ਮੁਹਾਲੀ : ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਅੱਜ ਮੁਹਾਲੀ ਵਿਧਾਨ ਸਭਾ ਹਲਕੇ ਦੇ ਪਿੰਡ ਦੁਰਾਲੀ ਵਿੱਚ ਆਪਣੇ ਸੰਸਦੀ ਕੋਟੇ ਵਿੱਚੋਂ ਜਾਰੀ 5 ਲੱਖ ਰੁਪਏ ਦੀ ਗਰਾਂਟ ਨਾਲ ਸਥਾਪਤ ਓਪਨ ਏਅਰ ਜਿੰਮ ਦਾ ਉਦਘਾਟਨ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ, ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਸਿਹਤ ਸਭ ਤੋਂ ਵੱਡੀ ਦੌਲਤ ਹੈ ਅਤੇ ਸਰੀਰਕ ਤੌਰ ‘ਤੇ ਤੰਦਰੁਸਤ ਵਿਅਕਤੀ ਹੀ ਆਪਣੇ ਪਰਿਵਾਰ ਅਤੇ ਦੇਸ਼ ਦੀ ਤਰੱਕੀ ਲਈ ਕੰਮ ਕਰ ਸਕਦਾ ਹੈ। ਉਹ ਹਲਕੇ ਦੇ ਵਿਕਾਸ ਲਈ ਆਪਣੇ ਸੰਸਦੀ ਕੋਟੇ ਵਿੱਚੋਂ ਲਗਾਤਾਰ ਗਰਾਂਟਾਂ ਜਾਰੀ ਕਰ ਰਹੇ ਹਨ। ਇਸ ਦਿਸ਼ਾ ਵਿੱਚ, ਇਹ ਓਪਨ ਏਅਰ ਜਿਮ ਹਰ ਉਮਰ ਵਰਗ ਦੇ ਲੋਕਾਂ ਨੂੰ ਤਾਜ਼ੀ ਹਵਾ ਵਿੱਚ ਕਸਰਤ ਕਰਨ ਦੀ ਸਹੂਲਤ ਪ੍ਰਦਾਨ ਕਰੇਗਾ। ਇਸ ਤੋਂ ਇਲਾਵਾ, ਇਹ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿੱਚ ਵੀ ਸਹਾਈ ਸਿੱਧ ਹੋਵੇਗਾ ਅਤੇ ਨੌਜਵਾਨ ਸਰੀਰਕ ਅਤੇ ਮਾਨਸਿਕ ਤੌਰ ’ਤੇ ਤੰਦਰੁਸਤ ਹੋਣਗੇ।
ਜਿੱਥੇ ਹੋਰਨਾਂ ਤੋਂ ਇਲਾਵਾ, ਜਸਵਿੰਦਰ ਕੌਰ ਚੇਅਰਪਰਸਨ ਜ਼ਿਲ੍ਹਾ ਪ੍ਰੀਸ਼ਦ ਮੁਹਾਲੀ, ਸੀਨੀਅਰ ਕਾਂਗਰਸੀ ਆਗੂ ਮਨਜੋਤ ਸਿੰਘ, ਹਰਵਿੰਦਰ ਕੌਰ ਪੰਚ, ਹਰਦੀਪ ਕੌਰ ਪੰਚ, ਜਸਮੀਤ ਕੌਰ ਪੰਚ, ਹਰਿੰਦਰ ਸਿੰਘ ਪੰਚ, ਬਲਜਿੰਦਰ ਸਿੰਘ ਪੰਚ, ਹਰਪਾਲ ਸਿੰਘ ਪਾਲੀ, ਕਰਨ ਸਿੰਘ ਸਰਪੰਚ ਰਾਜਾ ਮੁਹਾਲੀ, ਧਨਵੰਤ ਸਿੰਘ ਰੰਧਾਵਾ ਬੀ.ਡੀ.ਪੀ.ਓ, ਕੁਲਦੀਪ ਸਿੰਘ ਧਨੋਆ ਸਰਪੰਚ ਵੀ ਹਾਜ਼ਰ ਸਨ।
