ਡੇਰਾਬੱਸੀ ਦੇ ਵਿਧਾਇਕ ਕੁਲਜੀਤ ਰੰਧਾਵਾ ਵਲੋਂ ਸੈਦਪੁਰਾ ਵਿੱਚ 45 ਲੱਖ ਨਾਲ ਲੱਗਣ ਵਾਲੇ ਟਿਊਬਵੈਲ ਪ੍ਰੋਜੈਕਟ ਦੀ ਸ਼ੁਰੂਆਤ
DPB, ਮੋਹਾਲੀ: ਕੌਂਸਲ ਡੇਰਾਬੱਸੀ ਦੀ ਹੱਦ ਅੰਦਰ ਆਉਂਦੇ ਵਾਰਡ ਨੰਬਰ 8 (ਪਿੰਡ ਸੈਦਪੁਰਾ) ਵਿੱਚ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਵੱਲੋਂ ਲਗਭਗ 45 ਲੱਖ ਰੁਪਏ ਦੀ ਲਾਗਤ ਨਾਲ ਲਗਣ ਵਾਲੇ ਨਵੇਂ ਪਾਣੀ ਦੇ ਟਿਊਬਵੈਲ ਕੰਮ ਦੀ ਆਰੰਭਤਾ ਕੀਤੀ ਗਈ।
ਇਸ ਮੌਕੇ ਵਿਧਾਇਕ ਰੰਧਾਵਾ ਨੇ ਕਿਹਾ ਕਿ ਇਹ ਪ੍ਰੋਜੈਕਟ ਇਲਾਕੇ ਵਿੱਚ ਲੰਮੇ ਸਮੇਂ ਤੋਂ ਮਹਿਸੂਸ ਕੀਤੀ ਜਾ ਰਹੀ ਪੀਣਯੋਗ ਪਾਣੀ ਦੀ ਸਮੱਸਿਆ ਦਾ ਟਿਕਾਊ ਹੱਲ ਸਾਬਤ ਹੋਵੇਗਾ। ਉਨ੍ਹਾਂ ਦੱਸਿਆ ਕਿ ਡੇਰਾਬੱਸੀ ਹਲਕੇ ਵਿੱਚ ਲਗਾਤਾਰ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਮਨਜ਼ੂਰ ਹੋ ਰਹੇ ਹਨ ਅਤੇ ਹਰ ਵਾਰਡ ਵਿੱਚ ਜ਼ਮੀਨੀ ਪੱਧਰ ਤੇ ਕੰਮ ਦਿਖਾਈ ਦੇ ਰਿਹਾ ਹੈ।
Also Read 👉 SAD Announces Office Bearers of Mohali District Unit
ਇਸ ਮੌਕੇ ਦੌਰਾਨ ਨਗਰ ਕੌਂਸਲ ਪ੍ਰਧਾਨ, ਵਾਰਡ ਇੰਚਾਰਜ, ਪਾਰਟੀ ਦੇ ਬਲਾਕ ਪ੍ਰਧਾਨ, ਹੋਰ ਸੀਨੀਅਰ ਆਗੂ, ਸਥਾਨਕ ਵਾਰਡ ਵਾਸੀ ਅਤੇ ਸੰਬੰਧਤ ਅਧਿਕਾਰੀ ਮੌਜੂਦ ਰਹੇ।





