Follow us

06/11/2026 9:36 pm

Search
Close this search box.
Home » News In Punjabi » ਚੰਡੀਗੜ੍ਹ » ਮੋਹਾਲੀ ’ਚ 30 ਕਰੋੜ ਦੇ ਵਿਕਾਸ ਕਾਰਜਾਂ ਦੇ ਐਸਟੀਮੇਟ ਪਾਸ, ਸਮਗੌਲੀ ਪ੍ਰਾਜੈਕਟ ਨੂੰ ਵੀ ਹੁਲਾਰਾ

ਮੋਹਾਲੀ ’ਚ 30 ਕਰੋੜ ਦੇ ਵਿਕਾਸ ਕਾਰਜਾਂ ਦੇ ਐਸਟੀਮੇਟ ਪਾਸ, ਸਮਗੌਲੀ ਪ੍ਰਾਜੈਕਟ ਨੂੰ ਵੀ ਹੁਲਾਰਾ

ਫੇਜ਼-5 ਤੋਂ ਬਾਅਦ ਫੇਜ਼-11 ਦੀ ਸਫ਼ਾਈ ਹੋਵੇਗੀ ਤਰਜੀਹ; 21 ਕਰੋੜ ਦੇ ਕੂੜਾ ਪ੍ਰਬੰਧਨ ਪ੍ਰਾਜੈਕਟ ਲਈ ਟੈਂਡਰ ਪ੍ਰਕਿਰਿਆ ਜਾਰੀ

Mohali Development: 30 Crore Projects Approved, Samgauli Waste Project : ਮੋਹਾਲੀ ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ (F&CC) ਦੀ ਮੀਟਿੰਗ ਵਿੱਚ ਸ਼ਹਿਰ ਦੇ ਵਿਕਾਸ ਕਾਰਜਾਂ ਨਾਲ ਸਬੰਧਤ ਕਰੀਬ 30 ਕਰੋੜ ਰੁਪਏ ਦੇ ਨਵੇਂ ਐਸਟੀਮੇਟਾਂ ਨੂੰ ਮਨਜ਼ੂਰੀ ਦਿੱਤੀ ਗਈ। ਇਸ ਤੋਂ ਇਲਾਵਾ 9 ਕਰੋੜ ਰੁਪਏ ਦੇ ਵਿਕਾਸ ਕਾਰਜਾਂ, 4 ਕਰੋੜ ਰੁਪਏ ਦੇ ਜਿੰਮ ਪ੍ਰਾਜੈਕਟਾਂ ਅਤੇ 2 ਕਰੋੜ ਰੁਪਏ ਦੇ ਪਬਲਿਕ ਹੈਲਥ ਨਾਲ ਸਬੰਧਤ ਕੰਮਾਂ ਨੂੰ ਵੀ ਪ੍ਰਵਾਨਗੀ ਦਿੱਤੀ ਗਈ। ਮੀਟਿੰਗ ਵਿੱਚ ਮੇਅਰ ਸਰਬਜੀਤ ਸਿੰਘ ਸਮਾਣਾ ਤੋਂ ਇਲਾਵਾ ਸੀਨੀਅਰ ਡਿਪਟੀ ਮੇਅਰ ਆਰ.ਪੀ. ਸ਼ਰਮਾ, ਡਿਪਟੀ ਮੇਅਰ ਹਰਪਾਲ ਸਿੰਘ ਚੰਨਾ, ਨਗਰ ਨਿਗਮ ਕਮਿਸ਼ਨਰ ਸੰਦੀਪ ਸਿੰਘ ਗੜ੍ਹਾ, ਐੱਸ.ਈ. ਕਮਲਜੀਤ ਸਿੰਘ ਅਤੇ ਕਮੇਟੀ ਦੇ ਹੋਰ ਮੈਂਬਰ ਮੌਜੂਦ ਸਨ।

ਮੀਟਿੰਗ ਤੋਂ ਬਾਅਦ ਮੇਅਰ ਸਰਬਜੀਤ ਸਿੰਘ ਸਮਾਣਾ ਨੇ ਦੱਸਿਆ ਕਿ ਸਮਗੌਲੀ ਵਿਖੇ ਕੂੜਾ ਪ੍ਰਬੰਧਨ ਪ੍ਰਾਜੈਕਟ ਲਈ ਕਰੀਬ 21 ਕਰੋੜ ਰੁਪਏ ਦਾ ਟੈਂਡਰ ਪ੍ਰਕਿਰਿਆ ਅਧੀਨ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਵਿਸਥਾਰਿਤ ਖੇਤਰਾਂ ਵਿੱਚ ਸਫ਼ਾਈ, ਸਵੀਪਿੰਗ ਅਤੇ ਸਾਲਿਡ ਵੇਸਟ ਮੈਨੇਜਮੈਂਟ ਨਾਲ ਸਬੰਧਤ ਤਿੰਨ-ਚਾਰ ਹੋਰ ਵੱਡੇ ਟੈਂਡਰ ਵੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਦੀ ਲਾਗਤ ਅਤੇ ਮੌਜੂਦਾ ਸਥਿਤੀ ਬਾਰੇ ਜਲਦੀ ਹੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ।

ਫੇਜ਼-5 ਤੋਂ ਬਾਅਦ ਫੇਜ਼-11 ਦੀ ਵਾਰੀ

ਫੇਜ਼-5 ਦੇ ਕੂੜਾ ਡੰਪ ਦੇ ਮੁੱਦੇ ’ਤੇ ਮੇਅਰ ਨੇ ਕਿਹਾ ਕਿ ਉੱਥੇ ਮੁੱਖ ਸਮੱਸਿਆ ਹੌਰਟੀਕਲਚਰ ਵੇਸਟ ਦੀ ਸੀ, ਜਿਸ ਦਾ ਜ਼ਿਆਦਾਤਰ ਹਿੱਸਾ ਚੁੱਕਿਆ ਜਾ ਚੁੱਕਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਨਿਰਧਾਰਤ ਸਮੇਂ ਅੰਦਰ ਸਫ਼ਾਈ ਦਾ ਕੰਮ ਮੁਕੰਮਲ ਕੀਤਾ ਗਿਆ ਹੈ ਅਤੇ ਹੁਣ ਲੋਕਾਂ ਦੀ ਸਹੂਲਤ ਲਈ ਉੱਥੇ ਮੰਡੀ ਲਗਾਉਣ ਦਾ ਰਾਹ ਪੱਧਰਾ ਹੋ ਗਿਆ ਹੈ।

ਸਥਾਨਕ ਆਗੂਆਂ ਵੱਲੋਂ ਇਸ ਮੁੱਦੇ ਨੂੰ ਉਠਾਏ ਜਾਣ ਬਾਰੇ ਉਨ੍ਹਾਂ ਕਿਹਾ, “ਮੈਨੂੰ ਸਮਝ ਨਹੀਂ ਆਉਂਦੀ ਕਿ ਸਥਾਨਕ ਆਗੂ ਇਸ ਮੁੱਦੇ ਦਾ ਸਿਆਸੀਕਰਨ ਕਰਕੇ ਲੋਕਾਂ ਨੂੰ ਕਿਉਂ ਪ੍ਰੇਸ਼ਾਨ ਕਰਨਾ ਚਾਹੁੰਦੇ ਹਨ। ਕੁਝ ਮੁੱਦੇ ਲੋਕਾਂ ਦੀਆਂ ਜ਼ਿੰਦਗੀਆਂ ਅਤੇ ਬੁਨਿਆਦੀ ਸਹੂਲਤਾਂ ਨਾਲ ਜੁੜੇ ਹੁੰਦੇ ਹਨ। ਇਨ੍ਹਾਂ ਨੂੰ ਘੱਟੋ-ਘੱਟ ਸਿਆਸਤ ਤੋਂ ਦੂਰ ਰੱਖਣਾ ਚਾਹੀਦਾ ਹੈ ਅਤੇ ਨਗਰ ਨਿਗਮ ਨੂੰ ਸਹਿਯੋਗ ਦੇਣਾ ਚਾਹੀਦਾ ਹੈ।”

ਉਨ੍ਹਾਂ ਕਿਹਾ ਕਿ ਸਮਗੌਲੀ ਪ੍ਰਾਜੈਕਟ ਤਿਆਰ ਹੋਣ ਤੱਕ ਸ਼ਹਿਰ ਵਿੱਚ ਕੂੜਾ ਪ੍ਰਬੰਧਨ ਦੇ ਮੌਜੂਦਾ ਪ੍ਰਬੰਧਾਂ ਨੂੰ ਜਾਰੀ ਰੱਖਿਆ ਜਾਵੇਗਾ।

ਰੋਜ਼ਾਨਾ ਕੂੜੇ ਕਾਰਨ ਫੇਜ਼-11 ’ਚ ਆ ਰਹੀ ਮੁਸ਼ਕਲ

ਫੇਜ਼-11 ਵਿੱਚ ਕੂੜੇ ਦੀ ਸਮੱਸਿਆ ਬਰਕਰਾਰ ਰਹਿਣ ਬਾਰੇ ਮੇਅਰ ਨੇ ਕਿਹਾ ਕਿ ਫੇਜ਼-5 ਅਤੇ ਫੇਜ਼-11 ਨਗਰ ਨਿਗਮ ਦੀ ਸਫ਼ਾਈ ਮੁਹਿੰਮ ਦੀਆਂ ਮੁੱਖ ਤਰਜੀਹਾਂ ਹਨ, ਕਿਉਂਕਿ ਇਨ੍ਹਾਂ ਦੋਵਾਂ ਖੇਤਰਾਂ ਦੇ ਵਸਨੀਕਾਂ ਨੂੰ ਸਭ ਤੋਂ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ।

ਉਨ੍ਹਾਂ ਕਿਹਾ, “ਫੇਜ਼-11 ਵਿੱਚੋਂ ਵੀ ਕਾਫ਼ੀ ਹੱਦ ਤੱਕ ਕੂੜਾ ਚੁੱਕਿਆ ਗਿਆ ਹੈ, ਪਰ ਸ਼ਹਿਰ ਵਿੱਚੋਂ ਰੋਜ਼ਾਨਾ ਨਿਕਲਣ ਵਾਲਾ ਕੂੜਾ ਉੱਥੇ ਪਹੁੰਚਣ ਕਾਰਨ ਸਮੱਸਿਆ ਆ ਰਹੀ ਹੈ। ਇਸ ਨੂੰ ਜਲਦੀ ਹੀ ਮੈਨੇਜ ਕਰ ਲਿਆ ਜਾਵੇਗਾ। ਸਮਗੌਲੀ ਪ੍ਰਾਜੈਕਟ ਤਿਆਰ ਹੋਣ ਤੋਂ ਬਾਅਦ ਕੂੜੇ ਦੇ ਨਿਪਟਾਰੇ ਦੀ ਸਮੱਸਿਆ ਨਹੀਂ ਰਹੇਗੀ। ਹਾਲਾਂਕਿ, ਇਸ ਤੋਂ ਪਹਿਲਾਂ ਵੀ ਫੇਜ਼-11 ਦੀ ਸਫ਼ਾਈ ਵਿਵਸਥਾ ਸੁਚਾਰੂ ਬਣਾਉਣ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।”

—————

Mohali Municipal Corporation, F&CC Meeting Mohali, Samgauli Waste Management Project, Phase 5 Garbage Dump, Phase 11 Garbage Problem, Mayor Sarbjit Singh Samana

dawnpunjab
Author: dawnpunjab

Leave a Comment

RELATED LATEST NEWS

Top Headlines

ਦੀਵਾਲੀ ਮਨਾਉਣ ਘਰ ਜਾ ਰਹੇ ਯਾਤਰੀਆਂ ਦੀ ਟਰੇਨ ਬਣੀ ਅੱਗ ਦਾ ਗੋਲਾ, 4 ਬੋਗੀਆਂ ਸੜੀਆਂ

ਰਾਜਪੁਰਾ ਨੇੜੇ ਅੰਮ੍ਰਿਤਸਰ ਤੋਂ ਕਟਿਹਾਰ ਜਾ ਰਹੀ ਕਰਮਭੂਮੀ ਐਕਸਪ੍ਰੈੱਸ ਵਿੱਚ ਲੱਗੀ ਅੱਗ; ਯਾਤਰੀਆਂ ਵਿੱਚ ਮਚੀ ਹਫੜਾ-ਦਫੜੀ, ਡੱਬਿਆਂ ਵਿੱਚੋਂ ਛਾਲਾਂ ਮਾਰ

Live Cricket

Rashifal