ਵਿਆਹ ਤੇ ਲੱਖਾਂ – ਕਰੋੜਾਂ ਖਰਚ ਕਰਨ ਵਾਲੇ ਧਿਆਨ ਦਿਓ
ਇਹ ਦੋਨੋ 2023 ਬੈਚ ਦੇ IAS ਅਧਿਕਾਰੀ ਹਨ। ਜਿੰਨਾ ਨੇ ਸਾਦਾ ਵਿਆਹ ਕਰਕੇ ਇੱਕ ਵੱਖਰੀ ਮਿਸਾਲ ਪੇਸ਼ ਕੀਤੀ ਹੈ। ਲਾੜੇ ਦਾ ਨਾਮ ਮਾਧਵ ਅਤੇ ਲਾੜੀ ਦਾ ਨਾਮ ਅਦਿਤੀ ਹੈ । ਮਾਧਵ ਇੰਨੀ ਦਿਨੀਂ ਅਲਵਰ ਚ SDM ਹਨ ਅਤੇ ਆਦਿਤੀ ਗੁਜਰਾਤ ਦੇ ਜਾਮਨਗਰ ਚ SDM ਹਨ। ਦੋਹਾਂ ਦਾ ਆਪਸੀ ਮੇਲ ਟ੍ਰੇਨਿੰਗ ਦੇ ਦੌਰਾਨ ਮੰਸੂਰੀ ਚ ਹੋਇਆ। ਬਾਅਦ ਵਿੱਚ ਦੋਹਾਂ ਨੇ ਵਿਆਹ ਕਰਵਾਉਣ ਦਾ ਸੋਚਿਆ ਪਰ ਨਾਲ ਹੀ ਦੋਹਾਂ ਨੇ ਇਹ ਵੀ ਸੋਚਿਆ ਕਿ ਵਿਆਹ ਤੇ ਫਜ਼ੂਲ ਖਰਚੀ ਨਾਂ ਕੀਤੀ ਜਾਵੇ ਅਤੇ ਆਪਣੇ ਸੋਚੇ ਅਨੁਸਾਰ ਓਹਨਾਂ ਨੇ ਆਪਣੇ ਵਿਆਹ ਦੀ ਕਾਨੂੰਨੀ ਪ੍ਰੀਕਿਰਿਆ ਅਲਵਰ ਦੀ ਜਿਲ੍ਹਾ ਕਲੈਕਟਰ ਦੀ ਮੌਜ਼ੂਦਗੀ ਚ ਪੂਰੀ ਕੀਤੀ। ਮਾਧਵ ਅਤੇ ਆਦਿਤੀ ਨੇ ਕਲੈਕਟਰ ਦੇ ਚੈਂਬਰ ਚ ਇੱਕ ਦੂਸਰੇ ਨੂੰ ਵਰਮਾਲਾ ਪਾਈ। ਇਸ ਦੌਰਾਨ ਦੋਹਾਂ ਦੇ ਪਰਿਵਾਰਾਂ ਦੇ ਕੁਝ ਖਾਸ ਲੋਕ ਮੌਜ਼ੂਦ ਸਨ।
ਇਹ ਖ਼ਬਰ ਸਾਂਝੀ ਕਰਨ ਦਾ ਮੁੱਖ ਮਕਸਦ ਇਹ ਸੀ ਕਿ ਵਿਆਹ ਤੇ ਹੁੰਦੇ ਫਜ਼ੂਲ ਖਰਚੇ ਕਰਕੇ ਕਿਵੇਂ 2 ਕੂ ਦਿਨਾਂ ਵਿੱਚ ਹੀ ਜੇਬ ਖਾਲੀ ਕਰ ਜਾਂਦੇ ਹਨ ਜਿਨਾਂ ਤੇ ਸਾਨੂੰ ਸੋਚ ਵਿਚਾਰ ਕਰਨ ਦੀ ਜ਼ਰੂਰਤ ਹੈ। ਸ਼ਾਇਦ ਜੇਕਰ ਚਾਹੁੰਦੇ ਤਾਂ ਇਹ ਦੋਨੋ ਵੀ ਬਹੁਤ ਚੰਗਾ ਖਰਚਾ ਕਰਕੇ ਵਿਆਹ ਕਰ ਸਕਦੇ ਸਨ ਪਰ ਇਹਨਾਂ ਨੇ ਸੋਚਿਆ ਕਿ ਫਜ਼ੂਲ ਖਰਚਾ ਨਹੀਂ ਕਰਨਾ। ਸਮਾਜ ਨੂੰ ਐਸੇ ਲੋਕਾਂ ਤੋਂ ਕੁਝ ਸਿੱਖਣ ਲੈਣ ਦੀ ਜ਼ਰੂਰਤ ਹੈ ।





