“ਕੂੜਾ ਨਹੀਂ, ਭ੍ਰਿਸ਼ਟਾਚਾਰ ਪ੍ਰੋਸੈਸ ਕਰ ਰਹੀ ਭਾਜਪਾ : AAP
96 ਟਨ ਗਾਇਬ, ₹202 ਕਰੋੜ ਖਰਚ, ਨਤੀਜਾ ਸਿਫ਼ਰ… ਜ਼ਿੰਮੇਵਾਰੀ ਕੌਣ ਲਏਗਾ?”
DPB,Chandigarh, 23 April: Dadumajra Dumping ground issue: ਅੱਜ ਸੈਕਟਰ-39 ਸਥਿਤ ਆਮ ਆਦਮੀ ਪਾਰਟੀ ਦਫ਼ਤਰ ਵਿੱਚ ਇੱਕ ਮਹੱਤਵਪੂਰਨ ਪ੍ਰੈਸ ਕਾਨਫਰੰਸ ਆਯੋਜਿਤ ਕੀਤੀ ਗਈ। ਇਸ ਮੌਕੇ ‘ਤੇ ਕੌਂਸਲਰ ਹਰਦੀਪ ਸਿੰਘ ਬੁਟੇਰਲਾ, ਸਾਬਕਾ ਮੇਅਰ ਕੁਲਦੀਪ ਕੁਮਾਰ ਢਲੋਰ, ਪਾਰਟੀ ਪ੍ਰਵਕਤਾ ਯੋਗੇਸ਼ ਢੀਂਗਰਾ ਅਤੇ ਸਟੇਟ ਮੀਡੀਆ ਇੰਚਾਰਜ ਵਿਕਰਾਂਤ ਏ ਤੰਵਰ ਨੇ ਇਕ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ“ਕੂੜਾ ਨਹੀਂ, ਭ੍ਰਿਸ਼ਟਾਚਾਰ ਪ੍ਰੋਸੈਸ ਕਰ ਰਹੀ ਭਾਜਪਾ”
ਕੌਂਸਲਰ ਹਰ³ਦੀਪ ਸਿੰਘ ਬੁਟੇਰਲਾ ਨੇ ਚੰਡੀਗੜ੍ਹ ਵਿੱਚ ਕੂੜਾ ਪ੍ਰਬੰਧਨ ਨਾਲ ਜੁੜੇ ਗੰਭੀਰ ਮਸਲਿਆਂ ਨੂੰ ਮੀਡੀਆ ਸਾਹਮਣੇ ਰੱਖਿਆ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਕੂੜੇ ਦੇ ਨਿਪਟਾਰੇ ਦਾ ਮਾਮਲਾ ਹੁਣ ਬਹੁਤ ਹੀ ਚਿੰਤਾਜਨਕ ਸਥਿਤੀ ਵਿੱਚ ਪਹੁੰਚ ਚੁੱਕਾ ਹੈ ਅਤੇ ਇਸ ਨਾਲ ਚੰਡੀਗੜ੍ਹ ਪ੍ਰਸ਼ਾਸਨ ਅਤੇ ਭਾਜਪਾ ਸ਼ਾਸਿਤ ਨਗਰ ਨਿਗਮ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ।
ਉਨ੍ਹਾਂ ਨੇ ਨੇਸ਼ਨਲ ਗ੍ਰੀਨ ਟ੍ਰਿਬਿਊਨਲ (NGT) ਵਿੱਚ ਦਾਖਲ ਕੀਤੀ ਗਈ ਇੱਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਹਰ ਰੋਜ਼ 286 ਮੈਟਰਿਕ ਟਨ ਕੂੜਾ ਪ੍ਰੋਸੈਸ ਕੀਤਾ ਜਾ ਰਿਹਾ ਹੈ, ਪਰ ਲਗਭਗ 96 ਮੈਟਰਿਕ ਟਨ ਕੂੜੇ ਦਾ ਕੋਈ ਸਪਸ਼ਟ ਹਿਸਾਬ ਨਹੀਂ ਹੈ। ਉਨ੍ਹਾਂ ਨੇ ਪਹਿਲਾ ਸਵਾਲ ਉਠਾਇਆ“ਆਖਿਰ ਇਹ 96 ਮੈਟਰਿਕ ਟਨ ਕੂੜਾ ਕਿੱਥੇ ਜਾ ਰਿਹਾ ਹੈ?”
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕੁਝ ਦਿਨ ਪਹਿਲਾਂ ਡਾ. ਸਨੀ ਅਹਲੂਵਾਲੀਆ ਵੱਲੋਂ ਪੰਜਾਬ ਵੱਲ ਜਾ ਰਹੇ ਕੂੜੇ ਦੇ ਟਰੱਕ ਰੋਕੇ ਗਏ ਸਨ, ਜਿਸ ਨੂੰ ਉਸ ਸਮੇਂ ਪ੍ਰਸ਼ਾਸਨ ਨੇ ਨਕਾਰ ਦਿੱਤਾ ਸੀ। ਪਰ ਹੁਣ ਰਿਪੋਰਟ ਵਿੱਚ ਸਾਫ਼ ਹੋ ਗਿਆ ਹੈ ਕਿ ਕੂੜੇ ਦਾ ਠੀਕ ਤਰੀਕੇ ਨਾਲ ਨਿਪਟਾਰਾ ਨਹੀਂ ਕੀਤਾ ਜਾ ਰਿਹਾ, ਸਗੋਂ ਉਸ ਨੂੰ ਵੱਖ-ਵੱਖ ਥਾਵਾਂ ‘ਤੇ ਸੁੱਟਿਆ ਜਾ ਰਿਹਾ ਹੈ।
ਉਨ੍ਹਾਂ ਨੇ ਦੂਜਾ ਸਵਾਲ ਉਠਾਇਆ“ਕੀ ਭਾਜਪਾ ਸ਼ਾਸਿਤ ਨਿਗਮ ਚੰਡੀਗੜ੍ਹ ਦਾ ਕੂੜਾ ਹੋਰ ਰਾਜਾਂ ਵਿੱਚ ਸੁੱਟ ਕੇ ਆਪਣੀ ਜ਼ਿੰਮੇਵਾਰੀ ਤੋਂ ਬਚ ਰਹੀ ਹੈ?”
ਬੁਟੇਰਲਾ ਨੇ ਇਸ ਮਾਮਲੇ ‘ਤੇ ਖਰਚ ਹੋ ਰਹੇ ਕਰੋੜਾਂ ਰੁਪਏ ‘ਤੇ ਵੀ ਸਵਾਲ ਉਠਾਏ। ਉਨ੍ਹਾਂ ਨੇ ਕਿਹਾ ਕਿ ਤਿਆਰ ਕੀਤੀ ਜਾ ਰਹੀ ਖਾਦ ਵਿੱਚ ਭਾਰੀ ਧਾਤਾਂ ਪਾਈਆਂ ਗਈਆਂ ਹਨ, ਜਿਸ ਨਾਲ ਉਹ ਜ਼ਹਿਰੀਲੀ ਬਣ ਗਈ ਹੈ। ਇਹ ਖਾਦ ਪਾਰਕਾਂ ਅਤੇ ਫਲਾਂ-ਸਬਜ਼ੀਆਂ ਵਿੱਚ ਵਰਤੀ ਜਾ ਰਹੀ ਹੈ, ਜਿਸ ਨਾਲ ਕੈਂਸਰ ਅਤੇ ਚਮੜੀ ਦੇ ਰੋਗਾਂ ਦਾ ਖਤਰਾ ਵੱਧ ਰਿਹਾ ਹੈ।
ਉਨ੍ਹਾਂ ਨੇ ਤੀਜਾ ਵੱਡਾ ਸਵਾਲ ਪੁੱਛਿਆ“ਜੇ ਖਾਦ ਜ਼ਹਿਰੀਲੀ ਹੈ, ਤਾਂ ਇਸਦੀ ਵਰਤੋਂ ਦੀ ਇਜਾਜ਼ਤ ਕਿਸ ਨੇ ਦਿੱਤੀ ਅਤੇ ਇਸ ਦੀ ਜ਼ਿੰਮੇਵਾਰੀ ਕੌਣ ਲਵੇਗਾ?”
ਉਨ੍ਹਾਂ ਨੇ ਅੱਗੇ ਕਿਹਾ ਕਿ ਹਰ ਰੋਜ਼ ਲਗਭਗ 121 ਮੈਟਰਿਕ ਟਨ ਬਿਨਾਂ ਪ੍ਰੋਸੈਸ ਕੀਤਾ ਕੂੜਾ ਸਿੱਧਾ ਡੰਪਿੰਗ ਗ੍ਰਾਊਂਡ ਵਿੱਚ ਸੁੱਟਿਆ ਜਾ ਰਿਹਾ ਹੈ, ਜਿਸ ਨਾਲ ਪਰਿਆਵਰਣ ਸੰਕਟ ਹੋਰ ਗੰਭੀਰ ਹੋ ਰਿਹਾ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਜਵਾਬਦੇਹੀ ਦੀ ਮੰਗ ਕੀਤੀ।
ਇਸ ਮੌਕੇ ‘ਤੇ ਯੋਗੇਸ਼ ਢੀਂਗਰਾ ਨੇ ਕਿਹਾ ਕਿ ਚੰਡੀਗੜ੍ਹ ਦੀ ਜਨਤਾ ਨਾਲ ਸਾਲਾਂ ਤੋਂ ਕੂੜੇ ਦੇ ਪਹਾੜ ਨੂੰ ਖਤਮ ਕਰਨ ਦੇ ਵਾਅਦੇ ਕੀਤੇ ਜਾ ਰਹੇ ਹਨ, ਪਰ ਪਿਛਲੇ 12 ਸਾਲਾਂ ਤੋਂ ਭਾਜਪਾ ਦੇ ਮੇਅਰ ਹੋਣ ਦੇ ਬਾਵਜੂਦ ਕੋਈ ਠੋਸ ਸੁਧਾਰ ਨਹੀਂ ਹੋਇਆ। ਉਨ੍ਹਾਂ ਨੇ ਕਿਹਾ ਕਿ ਡੰਪਿੰਗ ਗ੍ਰਾਊਂਡ ਦੀ ਹਕੀਕਤ ਹਰ ਕੋਈ ਖੁਦ ਦੇਖ ਸਕਦਾ ਹੈ ਅਤੇ ਜਨਤਾ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਸਵਾਲ ਕੀਤਾ ਕਿ ਜਦੋਂ ਰਿਪੋਰਟ ਵਿੱਚ ਸਿਰਫ਼ 190 ਟਨ ਕੂੜਾ ਹੀ ਉੱਥੇ ਪਹੁੰਚਣ ਦੀ ਗੱਲ ਹੈ, ਤਾਂ ਬਾਕੀ ਕੂੜਾ ਕਿੱਥੇ ਜਾ ਰਿਹਾ ਹੈ? ਉਨ੍ਹਾਂ ਨੇ ਦੋਸ਼ ਲਗਾਇਆ ਕਿ ਕੂੜਾ ਪੰਜਾਬ, ਹਰਿਆਣਾ ਅਤੇ ਨੇੜਲੇ ਨੀਵੇਂ ਇਲਾਕਿਆਂ ਵਿੱਚ ਦੱਬਿਆ ਜਾ ਰਿਹਾ ਹੈ, ਜੋ ਜਨਤਾ ਦੇ ਪੈਸੇ ਦੀ ਖੁੱਲ੍ਹੀ ਬਰਬਾਦੀ ਹੈ।
ਇੰਦੌਰ ਦਾ ਉਦਾਹਰਣ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉੱਥੇ ਸਿਰਫ਼ ₹16 ਕਰੋੜ ਵਿੱਚ ਇੱਕ ਸਾਲ ਵਿੱਚ ਕੂੜੇ ਦੇ ਪਹਾੜ ਨੂੰ ਖਤਮ ਕਰਕੇ ਪਾਰਕ ਬਣਾਇਆ ਗਿਆ, ਜਦਕਿ ਚੰਡੀਗੜ੍ਹ ਵਿੱਚ 2024 ਤੋਂ 2026 ਤੱਕ ਲਗਭਗ ₹202 ਕਰੋੜ ਖਰਚ ਹੋਣ ਦੇ ਬਾਵਜੂਦ ਸਮੱਸਿਆ ਜਿਉਂ ਦੀ ਤਿਉਂ ਹੈ।
ਉਨ੍ਹਾਂ ਨੇ ਕਿਹਾ ਕਿ 2021 ਵਿੱਚ ਆਮ ਆਦਮੀ ਪਾਰਟੀ ਨੂੰ ਮਿਲੇ ਜਨਮੰਡੇਟ ਤੋਂ ਬਾਅਦ ਪਾਰਟੀ ਲਗਾਤਾਰ ਇਹ ਮਸਲਾ ਉਠਾ ਰਹੀ ਹੈ ਅਤੇ ਜੇ ਕੁਝ ਕਮੀ ਆਈ ਹੈ ਤਾਂ ਉਹ ਪਾਰਟੀ ਦੇ ਯਤਨਾਂ ਦਾ ਨਤੀਜਾ ਹੈ।
ਸਾਬਕਾ ਮੇਅਰ ਕੁਲਦੀਪ ਕੁਮਾਰ ਢਲੋਰ ਨੇ ਵੀ ਕਿਹਾ ਕਿ ਉਨ੍ਹਾਂ ਦਾ ਘਰ ਡੰਪਿੰਗ ਗ੍ਰਾਊਂਡ ਦੇ ਨੇੜੇ ਹੈ ਅਤੇ ਉਹ ਇਸ ਸਮੱਸਿਆ ਨੂੰ ਨੇੜੇ ਤੋਂ ਦੇਖ ਰਹੇ ਹਨ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਕੂੜੇ ਦੇ ਪਹਾੜ ਨੂੰ ਖਤਮ ਕਰਨ ਦੀ ਬਜਾਏ ਉਸਨੂੰ ਛੁਪਾਉਣ ਲਈ 20 ਫੁੱਟ ਉੱਚੀ ਦੀਵਾਰ ਬਣਾਈ ਗਈ ਹੈ ਅਤੇ ਕੂੜੇ ਨੂੰ ਹੋਰ ਥਾਵਾਂ ‘ਤੇ ਫੈਲਾਇਆ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਪਿਛਲੇ 40 ਸਾਲਾਂ ਤੋਂ ਲੋਕ ਇਸ ਡੰਪਿੰਗ ਗ੍ਰਾਊਂਡ ਨੂੰ ਹਟਾਉਣ ਦੀ ਮੰਗ ਕਰ ਰਹੇ ਹਨ, ਪਰ ਪ੍ਰਸ਼ਾਸਨ ਅਤੇ ਨਿਗਮ ਜਨਤਾ ਅਤੇ ਅਦਾਲਤ ਦੋਵਾਂ ਨੂੰ ਗੁੰਮਰਾਹ ਕਰ ਰਹੇ ਹਨ। ਅਦਾਲਤ ਨੇ ਵੀ ਮਈ 2026 ਤੱਕ ਨਿਪਟਾਰੇ ਦੇ ਹੁਕਮ ਦਿੱਤੇ ਹਨ।
ਮੁੱਖ ਮੰਗਾਂ: 96 ਮੈਟਰਿਕ ਟਨ ਕੂੜਾ ਕਿੱਥੇ ਜਾ ਰਿਹਾ ਹੈ, ਇਸਦਾ ਸਪਸ਼ਟ ਜਵਾਬ ਦਿੱਤਾ ਜਾਵੇ, ਜ਼ਹਿਰੀਲੀ ਖਾਦ ਦੀ ਵਰਤੋਂ ‘ਤੇ ਤੁਰੰਤ ਰੋਕ ਲਗਾਈ ਜਾਵੇ, ₹202 ਕਰੋੜ ਦੇ ਖਰਚ ਦਾ ਪੂਰਾ ਹਿਸਾਬ ਜਨਤਕ ਕੀਤਾ ਜਾਵੇ, ਪੂਰੇ ਮਾਮਲੇ ਦੀ ਵਿਜਿਲੈਂਸ ਜਾਂ CBI ਜਾਂਚ ਕਰਵਾਈ ਜਾਵੇ।




