ਪਹਿਲੀ ਵਰਲਡ ਪੈਰਾ ਤਾਇਕਵਾਂਡੋ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਨੇਮਤ ਨੂੰ ਡਿਪਟੀ ਮੇਅਰ ਨੇ ਕੀਤਾ ਸਨਮਾਨਿਤ
ਖਿਡਾਰੀ ਦੀ ਉਪਲਬਧੀ ਪਿੱਛੇ ਲੱਗੀ ਹੁੰਦੀ ਹੈ ਮਾਪਿਆਂ ਅਤੇ ਕੋਚ ਦੀ ਮਿਹਨਤ : ਕੁਲਜੀਤ ਸਿੰਘ ਬੇਦੀ
ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਨੇੜਲੇ ਪਿੰਡ ਦਾਊਂ ਦੀ ਖਿਡਾਰਨ ਨੇਮਤ ਕੌਰ ਨੂੰ ਅੱਜ ਗੁਰਦੁਆਰਾ ਅੰਬ ਸਾਹਿਬ ਵਿਖੇ ਸਨਮਾਨਿਤ ਕੀਤਾ। ਨੇਮਤ ਕੌਰ ਨੇ ਪਹਿਲੀ ਵਿਸ਼ਵ ਪੈਰਾ ਤਾਈਕਵਾਡੋਂ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਮੋਹਾਲੀ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ।
ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ 26 ਤੋਂ 29 ਨਵੰਬਰ ਤੱਕ ਬਹਿਰੀਨ ਵਿੱਚ ਹੋਈਆਂ ਇਹਨਾਂ ਖੇਡਾਂ ਵਿੱਚ 21 ਮੁਲਕਾਂ ਦੇ 127 ਪੈਰਾ ਖਿਡਾਰੀਆਂ ਨੇ ਹਿੱਸਾ ਲਿਆ ਤੇ ਨੇਮਤ ਕੌਰ ਦੀ ਸਖਤ ਮਿਹਨਤ ਨੇ ਉਸ ਨੂੰ ਚਾਂਦੀ ਦਾ ਭਗਮਾ ਦਿਵਾਇਆ।
ਉਹਨਾਂ ਇਸ ਮੌਕੇ ਇਹ ਵੀ ਕਿਹਾ ਕਿ ਕਿਸੇ ਖਿਡਾਰੀ ਦੀ ਉਪਲਬਧੀ ਪਿੱਛੇ ਉਸਦੇ ਮਾਪਿਆਂ ਦੀ ਪੂਰੀ ਮਿਹਨਤ ਲੱਗੀ ਹੁੰਦੀ ਹੈ ਜੋ ਹਰ ਤਰ੍ਹਾਂ ਨਾਲ ਖਿਡਾਰੀ ਨੂੰ ਤਿਆਰ ਕਰਨ ਲਈ ਕੋਈ ਵੀ ਕਸਰ ਨਹੀਂ ਛੱਡਦੇ। ਉਹਨਾਂ ਨੇਮਤ ਦੇ ਕੋਚ ਦੀ ਵੀ ਸ਼ਲਾਘਾ ਕੀਤੀ ਜਿਸ ਦੀ ਟ੍ਰੇਨਿੰਗ ਦੀ ਬਦੌਲਤ ਨੇਮਤ ਨੇ ਇਹ ਉਪਲਬਧੀ ਹਾਸਿਲ ਕੀਤੀ। ਹੁਣ ਇਸ ਮੌਕੇ ਨਿਮਤ ਕੌਰ ਨੂੰ ਭਵਿੱਖ ਵਿਚ ਹੋਰ ਤਗਮੇ ਜਿੱਤਣ ਲਈ ਸ਼ੁਭਕਾਮਨਾ ਵੀ ਦਿੱਤੀ।
ਇਸ ਮੌਕੇ ਪੰਜਾਬ ਅਗੇਂਸਟ ਕਰਪਸ਼ਨ ਦੇ ਪ੍ਰਧਾਨ ਸਤਨਾਮ ਦਾਊਂ ਅਤੇ ਨੇਮਤ ਕੌਰ ਦੇ ਪਿਤਾ ਰਣਜੀਤ ਸਿੰਘ ਵੀ ਹਾਜ਼ਰ ਸਨ।