Follow us

18/04/2026 6:42 pm

Search
Close this search box.
Home » News In Punjabi » ਚੰਡੀਗੜ੍ਹ » ਸਾਹਿਤਕਾਰ ਰਿਪੁਦਮਨ ਸਿੰਘ ਰੂਪ ਦੀ ਪਤਨੀ ਨਮਿਤ ਸ਼ੋਕ ਸਮਾਗਮ 28 ਸਤੰਬਰ ਨੂੰ

ਸਾਹਿਤਕਾਰ ਰਿਪੁਦਮਨ ਸਿੰਘ ਰੂਪ ਦੀ ਪਤਨੀ ਨਮਿਤ ਸ਼ੋਕ ਸਮਾਗਮ 28 ਸਤੰਬਰ ਨੂੰ

ਸਾਹਿਤਕਾਰ ਰਿਪੁਦਮਨ ਸਿੰਘ ਰੂਪ ਦੀ ਪਤਨੀ ਨਮਿਤ ਸ਼ੋਕ ਸਮਾਗਮ 28 ਸਤੰਬਰ ਨੂੰ

Mohali ਮੋਹਾਲੀ:

ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਐਡਵੋਕੇਟ ਸ੍ਰੀ ਰਿਪੁਦਮਨ ਸਿੰਘ ਰੂਪ ਦੀ ਧਰਮ ਪਤਨੀ ਸ਼੍ਰੀਮਤੀ ਸਤਪਾਲ ਕੌਰ,ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦੀ ਨਿੱਘੀ ਯਾਦ ਵਿੱਚ ਸ਼ੋਕ ਸਮਾਗਮ 28 ਸਿਤੰਬਰ,ਐਤਵਾਰ ਨੂੰ ਬਾਅਦ ਦੁਪਹਿਰ 1 ਤੋਂ 2 ਵਜੇ ਤੱਕ ਗੁਰੂਦਵਾਰਾ ਸ੍ਰੀ ਦਸਮੇਸ਼ ਦਰਬਾਰ ਸਾਹਿਬ,ਸੈਕਟਰ 49-ਸੀ,ਚੰਡੀਗੜ੍ਹ (ਨੇੜੇ ਮਾਨਵ ਮੰਗਲ ਸਕੂਲ) ਵਿਖੇ ਹੋਵੇਗਾ।

ਸ਼੍ਰੀਮਤੀ ਸਤਪਾਲ ਕੌਰ 33 ਸਾਲ ਜੇ.ਬੀ.ਟੀ.ਅਧਿਆਪਿਕਾ ਵਜੋਂ ਨਿਭਾਈਆਂ ਸੇਵਾਵਾਂ ਮਗਰੋਂ 1998 ਵਿੱਚ ਸੇਵਾ-ਨਵਿਰਤ ਹੋਏ।85 ਵਰਿਆਂ ਦੀ ਭਰਪੂਰ ਜ਼ਿੰਦਗੀ ਜਿਊਣ ਮਗਰੋਂ ਸ਼੍ਰੀਮਤੀ ਸਤਪਾਲ ਕੌਰ ਅਪਣੇ ਪਿੱਛੇ ਇਕ ਸਾਂਝੇ ਚੁੱਲੇ ਵਾਲਾ ਭਰਿਆ-ਪੂਰਾ ਪਰਿਵਾਰ ਛੱਡ ਗਏ ਹਨ ਜਿਸ ਵਿੱਚ ਪਤੀ ਰਿਪੁਦਮਨ ਸਿੰਘ ਰੂਪ ਤੋਂ ਇਲਾਵਾ ਪੁੱਤਰ ਸੰਜੀਵਨ ਸਿੰਘ-ਪੰਜਾਬੀ ਨਾਟਕਕਾਰ/ਨਿਰਦੇਸ਼ਕ,ਐਡਵੋਕੇਟ ਰੰਜੀਵਨ ਸਿੰਘ,ਨੂੰਹਾਂ ਚਰਨਜੀਤ ਕੌਰ ਤੇ ਪੂਨਮ,ਪੋਤੇ ਪੋਤਰੀਆਂ-ਰਿਤੂ ਰਾਗ ਕੌਰ,ਪ੍ਰਿਆ ਰਾਗ ਕੌਰ,ਰਿਸ਼ਮ ਰਾਗ ਸਿੰਘ ਐਡਵੋਕੇਟ ਅਤੇ ਉਦੈ ਰਾਗ ਸਿੰਘ ਸ਼ਾਮਿਲ ਹਨ ।

dawn punjab
Author: dawn punjab

Leave a Comment

RELATED LATEST NEWS