Follow us

23/10/2026 11:13 pm

Search
Close this search box.
Home » News In Punjabi » ਚੰਡੀਗੜ੍ਹ » ਮੋਹਾਲੀ ਸੈਕਟਰ-87: ਕਿਸਾਨਾਂ ਨੂੰ ₹70 ਕਰੋੜ ਪ੍ਰਤੀ ਏਕੜ ਮੁਆਵਜ਼ਾ ਦੇਵੇ ਸਰਕਾਰ, ਪਰਵਿੰਦਰ ਸੋਹਾਣਾ ਦੀ ਮੰਗ

ਮੋਹਾਲੀ ਸੈਕਟਰ-87: ਕਿਸਾਨਾਂ ਨੂੰ ₹70 ਕਰੋੜ ਪ੍ਰਤੀ ਏਕੜ ਮੁਆਵਜ਼ਾ ਦੇਵੇ ਸਰਕਾਰ, ਪਰਵਿੰਦਰ ਸੋਹਾਣਾ ਦੀ ਮੰਗ

ਮੋਹਾਲੀ ਸੈਕਟਰ-87: ਕਿਸਾਨਾਂ ਨੂੰ ₹70 ਕਰੋੜ ਪ੍ਰਤੀ ਏਕੜ ਮੁਆਵਜ਼ਾ ਦੇਵੇ ਸਰਕਾਰ, ਸੋਹਾਣਾ ਦੀ ਮੰਗ

ਡਾਨ ਪੰਜਾਬ ਬਿਊਰੋ, ਮੋਹਾਲੀ, 23 ਅਕਤੂਬਰ: Mohali Sector 87 Land Acquisition ਮੋਹਾਲੀ ਦੇ ਸੈਕਟਰ-87 ਲਈ ਜ਼ਮੀਨ ਐਕਵਾਇਰ ਕਰਨ ਵਾਸਤੇ ਤੈਅ ਕੀਤੇ ਗਏ ਮੁਆਵਜ਼ੇ ਦੇ ਐਵਾਰਡ ’ਤੇ ਸਵਾਲ ਚੁੱਕਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਰਵਿੰਦਰ ਸਿੰਘ ਸੋਹਾਣਾ ਨੇ ਸਰਕਾਰ ਤੋਂ ਕਿਸਾਨਾਂ ਨੂੰ 50 ਤੋਂ 70 ਕਰੋੜ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇਸ ਜ਼ਮੀਨ ਦੀ ਬਾਜ਼ਾਰੀ ਕੀਮਤ ਲਗਭਗ 100 ਕਰੋੜ ਰੁਪਏ ਪ੍ਰਤੀ ਏਕੜ ਹੈ।

ਸੋਹਾਣਾ ਨੇ ਕਿਹਾ ਕਿ ਸੈਕਟਰ-87 ਲਈ ਸੰਭਾਲਕੀ, ਨਾਨੂ ਮਾਜਰਾ, ਸੋਹਾਣਾ ਅਤੇ ਮਾਣਕ ਮਾਜਰਾ ਦੇ ਕਿਸਾਨਾਂ ਦੀ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ। ਅਜਿਹੇ ਵਿੱਚ ਸਰਕਾਰ ਨੂੰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਦਿਆਂ ਜ਼ਮੀਨ ਦੀ ਅਸਲ ਬਾਜ਼ਾਰੀ ਕੀਮਤ ਦੇ ਅਨੁਸਾਰ ਮੁਆਵਜ਼ਾ ਤੈਅ ਕਰਨਾ ਚਾਹੀਦਾ ਹੈ।

ਅਕਾਲੀ ਆਗੂ ਨੇ ਮੌਜੂਦਾ Land Acquisition Award ’ਤੇ ਸਵਾਲ ਚੁੱਕਦਿਆਂ ਇਸ ਨੂੰ ਕਿਸਾਨਾਂ ਨਾਲ ਬੇਇਨਸਾਫ਼ੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜ਼ਮੀਨ ਕਿਸਾਨਾਂ ਦੀ ਰੋਜ਼ੀ-ਰੋਟੀ ਦਾ ਅਹਿਮ ਸਾਧਨ ਹੈ ਅਤੇ ਇਸ ਨੂੰ ਐਕਵਾਇਰ ਕਰਨ ਸਮੇਂ ਉਚਿਤ ਮੁਆਵਜ਼ਾ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੈ।

ਉਨ੍ਹਾਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੋਂ ਮੰਗ ਕੀਤੀ ਕਿ Mohali Sector 87 Land Acquisition ਲਈ ਤੈਅ ਕੀਤੀਆਂ ਮੁਆਵਜ਼ਾ ਦਰਾਂ ਦੀ ਸਮੀਖਿਆ ਕੀਤੀ ਜਾਵੇ ਅਤੇ ਪ੍ਰਭਾਵਿਤ ਕਿਸਾਨਾਂ ਨੂੰ ਉਨ੍ਹਾਂ ਦੀ ਜ਼ਮੀਨ ਦਾ ਉਚਿਤ ਮੁੱਲ ਦਿੱਤਾ ਜਾਵੇ।

ਸੋਹਾਣਾ ਨੇ ਕਿਹਾ ਕਿ ਸਰਕਾਰ ਨੂੰ ਚਾਰਾਂ ਪਿੰਡਾਂ ਦੇ ਕਿਸਾਨਾਂ ਦੀਆਂ ਮੰਗਾਂ ਗੰਭੀਰਤਾ ਨਾਲ ਸੁਣ ਕੇ ਅਜਿਹਾ ਫ਼ੈਸਲਾ ਲੈਣਾ ਚਾਹੀਦਾ ਹੈ, ਜਿਸ ਨਾਲ ਜ਼ਮੀਨ ਐਕਵਾਇਰ ਹੋਣ ਕਾਰਨ ਕਿਸਾਨਾਂ ਨੂੰ ਆਰਥਿਕ ਨੁਕਸਾਨ ਨਾ ਝੱਲਣਾ ਪਵੇ।

 

———–

Mohali Sector 87 Land Acquisition, Parvinder Singh Sohna, Farmers Compensation Punjab, Mohali Land Rates, Sector 87 Compensation Award

 

dawn punjab
Author: dawn punjab

Leave a Comment

RELATED LATEST NEWS