Follow us

03/07/2026 1:35 am

Search
Close this search box.
Home » News In Punjabi » ਚੰਡੀਗੜ੍ਹ » ਅਟਾਵਾ-ਸੈਕਟਰ 42 ਦੀਆਂ ਖਸਤਾਹਾਲ ਸੜਕਾਂ ਖ਼ਿਲਾਫ਼ ਬੰਟੀ ਦਾ ਧਰਨਾ, ‘ਟੈਕਸ ਲੈਂਦੇ ਹੋ ਤਾਂ ਸੜਕਾਂ ਵੀ ਬਣਾਓ’

ਅਟਾਵਾ-ਸੈਕਟਰ 42 ਦੀਆਂ ਖਸਤਾਹਾਲ ਸੜਕਾਂ ਖ਼ਿਲਾਫ਼ ਬੰਟੀ ਦਾ ਧਰਨਾ, ‘ਟੈਕਸ ਲੈਂਦੇ ਹੋ ਤਾਂ ਸੜਕਾਂ ਵੀ ਬਣਾਓ’

ਅਟਾਵਾ-ਸੈਕਟਰ 42 ਦੀਆਂ ਖਸਤਾਹਾਲ ਸੜਕਾਂ ਖ਼ਿਲਾਫ਼ ਬੰਟੀ ਦਾ ਧਰਨਾ, ‘ਟੈਕਸ ਲੈਂਦੇ ਹੋ ਤਾਂ ਸੜਕਾਂ ਵੀ ਬਣਾਓ’

Bad condition of road: ਚੰਡੀਗੜ੍ਹ ਨਗਰ ਨਿਗਮ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਅਤੇ ਪਾਰਸ਼ਦ ਜਸਬੀਰ ਸਿੰਘ ਬੰਟੀ ਨੇ ਮੰਗਲਵਾਰ ਨੂੰ ਪਿੰਡ ਅਟਾਵਾ ਅਤੇ ਸੈਕਟਰ-42 ਦੀਆਂ ਜਰਜਰ ਸੜਕਾਂ ਦੇ ਮੁੱਦੇ ਨੂੰ ਲੈ ਕੇ ਸਥਾਨਕ ਦੁਕਾਨਦਾਰਾਂ ਅਤੇ ਵਸਨੀਕਾਂ ਨਾਲ ਧਰਨਾ-ਪ੍ਰਦਰਸ਼ਨ ਕੀਤਾ। ਉਨ੍ਹਾਂ ਨਗਰ ਨਿਗਮ ਪ੍ਰਸ਼ਾਸਨ ਤੋਂ ਸੜਕਾਂ ਦੇ ਤੁਰੰਤ ਨਿਰਮਾਣ ਅਤੇ ਮੁਰੰਮਤ ਦੀ ਮੰਗ ਕਰਦਿਆਂ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ’ਤੇ ਗੰਭੀਰ ਚਿੰਤਾ ਜਤਾਈ।

ਧਰਨੇ ਨੂੰ ਸੰਬੋਧਨ ਕਰਦਿਆਂ ਜਸਬੀਰ ਸਿੰਘ ਬੰਟੀ ਨੇ ਕਿਹਾ, “ਜੇ ਚੰਡੀਗੜ੍ਹ ਪ੍ਰਸ਼ਾਸਨ ਆਪਣੇ ਅਧੀਨ ਆਉਣ ਵਾਲੀਆਂ ਸੜਕਾਂ ਦੀ ਸਮੇਂ-ਸਿਰ ਮੁਰੰਮਤ ਅਤੇ ਨਿਰਮਾਣ ਕਰਵਾ ਸਕਦਾ ਹੈ ਤਾਂ ਨਗਰ ਨਿਗਮ ਆਪਣੀਆਂ ਸੜਕਾਂ ਲਈ ਫੰਡਾਂ ਦੀ ਘਾਟ ਦਾ ਬਹਾਨਾ ਕਿਉਂ ਬਣਾ ਰਿਹਾ ਹੈ? ਲੋਕ ਜਾਣਨਾ ਚਾਹੁੰਦੇ ਹਨ ਕਿ ਸੜਕਾਂ ਲਈ ਲੋੜੀਂਦਾ ਬਜਟ ਕਿਉਂ ਨਹੀਂ ਮਿਲ ਰਿਹਾ।”

Also read: 67,563 Govt Jobs in Four Years, 523 More Appointments in Health Dept: CM Mann

ਉਨ੍ਹਾਂ ਕਿਹਾ ਕਿ ਪਿੰਡ ਇਟਾਵਾ ਅਤੇ ਸੈਕਟਰ-42 ਦੀਆਂ ਕਈ ਸੜਕਾਂ ਲੰਬੇ ਸਮੇਂ ਤੋਂ ਖਸਤਾਹਾਲ ਹਨ, ਜਿਸ ਕਾਰਨ ਰੋਜ਼ਾਨਾ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਵੱਡੇ-ਵੱਡੇ ਖੱਡਿਆਂ ਕਾਰਨ ਵਾਹਨ ਚਾਲਕਾਂ, ਰਾਹਗੀਰਾਂ ਅਤੇ ਸਕੂਲੀ ਬੱਚਿਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਲੋਕ ਜ਼ਖ਼ਮੀ ਹੋ ਚੁੱਕੇ ਹਨ, ਪਰ ਨਿਗਮ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ।

Also read: Punjab Youth Congress Holds Massive Mashaal March Against NEET Paper Leak

ਬੰਟੀ ਨੇ ਮੇਅਰ ਅਤੇ ਨਗਰ ਨਿਗਮ ਕਮਿਸ਼ਨਰ ਤੋਂ ਸਵਾਲ ਕਰਦਿਆਂ ਕਿਹਾ, “ਜਦੋਂ ਲੋਕ ਨਿਯਮਿਤ ਤੌਰ ’ਤੇ ਹਾਊਸ ਟੈਕਸ ਅਤੇ ਹੋਰ ਕਰ ਅਦਾ ਕਰ ਰਹੇ ਹਨ ਤਾਂ ਉਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਕਿਉਂ ਰੱਖਿਆ ਜਾ ਰਿਹਾ ਹੈ? ਇਹ ਵੀ ਦੱਸਿਆ ਜਾਵੇ ਕਿ ਇਨ੍ਹਾਂ ਮਹੱਤਵਪੂਰਨ ਸੜਕਾਂ ਦਾ ਨਿਰਮਾਣ ਕਦੋਂ ਸ਼ੁਰੂ ਹੋਵੇਗਾ।”

Also read: Punjab to Post Women Employees Within 40 km of Home: CM Mann

ਉਨ੍ਹਾਂ ਦੋਸ਼ ਲਾਇਆ ਕਿ ਕਰੋੜਾਂ ਰੁਪਏ ਟੈਕਸ ਵਸੂਲਣ ਦੇ ਬਾਵਜੂਦ ਸੜਕਾਂ, ਸਫ਼ਾਈ, ਪਾਰਕਾਂ ਅਤੇ ਹੋਰ ਨਾਗਰਿਕ ਸਹੂਲਤਾਂ ਦੀ ਹਾਲਤ ਸੰਤੋਸ਼ਜਨਕ ਨਹੀਂ ਹੈ। “ਵਿਕਾਸ ਸਿਰਫ਼ ਐਲਾਨਾਂ ਨਾਲ ਨਹੀਂ, ਸਗੋਂ ਜ਼ਮੀਨੀ ਪੱਧਰ ’ਤੇ ਦਿਖਣ ਵਾਲੇ ਕੰਮਾਂ ਨਾਲ ਸਾਬਤ ਹੁੰਦਾ ਹੈ,” ਉਨ੍ਹਾਂ ਕਿਹਾ।

Also read: ਮੋਹਾਲੀ ਦੇ ਪਿੰਡਾਂ ਵਿੱਚ ਅਕਾਲੀ ਦਲ ਦੀਆਂ ਮੀਟਿੰਗਾਂ ਨੂੰ ਭਰਵਾਂ ਹੁੰਗਾਰਾ, 2027 ‘ਚ ਬਣੇਗੀ ਅਕਾਲੀ ਸਰਕਾਰ : ਪਰਵਿੰਦਰ ਸੋਹਾਣਾ

ਸਾਬਕਾ ਸੀਨੀਅਰ ਡਿਪਟੀ ਮੇਅਰ ਨੇ ਮੰਗ ਕੀਤੀ ਕਿ ਇਟਾਵਾ ਅਤੇ ਸੈਕਟਰ-42 ਦੀਆਂ ਖਸਤਾਹਾਲ ਸੜਕਾਂ ਦਾ ਨਿਰਮਾਣ ਤੁਰੰਤ ਸ਼ੁਰੂ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲੇ ਅਤੇ ਹਾਦਸਿਆਂ ’ਤੇ ਰੋਕ ਲੱਗ ਸਕੇ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਵਿੱਚ ਵਿਕਾਸ, ਜਵਾਬਦੇਹੀ ਅਤੇ ਬੁਨਿਆਦੀ ਸਹੂਲਤਾਂ ਸਭ ਤੋਂ ਵੱਡੇ ਮੁੱਦੇ ਹੋਣਗੇ।

ਧਰਨੇ ਵਿੱਚ ਵੱਡੀ ਗਿਣਤੀ ਵਿੱਚ ਦੁਕਾਨਦਾਰਾਂ, ਸਥਾਨਕ ਵਸਨੀਕਾਂ ਅਤੇ ਇਲਾਕੇ ਦੇ ਪਤਵੰਤਿਆਂ ਨੇ ਸ਼ਮੂਲੀਅਤ ਕਰਦਿਆਂ ਸੜਕਾਂ ਦੇ ਜਲਦ ਨਿਰਮਾਣ ਦੀ ਮੰਗ ਦੁਹਰਾਈ।

dawn punjab
Author: dawn punjab

Leave a Comment

RELATED LATEST NEWS