ਬਲੌਂਗੀ ਸ਼ਮਸ਼ਾਨ ਘਾਟ ‘ਚ ਗੰਦਗੀ ਦੀ ਬਦਬੂ ਨੇ ਕੀਤਾ ਬੁਰਾ ਹਾਲ, ਸੰਸਕਾਰ ਲਈ ਆਏ ਲੋਕ ਹੋਏ ਪਰੇਸ਼ਾਨ
ਮੋਹਾਲੀ ਦੇ ਬਲੌਂਗੀ ਸ਼ਮਸ਼ਾਨ ਘਾਟ ਵਿੱਚ ਫੈਲੀ ਗੰਦਗੀ ਅਤੇ ਕੂੜੇ ਦੇ ਢੇਰਾਂ ਕਾਰਨ ਉੱਠ ਰਹੀ ਤੀਖੀ ਬਦਬੂ ਨੇ ਲੋਕਾਂ ਲਈ ਵੱਡੀ ਮੁਸੀਬਤ ਖੜੀ ਕਰ ਦਿੱਤੀ ਹੈ। ਸ਼ਮਸ਼ਾਨ ਘਾਟ ਵਿੱਚ ਖੜੀ ਕੂੜੇ ਵਾਲੀ ਟ੍ਰਾਲੀ ਅਤੇ ਆਲੇ-ਦੁਆਲੇ ਫੈਲੀ ਗੰਦਗੀ ਕਾਰਨ ਸੰਸਕਾਰ ਲਈ ਆਉਣ ਵਾਲੇ ਲੋਕਾਂ ਨੂੰ ਬੈਠਣਾ ਵੀ ਮੁਸ਼ਕਲ ਹੋ ਰਿਹਾ ਹੈ।
ਫੇਜ਼-5 ਦੇ ਨਿਵਾਸੀ ਸੁਨੀਲ ਕੁਮਾਰ ਭੋਰੀਵਾਲ ਨੇ ਦੱਸਿਆ ਕਿ ਉਹ ਹਾਲ ਹੀ ਵਿੱਚ ਇੱਕ ਅੰਤਿਮ ਸੰਸਕਾਰ ‘ਚ ਸ਼ਾਮਲ ਹੋਣ ਲਈ ਇੱਥੇ ਪਹੁੰਚੇ ਸਨ, ਪਰ ਬਦਬੂ ਇੰਨੀ ਜ਼ਿਆਦਾ ਸੀ ਕਿ ਇੱਕ ਪਲ ਵੀ ਓਥੇ ਬੈਠਣਾ ਔਖਾ ਹੋ ਗਿਆ। ਉਨ੍ਹਾਂ ਕਿਹਾ ਕਿ ਇਹ ਹਾਲਤ ਬਹੁਤ ਹੀ ਸ਼ਰਮਨਾਕ ਹੈ ਅਤੇ ਪ੍ਰਸ਼ਾਸਨ ਦੀ ਲਾਪਰਵਾਹੀ ਨੂੰ ਦਰਸਾਉਂਦੀ ਹੈ।
ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਨਗਰ ਨਿਗਮ ਵੱਲੋਂ ਸ਼ਮਸ਼ਾਨ ਘਾਟ ਦੀ ਸਫਾਈ ‘ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਧਾਰਮਿਕ ਅਤੇ ਸੰਵੇਦਨਸ਼ੀਲ ਥਾਂ ਹੋਣ ਦੇ ਬਾਵਜੂਦ ਇੱਥੇ ਗੰਦਗੀ ਦਾ ਅੰਬਾਰ ਲੱਗਿਆ ਹੋਇਆ ਹੈ, ਜਿਸ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ।
ਲੋਕਾਂ ਨੇ ਮੰਗ ਕੀਤੀ ਹੈ ਕਿ ਨਿਗਮ ਪ੍ਰਸ਼ਾਸਨ ਤੁਰੰਤ ਕਾਰਵਾਈ ਕਰੇ, ਸਫਾਈ ਪ੍ਰਬੰਧ ਠੀਕ ਕੀਤਾ ਜਾਵੇ ਅਤੇ ਕੂੜੇ ਵਾਲੀ ਟ੍ਰਾਲੀ ਨੂੰ ਸ਼ਮਸ਼ਾਨ ਘਾਟ ਤੋਂ ਹਟਾਇਆ ਜਾਵੇ, ਤਾਂ ਜੋ ਅਜਿਹੇ ਗੰਭੀਰ ਮੌਕਿਆਂ ‘ਤੇ ਆਉਣ ਵਾਲੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਝੱਲਣੀ ਪਵੇ।
Also read : Mixed Reactions in Mohali to Punjab Budget; Women’s Aid Welcomed, Critics Call It ‘Delayed Promise’





