ਜੀਰਕਪੁਰ ਪੁਲੀਸ ਨੇ 1 ਤੋਂ 22 ਫਰਵਰੀ ਤਕ ਕੱਟੇ 3139 ਚਾਲਾਨ
DPB, ਮੋਹਾਲੀ ਫਰਵਰੀ 23 : ਜ਼ੀਰਕਪੁਰ ਟ੍ਰੈਫਿਕ ਪੁਲੀਸ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ 1 ਫਰਵਰੀ ਤੋਂ 22 ਫਰਵਰੀ ਤਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 3139 ਵਾਹਨ ਚਾਲਕਾਂ ਦੇ ਚਾਲਾਨ ਕੀਤੇ ਹਨ।
Also Read 👉 MLA ਕੁਲਵੰਤ ਸਿੰਘ ਵੱਲੋਂ ਕੱਚੇ ਮਕਾਨ ਪੱਕੇ ਕਰਨ ਲਈ ਕਰੀਬ ਇੱਕ ਕਰੋੜ ਰੁਪਏ ਦੇ ਮਨਜ਼ੂਰੀ ਪੱਤਰਾਂ ਦੀ ਵੰਡ
ਇਸ ਸਬੰਧੀ ਜਾਣਕਾਰੀ ਦਿੰਦਿਆਂ ਜੀਰਕਪੁਰ ਦੇ ਟ੍ਰੈਫਿਕ ਇੰਚਾਰਜ ਇੰਸਪੈਕਟਰ ਮਨਫੂਲ ਸਿੰਘ ਨੇ ਦੱਸਿਆ ਕਿ ਪੁਲੀਸ ਵਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਜਿਸਦੇ ਤਹਿਤ ਮੁੱਖ ਤੌਰ ਤੇ ਪਟਿਆਲਾ ਚੌਂਕ, ਪਟਿਆਲਾ ਰੋਡ, ਮੈਟਰੋ ਫਲਾਈ ਓਵਰ, ਮੈਕ ਡੀ ਤੋਂ ਛੱਤ ਰੋਡ, ਤਹਿਸੀਲ ਰੋਡ, ਕਾਲਕਾ ਚੌਂਕ, ਬਲਟਾਨਾ ਚੌਂਕ ਅਤੇ ਰੰਜਨ ਪਲਾਜ਼ਾ ਇਲਾਕਿਆਂਵਿੱਚ ਕੀਤੀ ਗਈ ।
ਉਹਨਾਂ ਦੱਸਿਆ ਕਿ ਇਸ ਮੌਕੇ ਗਲਤ ਸਾਈਡ ਡ੍ਰਾਈਵਿੰਗ, ਗਲਤ ਸਾਈਡ ਪਾਰਕਿੰਗ, ਬਿਨਾਂ ਹੈਲਮੈਟ ਡ੍ਰਾਈਵਿੰਗ, ਮੋਬਾਈਲ ਫੋਨ ਦੀ ਵਰਤੋਂ ਕਰਦੇ ਹੋਏਡ੍ਰਾਈਵਿੰਗ, ਬਿਨਾਂ ਸੀਟ ਬੈਲਟ ਡ੍ਰਾਈਵਿੰਗ, ਰੈੱਡ ਲਾਈਟ ਜੰਪ ਕਰਨ ਸਬੰਧੀ ਚਾਲਾਨ ਕੀਤੇ ਗਏ। ਉਹਨਾਂ ਕਿਹਾ ਕਿ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ।





