Follow us

22/04/2026 3:47 pm

Search
Close this search box.
Home » News In Punjabi » ਚੰਡੀਗੜ੍ਹ » ਭਾਰਤ-ਅਮਰੀਕਾ ਵਪਾਰ ਸਮਝੌਤਾ ਕਿਸਾਨਾਂ ਲਈ ਨੁਕਸਾਨਦੇਹ ਨਹੀਂ: ਸੁਨੀਲ ਜਾਖੜ

ਭਾਰਤ-ਅਮਰੀਕਾ ਵਪਾਰ ਸਮਝੌਤਾ ਕਿਸਾਨਾਂ ਲਈ ਨੁਕਸਾਨਦੇਹ ਨਹੀਂ: ਸੁਨੀਲ ਜਾਖੜ

ਭਾਰਤ-ਅਮਰੀਕਾ ਵਪਾਰ ਸਮਝੌਤਾ ਕਿਸਾਨਾਂ ਲਈ ਨੁਕਸਾਨਦੇਹ ਨਹੀਂ: ਸੁਨੀਲ ਜਾਖੜ

DPB, Mohali, 11 ਫਰਵਰੀ — ਭਾਜਪਾ BJP ਦੇ ਸੂਬਾ ਪ੍ਰਧਾਨ ਸੁਨੀਲ ਜਾਖੜ Sunil Jakhad ਨੇ ਕਿਹਾ, “ਭਾਰਤ-ਅਮਰੀਕਾ ਵਪਾਰ ਸਮਝੌਤੇ ਵਿੱਚ ਕੋਈ ਵੀ ਕਿਸਾਨ ਵਿਰੋਧੀ ਮੱਦ ਨਹੀਂ ਹੈ ਅਤੇ ਇਸ ਦਾ ਪੰਜਾਬ ਦੇ ਕਿਸਾਨਾਂ ‘ਤੇ ਕੋਈ ਮਾੜਾ ਅਸਰ ਨਹੀਂ ਪਵੇਗਾ।” ਸਾਹਿਬਜਾਦਾ ਅਜੀਤ ਸਿੰਘ ਨਗਰ ਅਤੇ ਰੋਪੜ ਦੀ ਭਾਜਪਾ ਜ਼ਿਲ੍ਹਾ ਕਾਰਜਕਾਰਨੀ ਨਾਲ ਮੀਟਿੰਗ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਕਣਕ, ਝੋਨਾ, ਮੱਕੀ ਅਤੇ ਗੰਨਾ ਵਰਗੀਆਂ ਮੁੱਖ ਫਸਲਾਂ ਨੂੰ ਇਸ ਸਮਝੌਤੇ ਤੋਂ ਬਾਹਰ ਰੱਖਿਆ ਗਿਆ ਹੈ, ਇਸ ਲਈ ਕਿਸਾਨਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ।

ਜਾਖੜ ਨੇ ਕਿਸਾਨ ਜਥੇਬੰਦੀਆਂ ਨੂੰ ਸੱਦਾ ਦਿੰਦਿਆਂ ਕਿਹਾ, “ਜੇਕਰ ਕਿਸੇ ਨੂੰ ਸਮਝੌਤੇ ਵਿੱਚ ਕੋਈ ਕਮੀ ਦਿਖਦੀ ਹੈ ਤਾਂ ਗੱਲਬਾਤ ਦਾ ਰਾਹ ਅਪਣਾਇਆ ਜਾਵੇ, ਕਿਉਂਕਿ ਅੰਦੋਲਨ ਗੱਲਬਾਤ ਬੰਦ ਹੋਣ ਤੋਂ ਬਾਅਦ ਹੁੰਦਾ ਹੈ।” ਉਨ੍ਹਾਂ ਕਿਹਾ ਕਿ ਖੇਤੀਬਾੜੀ ਅੱਜ ਲਾਭਕਾਰੀ ਧੰਦਾ ਨਹੀਂ ਰਹੀ, ਇਸ ਲਈ ਨਵੇਂ ਉਦਯੋਗ ਤੇ ਵਪਾਰ ਵਧਣ ਨਾਲ ਹੀ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਬਣ ਸਕਦੇ ਹਨ। “ਇਸ ਡੀਲ ਨਾਲ ਸਾਡੇ ਉਦਯੋਗਾਂ ਨੂੰ ਅਮਰੀਕਾ ਦੀ 30 ਟ੍ਰਿਲੀਅਨ ਡਾਲਰ ਅਰਥਵਿਵਸਥਾ ਤੱਕ ਪਹੁੰਚ ਮਿਲੇਗੀ,” ਉਨ੍ਹਾਂ ਜੋੜਿਆ।

ਉਨ੍ਹਾਂ ਨੇ ਪੰਜਾਬ ਵਿੱਚ ਖੇਤੀਬਾੜੀ ਨੀਤੀ ਲਾਗੂ ਕਰਨ ਦੀ ਲੋੜ ਉੱਠਾਈ ਅਤੇ ਕਾਨੂੰਨ-ਵਿਵਸਥਾ ‘ਤੇ ਚਿੰਤਾ ਜਤਾਈ। ਨਸ਼ਿਆਂ ਨੂੰ ਅਗਲੀ ਪੀੜ੍ਹੀ ਲਈ ਖ਼ਤਰਾ ਦੱਸਦਿਆਂ ਉਨ੍ਹਾਂ ਮੋਗਾ ਵਿੱਚ ਪ੍ਰਵਾਸੀ ਮਜ਼ਦੂਰ ‘ਤੇ ਗੋਲੀਬਾਰੀ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਸਰਕਾਰ ਸਮਾਜ ਵਿੱਚ ਫੁੱਟ ਪਾਉਣ ਵਾਲੀਆਂ ਘਟਨਾਵਾਂ ‘ਤੇ ਸਖ਼ਤ ਕਾਰਵਾਈ ਕਰੇ।

dawn punjab
Author: dawn punjab

Leave a Comment

RELATED LATEST NEWS