟੀਚੇ ਤੋਂ ਵੱਧ 159  ਡੈਂਚਰ ਦਿਤੇ ਗਏ।


     ਡਾਇਰੈਕਟਰ ਸਿਹਤ ਸੇਵਾਵਾਂ ਡਾ. ਆਦਰਸ਼ਪਾਲ ਕੌਰ ਨੇ ਦੰਦਾਂ ਦੇ ਪੰਦਰਵਾੜੇ ਨੂੰ ਸਫਲ ਬਣਾਉਣ ਦੇ ਯਤਨਾਂ ਲਈ ਸਮੂਹ ਸਟਾਫ਼ ਦੀ ਸ਼ਲਾਘਾ ਕੀਤੀ।ਡਾ: ਹਰਪ੍ਰੀਤ ਕੌਰ ਮੈਡੀਕਲ ਅਫਸਰ ਡੈਂਟਲ ਅਤੇ ਜ਼ਿਲ੍ਹਾ ਨੋਡਲ ਅਫ਼ਸਰ ਨੈਸ਼ਨਲ ਓਰਲ ਹੈਲਥ ਪ੍ਰੋਗਰਾਮ ਨੇ ਦੱਸਿਆ ਕਿ 3 ਅਕਤੂਬਰ ਤੋਂ 18 ਅਕਤੂਬਰ ਤੱਕ 36ਵੇਂ ਦੰਦਾਂ ਦੇ ਪੰਦਰਵਾੜੇ ਦੌਰਾਨ ਓਰਲ ਕੈਂਸਰ ਸਕਰੀਨਿੰਗ ਵੀ ਕੀਤੀ ਗਈ ਅਤੇ ਜ਼ਿਲ੍ਹਾ ਮੁਹਾਲੀ ਦੇ ਸਕੂਲਾਂ ਵਿੱਚ ਓਰਲ ਹੈਲਥ ਗਤੀਵਿਧੀਆਂ ਵੀ ਕਰਵਾਈਆਂ ਗਈਆਂ ਤਾਂ ਜੋ ਮੂੰਹ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਜਾ ਸਕੇ।

dawn punjab
Author: dawn punjab

Leave a Comment

RELATED LATEST NEWS

Top Headlines

Live Cricket

Rashifal