Follow us

30/10/2026 8:45 pm

Search
Close this search box.
Home » Uncategorized » ਬਦਰੀਨਾਥ ਤੋਂ ਪਰਤ ਰਿਹਾ ਹੈਲੀਕਾਪਟਰ ਜੋਸ਼ੀਮਠ ਨੇੜੇ ਕਰੈਸ਼, ਪਾਇਲਟ ਸਮੇਤ 6 ਦੀ ਮੌਤ

ਬਦਰੀਨਾਥ ਤੋਂ ਪਰਤ ਰਿਹਾ ਹੈਲੀਕਾਪਟਰ ਜੋਸ਼ੀਮਠ ਨੇੜੇ ਕਰੈਸ਼, ਪਾਇਲਟ ਸਮੇਤ 6 ਦੀ ਮੌਤ

ਬਦਰੀਨਾਥ ਤੋਂ ਪਰਤ ਰਿਹਾ ਹੈਲੀਕਾਪਟਰ ਜੋਸ਼ੀਮਠ ਨੇੜੇ ਕਰੈਸ਼, ਪਾਇਲਟ ਸਮੇਤ 6 ਦੀ ਮੌਤ

ਚਾਏ ਪਿੰਡ ਦੀ ਪਹਾੜੀ ਨੇੜੇ ਟੁੱਟਿਆ ਸੀ ਸੰਪਰਕ, ਡਰੋਨ ਦੀ ਮਦਦ ਨਾਲ ਚਲਾਈ ਗਈ ਭਾਲ ਮੁਹਿੰਮ

ਮੋਹਾਲੀ :  ਉੱਤਰਾਖੰਡ ਦੇ ਜੋਸ਼ੀਮਠ ਨੇੜੇ ਸ਼ੁੱਕਰਵਾਰ ਨੂੰ ਬਦਰੀਨਾਥ ਤੋਂ ਪਰਤ ਰਿਹਾ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਸ ਦਰਦਨਾਕ ਹਾਦਸੇ ਵਿੱਚ ਪਾਇਲਟ ਸਮੇਤ ਹੈਲੀਕਾਪਟਰ ਵਿੱਚ ਸਵਾਰ ਸਾਰੇ 6 ਲੋਕਾਂ ਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਹੈਲੀਕਾਪਟਰ ਬਦਰੀਨਾਥ ਮੰਦਰ ਤੋਂ ਵਾਪਸ ਆ ਰਿਹਾ ਸੀ। ਇਸ ਦੌਰਾਨ ਜੋਸ਼ੀਮਠ ਦੇ ਮਾਰਵਾੜੀ ਖੇਤਰ ਵਿੱਚ ਚਾਏ ਪਿੰਡ ਦੀ ਪਹਾੜੀ ਨੇੜੇ ਹੈਲੀਕਾਪਟਰ ਨਾਲ ਸੰਪਰਕ ਟੁੱਟ ਗਿਆ। ਇਸ ਤੋਂ ਬਾਅਦ ਹੈਲੀਕਾਪਟਰ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਅਤੇ ਉਸ ਦੇ ਹਾਦਸਾਗ੍ਰਸਤ ਹੋਣ ਦਾ ਖਦਸ਼ਾ ਜਤਾਇਆ ਗਿਆ।

ਹਾਦਸੇ ਤੋਂ ਬਾਅਦ ਪਾਇਲਟ ਨਾਲ ਸੰਪਰਕ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਕੋਈ ਜਵਾਬ ਨਹੀਂ ਮਿਲਿਆ। ਇਸ ਤੋਂ ਬਾਅਦ ਹੈਲੀਕਾਪਟਰ ਦੀ ਭਾਲ ਲਈ ਡਰੋਨ ਦੀ ਮਦਦ ਲਈ ਗਈ। ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨਿਕ ਅਤੇ ਬਚਾਅ ਟੀਮਾਂ ਨੂੰ ਮੌਕੇ ਵੱਲ ਰਵਾਨਾ ਕੀਤਾ ਗਿਆ।

ਚਮੋਲੀ ਦੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਵੇਕ ਪ੍ਰਕਾਸ਼ ਨੇ ਦੱਸਿਆ ਕਿ ਹੈਲੀਕਾਪਟਰ ਦਾ ਪਤਾ ਲਗਾਉਣ ਲਈ ਇਲਾਕੇ ਵਿੱਚ ਖੋਜ ਅਤੇ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਸੀ।

————

 

 

Joshimath Helicopter Crash, Badrinath Helicopter Accident, Uttarakhand Helicopter Crash, 6 Killed in Helicopter Crash

 

dawnpunjab
Author: dawnpunjab

Leave a Comment

RELATED LATEST NEWS

Top Headlines

Live Cricket

Rashifal