Follow us

17/04/2026 6:19 pm

Search
Close this search box.
Home » News In Punjabi » ਚੰਡੀਗੜ੍ਹ » ਭਗਵੰਤ ਮਾਨ ਨੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਵਿਚ ਨਾਕਾਮੀ ’ਤੇ ਪਰਦਾ ਪਾਉਣ ਲਈ ਵਿਧਾਨ ਸਭਾ ਵਿਚ ਡਰਾਮਾ ਕੀਤਾ: ਸੁਖਬੀਰ ਸਿੰਘ ਬਾਦਲ

ਭਗਵੰਤ ਮਾਨ ਨੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਵਿਚ ਨਾਕਾਮੀ ’ਤੇ ਪਰਦਾ ਪਾਉਣ ਲਈ ਵਿਧਾਨ ਸਭਾ ਵਿਚ ਡਰਾਮਾ ਕੀਤਾ: ਸੁਖਬੀਰ ਸਿੰਘ ਬਾਦਲ

ਕਿਹਾ ਕਿ ਮਾਲੀਆ ਵਿਭਾਗ ਸਟਾਫ ਨੂੰ ਖਰਾਬੇ ਦਾ ਮੁਆਵਜ਼ਾ ਘਟਾਉਣ ਲਈ 20 ਹਜ਼ਾਰ ਰੁਪਏ ਪ੍ਰਤੀ ਏਕੜ ਵਿਚ ਕਟੌਤੀਆਂ ਕਰਨ ਦੇ ਹੁਕਮ ਦਿੱਤੇ

ਅਜਨਾਲਾ ਦੇ 100 ਹੜ੍ਹ ਪ੍ਰਭਾਵਤ ਪਿੰਡਾਂ ਲਈ ਮੱਕੀ ਦੇ ਅਚਾਰ ਦੀਆਂ 200 ਟਰਾਲੀਆਂ ਨੂੰ ਕੀਤਾ ਰਵਾਨਾ

 

Chandigarh ਚੰਡੀਗੜ੍ਹ, 27 ਸਤੰਬਰ :

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹ ਮਾਰੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਕੋਈ ਮੁਆਵਜ਼ਾ ਦੇਣ ਵਿਚ ਅਸਫਲਤਾ ’ਤੇ ਪਰਦਾ ਪਾਉਣ ਵਾਸਤੇ ਪੰਜਾਬ ਵਿਧਾਨ ਸਭਾ ਦੇ ਸੱਦੇ ਵਿਸ਼ੇਸ਼ ਇਜਲਾਸ ਵਿਚ ਡਰਾਮਾ ਕੀਤਾ ਹੈ।

 

ਅਕਾਲੀ ਦਲ ਦੇ ਪ੍ਰਘਾਨ ਜੋ ਇਸ ਹਲਕੇ ਦੇ ਹੜ੍ਹ ਮਾਰੇ ਇਲਾਕਿਆਂ ਦੇ ਦੌਰੇ ’ਤੇ ਸਨ ਜਿਸ ਦੌਰਾਨ ਉਹਨਾਂ ਹੜ੍ਹ ਪ੍ਰਭਾਵਤ ਪਿੰਡਾਂ ਵਾਸਤੇ 200 ਟਰਾਲੀਆਂ ਮੱਕੀ ਦਾ ਅਚਾਰ ਵੀ ਰਵਾਨਾ ਕੀਤਾ।

 

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਬਜਾਏ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੀ ਵਰਤੋਂ ਹੜ੍ਹਾਂ ਨਾਲ ਹੋਏ ਸਾਰੇ ਫਸਲਾਂ ਦੇ ਖਰਾਬੇ ਵਾਸਤੇ ਮੁਆਵਜ਼ੇ ਦੇ ਦਾਇਰੇ ਨੂੰ ਵਧਾਉਣ ਅਤੇ ਇਹ ਯਕੀਨੀ ਬਣਾਉਣ ਕਿ ਮੁਆਵਜ਼ਾ ਕੇਵਲ ਪੰਜ ਏਕੜ ਤੱਕ ਸੀਮਤ ਨਾ ਕਰੇ ਅਤੇ 50 ਹਜ਼ਾਰ ਰੁਪਏ ਪ੍ਰਤੀ ਏਕੜ ਮਿਲੇ, ਮੁੱਖ ਮੰਤਰੀ ਨੇ ਪ੍ਰਾਪੇਗੰਡਾ ’ਤੇ ਕਰੋੜਾਂ ਰੁਪਏ ਬਰਬਾਦ ਕਰਨ ਨੂੰ ਤਰਜੀਹ ਦਿੱਤੀ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਇਤਿਹਾਸ ਵਿਚ ਪਹਿਲੀ ਸੱਤਾਧਾਰੀ ਪਾਰਟੀ ਬਣ ਗਈ ਹੈ ਜੋ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਗਟ ਕਰਨ ਵਾਸਤੇ ਸਦਨ ਦੇ ਕੇਂਦਰ ਵਿਚ ਆ ਪਹੁੰਚੀ ਹੈ।

 

ਉਹਨਾਂ ਕਿਹਾ ਕਿ ਅਜਿਹਾ ਇਸ ਕਰ ਕੇ ਕੀਤਾ ਗਿਆ ਤਾਂ ਜੋ ਹੜ੍ਹ ਮਾਰੇ ਕਿਸਾਨਾਂ, ਮਜ਼ਦੂਰਾਂ ਤੇ ਜਿਹਨਾਂ ਦੇ ਘਰ ਬਰਬਾਦ ਹੋ ਗਏ, ਉਹਨਾਂ ਦੀ ਜ਼ਿੰਮੇਵਾਰੀ ਕੇਂਦਰ ਸਿਰ ਪਾਈ ਜਾਵੇ। ਉਹਨਾਂ ਕਿਹਾ ਕਿ ਕੇਂਦਰ ਤੋਂ ਮੁਆਵਜ਼ਾ ਮੰਗਣਾ ਸਾਡਾ ਹੱਕ ਹੈ ਪਰ ਆਪ ਸਰਕਾਰ ਨੂੰ ਪਹਿਲਾਂ ਸੂਬੇ ਦੇ ਕੁਦਰਤੀ ਆਫਤ ਰਾਹਤ ਫੰਡ ਦੇ 12,000 ਕਰੋੜ ਰੁਪਏ ਵੰਡਣੇ ਚਾਹੀਦੇ ਹਨ ਜੋ ਹੜ੍ਹ ਮਾਰੇ ਲੋਕਾਂ ਵਾਸਤੇ ਪਏ ਹਨ ਤੇ ਇਸ ਮਗਰੋਂ ਹੀ ਕੇਂਦਰ ਤੋਂ ਵਾਧੂ ਫੰਡ ਮੰਗਣੇ ਚਾਹੀਦੇ ਹਨ।

 

ਸਰਦਾਰ ਬਾਦਲ ਨੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਵਾਸਤੇ ਤੈਅ ਨਿਯਮਾਂ ਵਿਚ ਤਬਦੀਲੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਪਹਿਲਾਂ ਤਾਂ ਮੁਆਵਜ਼ਾ 20 ਹਜ਼ਾਰ ਰੁਪਏ ਪ੍ਰਤੀ ਏਕੜ ਤੈਅ ਕੀਤਾ ਗਿਆਸੀ। ਫਿਰ ਕਿਸਾਨਾਂ ਨੂੰ ਇਹ ਮੁਆਵਜ਼ਾ ਨਹੀਂ ਮਿਲਣਾ ਕਿਉਂਕਿ ਮਾਲੀਆ ਵਿਭਾਗ ਦੇ ਸਟਾਫ ਨੂੰ ਇਹ ਆਖਿਆ ਗਿਆ ਹੈ ਕਿ ਉਹ ਨੁਕਸਾਨ ਦੇ ਮੁਆਵਜ਼ੇ ਵਿਚ 25 ਤੋਂ 50 ਫੀਸਦੀ ਕਟੌਤੀ ਕਰਨ ਜਿਸ ਕਾਰਨ ਮੁਆਵਜ਼ਾ ਸਿਰਫ 2 ਤੋਂ 5 ਹਜ਼ਾਰ ਰੁਪਏ ਪ੍ਰਤੀ ਏਕੜ ਰਹਿ ਜਾਵੇਗਾ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਜਿਹੜੇ ਦਰਿਆਈ ਕੰਢਿਆਂ ’ਤੇ ਖੇਤੀ ਕਰਦੇ ਹਨ ਤੇ ਜਿਹਨਾਂ ਨੇ ਠੇਕੇ ’ਤੇ ਜ਼ਮੀਨਾਂ ਲਈਆਂ ਹਨ, ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲਣਾ।

 

ਸਰਦਾਰ ਬਾਦਲ ਨੇ ਇਹ ਵੀ ਮੰਗ ਕੀਤੀ ਕਿ ਰਣਜੀਤ ਸਾਗਰ ਡੈਮ ਅਤੇ ਸ਼ਾਹਪੁਰ ਕੰਢੀ ਦੇ ਮਾਮਲੇ ਵਿਚ ਕੁਪ੍ਰਬੰਧਨ ਲਈ ਜਵਾਬਦੇਹੀ ਤੈਅ ਕੀਤੀ ਜਾਵੇ ਅਤੇ ਜੂਨੀਅਰ ਅਧਿਕਾਰੀਆਂ ਦੇ ਬਜਾਏ ਸਿਖ਼ਰਲੇ ਅਧਿਕਾਰੀਆਂ ਦੀ ਵੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ। ਉਹਨਾਂ ਕਿਹਾ ਕਿ ਇਹ ਵੀ ਦੱਸਿਆ ਜਾਵੇ ਕਿ ਕਿਸਨੇ ਮੌਨਸੂਨ ਸੀਜ਼ਨ ਵਿਚ 20 ਦਿਨਾਂ ਤੱਕ ਪਾਣੀ ਇਕੱਠਾ ਕਰਨ ਵਾਸਤੇ ਹੁਕਮ ਦਿੱਤਾ ਤੇ ਫਿਰ ਖਤਰੇ ਦੇ ਨਿਸ਼ਾਨ ’ਤੇ ਪਾਣੀ ਪਹੁੰਚਣ ’ਤੇ ਪਾਣੀ ਛੱਡਣ ਦਾ ਹੁਕਮ ਦਿੱਤਾ। ਉਹਨਾਂ ਕਿਹਾ ਕਿ ਅਚਨਚੇਤ ਹੀ ਲਗਾਤਾਰ ਤਿੰਨ ਦਿਨ ਵਾਸਤੇ 2.5 ਲੱਖ ਕਿਊਸਿਕ ਪਾਣੀ ਛੱਡਣ ਨਾਲ ਲੱਖਾਂ ਏਕੜਾਂ ਵਿਚ ਫਸਲਾਂ ਤਬਾਹ ਹੋ ਗਈਆਂ।

 

ਸਰਦਾਰ ਬਾਦਲ ਨੇ ਕਿਹਾ ਕਿ ਸ਼ਾਹਪੁਰ ਕੰਢੀ ਵਿਚ ਗੇਟ ਇਸ ਕਰ ਕੇ ਢ‌ਹਿ ਗਏ ਕਿਉਂਕਿ ਆਪ ਸਰਕਾਰ ਨੇ ਫੌਜਦਾਰੀ ਅਣਗਹਿਲੀ ਕੀਤੀ। ਉਹਨਾਂ ਕਿਹਾ ਕਿ ਸਰਕਾਰ ਨੇ ਮੌਨਸੂਨ ਤੋਂ ਪਹਿਲਾਂ ਮੁਰੰਮਤ ਲਈ ਵਾਰ-ਵਾਰ ਕੀਤੀਆਂ ਅਪੀਲਾਂ ਦੀ ਪਰਵਾਹ ਨਹੀਂ ਕੀਤੀ ਜਿਸ ਕਾਰਨ ਗੇਟ ਟੁੱਟ ਗਏ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਉਹ ਕਹਿੰਦੇ ਹਨ ਕਿ ਇਹ ਮਾਨ ਸਰਕਾਰ ਵੱਲੋਂ ਸਹੇੜੀ ਤ੍ਰਾਸਦੀ ਹੈ।

ਅਕਾਲੀ ਦਲ ਦੇ ਪ੍ਰਧਾਨ ਨੇ ਪਿੰਡ ਬਾਓਲੀ ਵਿਚ ਬੰਨ ਦਾ ਵੀ ਦੌਰਾ ਕੀਤਾ ਤੇ ਬਾਬਾ ਜੋਧ ਸਿੰਘ ਜੀ ਨਾਲ ਵੀ ਮੁਲਾਕਾਤ ਕੀਤੀ ਜੋ ਬੰਨ ਨੂੰ ਮਜ਼ਬੂਤ ਕਰਨ ਦੀ ਕਾਰ ਸੇਵਾ ਵਿਚ ਜੁਟੇ ਹਨ। ਉਹਨਾਂ ਨੇ ਗੁਰਦੁਆਰਾ ਬਾਬਾ ਗੰਮ ਚੱਕ ਸਾਹਿਬ ਵਿਖੇ ਮੱਥਾ ਵੀ ਟੇਕਿਆ। ਲੋਕਾਂ ਦੀ ਮੰਗ ’ਤੇ ਉਹਨਾਂ ਨੇ ਗੁਰਦੁਆਰਾ ਸਾਹਿਬ ਦੀ ਸੇਵਾ ਵਾਸਤੇ 5 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ ਤਾਂ ਜੋ ਬੰਨ ਮਜ਼ਬੂਤ ਕੀਤੇ ਜਾ ਸਕਣ ਤੇ ਖੇਤਾਂ ਵਿਚੋਂ ਰੇਤਾਂ ਕੱਢਿਆ ਜਾ ਸਕੇ।

 

ਇਸ ਮੌਕੇ ਸੀਨੀਅਰ ਆਗੂ ਜੋਧ ਸਿੰਘ ਸਮਰਾ, ਰਾਜਵਿੰਦਰ ਸਿੰਘ ਲੋਪੋਕੇ ਤੇ ਹੋਰ ਆਗੂ ਵੀ ਅਕਾਲੀ ਦਲ ਦੇ ਪ੍ਰਧਾਨ ਨਾਲ ਮੌਜੂਦ ਸਨ।

dawn punjab
Author: dawn punjab

Leave a Comment

RELATED LATEST NEWS